

ਫੇਰ ਜਵੀ ਤੰਦ ਰਲਾ ਦਿੱਤੀ, 'ਕਿਤੇ ਨਾ ਕਿਤੇ ਤਾਂ ਰੱਬ ਦੇ ਪਾਪਾਂ ਦਾ ਘੜਾ ਭਰ ਕੇ ਫੁੱਟੂ-ਗਾ ਈ ਨਾ, ਕਾਲ ਸਭ ਤੋਂ ਭੈੜੀ ਸ਼ੈਅ.....
ਬਲੌਰੇ ਦੀ ਅੱਖ ਵਿੱਚ ਧੁੰਦ ਪਾੜ ਕੇ ਨਿਕਲੇ ਸੂਰਜ ਦੀ ਲਿਸ਼ਕ ਨਾਲ ਕੋਲ ਦੀ ਲੰਘਦੀ ਮੂਰਤੀ ਦੇ ਸਿਰ ਵਾਲੇ ਤੌੜੇ ਦੀ ਚਿਲਕੋਰ ਜਿਹੀ ਪਈ ਤਾਂ ਉਹਨੇ ਨਾਂਹ ਵਿੱਚ ਸਿਰ ਫੇਰਿਆ, 'ਚਾਚਾ ਭਰ ਕੇ ਕਿੱਥੇ ਟੁੱਟਣਾ, ਅਗਲੇ ਲੋਹੇ ਦਾ ਘੜਾ ਬਣਾਈ ਫਿਰਦੇ ਐ, ਭਰ ਕੇ ਡੁੱਲ੍ਹਣ ਤਾਂ ਭਵਾਂ ਲੱਗ-ਪੇ, ਪਰ ਫੁੱਟਣ ਆਲੀ ਬਾਤ ਚਿੱਤ 'ਚੋਂ ਕੱਢਦੇ, ਫੇਰ ਕਸੌਲੀ ਨਾਲ ਆਪਣੀ ਜੁੱਤੀ ਦੀ ਮਿੱਟੀ ਖੁਰਚ ਕੇ ਲਾਹ ਦਿੱਤੀ, 'ਕਿੰਨੇ ਜੁਗੜੇ ਬੀਤ ਗਏ ਸ੍ਰਿਸ਼ਟੀ ਸਾਜੀ ਨੂੰ, ਖੌਰੇ ਕਿੱਡਾ ਕੁ ਘੜਾ ਜੇੜ੍ਹਾ ਅਜੇ ਤੀਕ ਤਾਂ ਕਦੇ ਭਰਿਆ ਨਈਂ।'
ਪੰਸੇਰੀ ਪੱਕੇ ਭਾਰੇ ਖੂੰਢੇ ਨਾਲ ਉਹਨੂੰ ਠਰੇ ਦਿਨ ਵਿੱਚ ਧਮਕਾਰ ਪਾਉਂਦੇ ਹੋਏ ਨੂੰ ਜਾਂਦੇ ਹੋਇਆ ਵੇਖਣ ਲੱਗ ਪਿਆ। ਉਹ ਅੰਗਰੇਜ ਕੇ ਘਰ ਕੋਲ ਜਾ ਕੇ ਗਾੜੀ ਧੁੰਦ ਵਿੱਚ ਕਿਤੇ ਛਿਪਣ ਈ ਹੋ ਗਿਆ। ਨਾ ਉਹਨੂੰ ਬਾਬਾ ਆਸਾ ਦਿਸਿਆ ਤੇ ਨਾ ਹੀ ਫੇਰ ਖੂੰਢੇ ਦੀ ਧਮਕਾਰ ਸੁਣੀ। ਉਹਨੇ ਕਸੌਲੀ ਨੂੰ ਜ਼ੋਰ ਨਾਲ ਪੱਕੀ ਇੱਟ 'ਤੇ ਮਾਰ ਕੇ ਨਿੱਕੀ ਜਿਹੀ ਫਾਕੜ ਲਾਹ ਦਿੱਤੀ, 'ਹੁਣ ਨੀਂ ਹੋਣ ਦੇਣਾ ਪੱਖ-ਪਾਤ, ਸਿੱਧੀ ਟੱਕਰ ਲਵਾਂਗੇ, ਜਿੱਤ-ਹਾਰ, ਜੀਣ-ਮਰਨ ਤਾਂ ਫੇਰ ਧੁਰੋਂ ਬਣਿਆਂ ਈ ਆਇਆ ਏ...
ਅੱਖਾਂ ਬੰਦ ਕਰੀ ਬੈਠੇ ਬਲੌਰੇ ਨੂੰ ਆਪਣੀ ਧੁਨ ਵਿੱਚ ਮਸਤ ਹੋਇਆ ਵੇਖ ਕੇ, ਪਟਵਾਰੀ ਨੇ ਉੱਚੀ ਆਵਾਜ਼ ਵਿੱਚ ਪੁੱਛਿਆ, 'ਹਾਂ ਦੱਸ ਬਈ' ਤਾਂ ਉਹਨੇ ਹੱਥ ਉੱਚਾ ਕਰਕੇ ਉਹਨੂੰ ਬੋਲਣ ਤੋਂ ਟੋਕਿਆ, 'ਮਾੜੀ ਜੀ ਗੱਲ ਪੂਰੀ ਕਰ-ਲਾਂ 'ਤੇ ਫੇਰ ਉਵੇਂ ਈ ਠੰਡੀ ਤਲੀ 'ਤੇ ਰੱਖ ਕੇ ਬਹਿ ਗਿਆ।
'ਮਰੇ ਤਾਂ ਹੈਗੇ ਆਂ ਈ, ਜਿਉਣ ਦੀ ਖੇਚਲ ਕਰਨ ਲਈ ਮੱਥਾ ਤਾਂ ਫੇਰ ਲਾਉਣਾ ਈ ਪੈਣਾ, ਐਸੀ ਮਰਨੀ ਜੋ ਮਰੇ ਬਹੁਰ ਨਾ ਮਰਨਾ ਹੋਏ' ਤੇ ਗੱਲ ਪੂਰੀ ਕਰਕੇ ਉਹਨੇ ਪੱਟਕ ਦਿਣੇ ਅੱਖਾਂ ਖੋਲ੍ਹੀਆਂ ਤਾਂ ਪਟਵਾਰੀ ਵੀ ਘਾਬਰ ਗਿਆ। ਅੱਖਾਂ ਵਿੱਚ ਰੱਤੀ-ਭਾਅ ਮਾਰਦੀ ਪਈ ਸੀ।
ਐਨਕਾਂ ਲਾਹ ਕੇ ਹੱਥ ਵਿੱਚ ਫੜ੍ਹੀ ਚਾਂਦੀ ਦੀ ਡੱਬੀ ਵਿੱਚ ਪਾ ਲਈਆਂ ਤੇ ਪੁੱਛਿਆ, 'ਦੱਸੋ ਕਿਵੇਂ ਆਉਣਾ ਹੋਇਆ'।
'ਮੇਰੇ ਆ ਲੀੜਿਆਂ ਤੋਂ ਮੈਂ ਤੈਨੂੰ ਨੰਗ ਲੱਗਦਾਂ, ਕੇ ਅਸੁਰ' ਬਲੌਰੇ ਨੇ ਕੁੜਤੇ ਦੀ ਜੇਬ ਨੂੰ ਉਹਦੇ ਅੱਗੇ ਪੁੱਠਾ ਕਰਕੇ ਵਿਖਾ ਦਿੱਤਾ, 'ਤੂੰ ਬੋਲਦਾ ਨੀਂ ਹੁਣ ਦੋਵਾਂ ਹੱਥਾਂ ਨਾਲ ਬੈਂਚ ਦੀ ਕਿਨਾਰੀ ਫੜ੍ਹ ਕੇ ਹਿਲਾਈ, 'ਫੋਟੋ ਵੇਖ ਕੇ ਲਾ ਤਾਂ ਮੈਂ ਸਾਬ੍ਹ ਲਿਆ ਸੀ, ਤੂੰ ਕੇੜ੍ਹੀ ਮਿੱਟੀ ਦਾ ਬਾਵਾ ਏ" ਪਟਵਾਰੀ ਨੇ ਦਬਕੇ ਵਿਚ ਆ ਕੇ ਕਾਅਲੀ ਨਾਲੇ ਡੱਬੀ ਵਿੱਚੋਂ ਐਨਕ ਕੱਢਣ ਦੀ ਕੋਸ਼ਿਸ਼ ਕੀਤੀ, ਉਹਨੂੰ ਫੇਰ ਧਿਆਨ ਨਾਲ ਵੇਖਣ ਲਈ, ਪਰ ਡੱਬੀ ਹੱਥਾਂ ਵਿਚ ਬੁੜਕ ਕੇ ਥੱਲੇ ਪੈਰਾਂ ਵਿੱਚ, ਸੀਮਿੰਟ ਦੀ ਉਖੜੀ