Back ArrowLogo
Info
Profile

ਧੂਣੀ ਵਿੱਚ ਅੱਗ ਫਰੋਲ ਕੇ ਸਿੱਟੇ ਡੱਕੇ ਨਾਲ ਧੂੰਆਂ ਹੋਣ ਲੱਗਿਆ ਤਾਂ ਬਲੌਰੇ ਨੇ ਚੁੱਕ ਕੇ ਬਾਹਰ ਗਲੀ ਦੇ ਠਰੇ ਰੇਤੇ 'ਤੇ ਸੁੱਟ ਦਿੱਤਾ, ਜੀਹਦਾ ਧੂੰਆਂ ਧੁੰਦ ਵਿੱਚ ਈ ਘੁਲੀ ਗਿਆ, ਫੇਰ ਚੁੱਪ ਚਾਪ ਅਸਲੀ ਬਾਤ ਸੁਣੀ ਗਿਆ।

'ਜਦੋਂ' ਅਸੁਰਾਂ ਦੇ ਵੀਰ-ਭਰਾ ਅੱਗ ਦੀ ਮਾਰ ਵਿੱਚ ਆ ਕੇ ਫੂਕੇ ਜਾਣ ਲੱਗੇ ਤਾਂ, ਉਹਨਾਂ ਦੀ ਅਕਲ ਨੇ ਪਿੱਛੋਂ ਕੰਮ ਕਰਿਆ, ਜਾਣੀ ਅਸੁਰਾਂ ਨੂੰ ਦੇਸ ਚਾਲ ਦੀ ਭਿਣਕ ਪਈ, ਬਈ ਵਿਸ਼ਣੂ ਤਾਂ ਦਿਉਤਿਆਂ ਦਾ ਪੱਖ ਪੂਰੀ ਜਾਂਦੈ, ਉਨ੍ਹਾਂ ਨੇ ਰਾਇ ਕੀਤੀ ਬਈ ਰੱਬ ਨੇ ਬਾਦ-ਚ ਕੀ ਵੈਂਗਣ ਦੇਣਾ' ਆਸੇ ਪੰਡਤ ਨੇ ਨਹੁੰ ਨਾਲ ਦੰਦਾਂ ਵਿੱਚ ਅੜੀ ਰੋਟੀ ਦੀ ਛਿੱਡੀ ਕੱਢੀ ਤੇ ਬੋਲਿਆ, 'ਉਹ ਫੇਰ ਤਾਂ ਅੰਮ੍ਰਿਤ ਚਾਕੇ ਭੱਜੇ ਸੀਗੇ, ਜਾਣੀ ਮੁੱਕਦੀ ਗੱਲ, ਭਗਵਾਨ ਨੇ ਆਵਦਾ ਭਰੋਸਾ ਗਵਾ ਲਿਆ ਸੀਗਾ ਏਹ ਧੋਖਾ ਕਰਕੇ, ਚਿੱਤ ਵਿੱਚ ਖੋਟ ਈ ਰੱਖਿਐ ਨਾ ਇਕ ਸਾਬ੍ਹ ਨਾਲ, ਬਾਕੀ ਦੂਜਾ ਸਾਬ੍ਹ ਤੂੰ ਆਪੇ ਲਾ-ਲਾ...'

'ਚਾਚਾ ਭਗਵਾਨ ਵੀ ਐਂ ਊਚ-ਨੀਚ ਕਰਦੈ, ਉਹ ਤਾਂ ਫੇਰ ਏਨਾਂ ਮਾੜੇ ਬੰਦਿਆਂ ਨੂੰ ਸੁਰਗ ਦੇ ਥੜੇ ਨਈਂ ਚੜ੍ਹਨ ਦਿੰਦਾ ਹੋਣਾ, ਦੂਜੇ ਸਾਬ੍ਹ ਨਾਲ ਤਾਂ ਉਹਨੂੰ ਰੱਬ ਦੀ ਕੀਤੀ ਇਹ ਵਧੀਕੀ ਬਹੁਤ ਈ ਰੜਕੀ, ਤੇ ਫੇਰ ਹੱਥ ਵਿੱਚ ਫੜ੍ਹੀ ਕਸੌਲੀ ਨੂੰ ਜ਼ੋਰ ਨਾਲ ਹੇਠਾਂ ਮਾਰਿਆ, 'ਚਾਚਾ ਏਨਾਂ ਨੇ ਬਦਲਾ ਨਈਂ ਲਿਆ'

'ਲੈ ਆ ਤਾਂ ਕਣ ਆਲੇ ਸੀ ਪੂਰੇ ਈ, ਹੁਣ ਵੀ ਉਹ ਅੰਨ੍ਹੇ ਘੋੜਿਆਂ ਦੇ ਰੱਥ 'ਤੇ ਚੜ੍ਹ ਕੇ ਆਵਦਾ ਸਵ ਲੈਣ ਆਉਂਦੇ ਐਂ, ਰਾਹੂ-ਕੇਤੂ ਬਣ ਕੇ' ਆਸੇ ਪੰਡਤ ਦੇ ਗੱਲ ਦੇ ਸੁਭਾਅ ਨਾਲ-ਨਾਲ ਚਿਹਰੇ ਦੇ ਹਾਵ ਭਾਵ ਈ ਬਦਲ ਗਏ।

'ਕਿੱਦਣ ਆਉਂਦੇ ਆ ਚਾਚਾ, ਆਪਾਂ ਏਨਾਂ ਦੀ ਵਾਹਰ ਤਾਂ ਕਰਾਈਗੇ' ਉਹਨੇ ਕਸੌਲੀ ਨੂੰ ਜ਼ੋਰ ਨਾਲ ਧਰਤੀ ਵਿੱਚ ਪੀਨ ਤੱਕ ਖੋਬਣ ਦੀ ਕੋਸ਼ਿਸ਼ ਕੀਤੀ।

'ਜਿੱਦਣ ਚੰਦ ਗ੍ਰਹਿਣ ਲੱਗਦੈ, ਉਦਣ ਆਉਂਦੇ ਐ, ਇਕ ਬਾਬਾ ਨਾਨਕ ਸੀ ਜੀਹਨੇ ਲੰਗਰ 'ਚ ਸਭ ਨੂੰ ਬੈਠਾ ਕੇ ਪ੍ਰਸ਼ਾਦਾ ਛਕਾ ਦਿੱਤਾ' ਉਹਨੇ ਫੇਰ ਧੁੰਦ ਢੱਕੇ ਆਕਾਸ਼ ਵੱਲ ਵੇਖ ਕੇ ਚੰਦ ਨੂੰ ਵੇਖਣ ਦੀ ਕੋਸ਼ਿਸ਼ ਕੀਤੀ ਤੇ ਵੇਖੀ ਹੀ ਗਿਆ, 'ਬਲੌਰ ਸਿਆਂ ਰੱਬ ਕਹੌਣਾ ਤਾਂ ਸੌਖਾ ਪਰ ਬਣ ਕੇ ਵਖੌਣਾ ਔਖਾ ਬਹੁਤ ਐ, ਐਥੇ ਕਿਸੇ ਤੋਂ ਬੰਦੇ ਨੀਂ ਬਣਿਆ ਜਾਂਦਾ..'

'ਭਲਾ ਅਸੁਰ ਕੌਣ ਸੀਗੇ'

'ਅਸੁਰ... ?" ਬਾਬੇ ਆਸੇ ਨੇ ਉਠ ਕੇ ਢੂਹੀ ਦਾ ਵੱਲ ਕੱਢਿਆ ਤਾਂ ਕੜਾਕੇ ਨਿਕਲੇ, 'ਅਸੁਰ' ਤਾਂ ਭਤੀਜ ਓਹੀ ਐ ਜਿਨ੍ਹਾਂ ਨਾਲ ਰੱਬੀ ਵਿਤਕਰਾ ਹੁੰਦੈ, ਸ਼ਰੀਕਾ ਹੁੰਦੈ, ਏਸ ਸਾਬ੍ਹ ਨਾਲ ਤਾਂ ਆਪਾਂ ਨੂੰ ਵੀ ਅਸੁਰਾਂ 'ਚ ਗਿਣ-ਲਾ, ਜਿਨ੍ਹਾਂ ਨੂੰ ਕਰਮਾਂ 'ਚ ਲਿਖਿਆ ਦਾਣਾ ਪਾਣੀ ਨਈਂ ਖਾਣ ਦਿੰਦੇ-ਗੇ' ਉਨ੍ਹਾਂ ਦੇ ਕੋਲ ਦੀ ਮੂਰਤੀ ਆਪਣੇ ਸਿਰ 'ਤੇ ਪਿੱਤਲ ਦਾ ਤੌੜਾ ਪਾਣੀ ਦਾ ਭਰ ਕੇ ਲੰਘੀ ਤਾਂ ਨਵੀਂ ਆਸੇ ਨੇ

73 / 106
Previous
Next