

ਫਰਸ਼ 'ਤੇ ਡਿੱਗ ਪਈ।
'ਨਾ ਨਾ.ਈ.ਜੀ.' ਡਰ ਨਾਲ ਏਨਾ ਘਬਰਾ ਕੇ ਥਥਲਾ ਵੀ ਗਿਆ।
'ਫੇਰ ਮੇਰੇ ਵਾਰ 'ਜੀ ਆਂ' ਮੁੱਕਗੀਆਂ, ਇਕ ਅੱਧੀ ਮੇਰੇ ਵਾਰੀ ਵੀ 'ਜੀ' ਨਾਲ ਲੈ ਲੈਂਦਾ, ਤਾਂ ਕੀ ਖਜ਼ਾਨੇ ਭਿੱਟ ਚੱਲੇ ਸੀਗੇ' ਉਹਨੂੰ ਪਟਵਾਰੀ ਦੀ ਰੁੱਖੇ ਲਹਿਜ਼ੇ ਨਾਲ ਕੀਤੀ ਗੱਲ ਬਹੁਤ ਰੜਕ ਗਈ। ਇਸ ਤੋਂ ਪਹਿਲਾਂ ਜਿਹੜੇ ਦੋ ਬੰਦੇ ਗਰਦਾਵਰੀ ਲੈ ਕੇ ਗਏ ਸੀ, ਉਹਨਾਂ ਨੂੰ 'ਜੀ ਸਰਦਾਰ ਜੀ' ਆਖ ਕੇ ਬੁਲਾਇਆ ਤੇ 'ਜੀ.ਜੀ', ਕਰਦੇ ਦੇ ਦੰਦ ਜੁੜੇ ਰਹੇ।
'ਨਹੀਂ ਸਰਦਾਰ ਜੀ' ਪਟਵਾਰੀ ਨੇ ਕੰਬਦੇ ਹੱਥਾਂ ਨਾਲ ਥੱਲੇ ਡਿੱਗੀ ਡੱਬੀ ਚੱਕ ਕੇ, ਛੇਤੀ ਨਾਲ ਐਨਕ ਕੱਢ ਕੇ ਲਾ ਲਈ।
'ਲੈ ਤੂੰ ਤੇ ਬੇਲੀਆ ਹਜੇ ਵੀ ਨ੍ਹੀਂ ਮੰਨਦਾ' ਵਿਸ਼ਣੂ ਦੀ ਤਸਵੀਰ ਵੱਲ ਵੇਖ ਕੇ ਮੁੱਕੀ ਵੱਟ ਲਈ 'ਕੇ ਆਵਦੇ ਤੋਂ ਗਰੀਬ ਤੇ ਮਾੜੇ ਬੰਦੇ ਦੀ ਇੱਜ਼ਤ ਕਰਨ ਨਾਲ ਆਵਦੀ ਬਿਜ਼ਤੀ ਹੋ ਜਾਂਦੀ ਐ' ਵਿਸ਼ਣੂ ਤਸਵੀਰ ਅੱਗੇ ਪਏ ਨੋਟਾਂ ਵੱਲ ਵੇਖ ਕੇ ਚਿੱਤ ਵਿੱਚ ਆਈ, 'ਰੱਬ ਵਾਰੀ ਲੋਕਾਂ ਕੋਲ ਪਤਾ ਨੀਂ ਕਿੱਥੋਂ ਨੱਥ ਆ ਜਾਂਦੇ ਐ, ਮਾੜੇ ਨੂੰ ਦੇਣ ਵੇਰਾਂ ਕਿੰਗਰੇ ਢਹਿੰਦੇ ਨੇ....
'ਹਾਂ ਜੀ ਦੱਸੋ ਸਰਦਾਰ ਜੀ, ਕਿਵੇਂ ਆਉਣ ਕੀਤਾ ਜੀ' ਉਹਨੇ ਦੇਵੇਂ ਹੱਥ ਜੋੜ ਕੇ, ਉਹਦੀ ਨਰਾਜ਼ਗੀ ਸਮਝ ਕੇ ਨਵੇਂ ਸਿਰੇ ਤੋਂ ਗੱਲ ਤੋਰਨ ਦੀ ਕੋਸ਼ਿਸ਼ ਕੀਤੀ।
'ਲੈ ਹੁਣ ਬਣੀ ਐ ਗੱਲ' ਬਲੌਰੇ ਨੇ ਬੂਹਾ ਭੇੜ ਕੇ ਦਿਲ ਦੀ ਰੀਝ ਦੱਸੀ, 'ਆਪਾਂ ਨੇ ਝੀਂਡ ਆਲੇ ਕੁੜੀ ਵਸਾਉਣੀ ਐ, ਪੂਰੀ ਫੱਬਤ ਨਾਲ ਧੌਣ ਅਕੜਾ ਕੇ ਮੁੱਠੀ ਬੰਦ ਕਰਕੇ ਮੇਜ਼ 'ਤੇ ਮਾਰੀ ਤਾਂ ਪਾਣੀ ਦਾ ਗਲਾਸ ਕੰਬਿਆ ਤੇ ਨਾਲ ਹੀ ਪਟਵਾਰੀ ਦਾ ਅੰਗ-ਅੰਗ ਵੀ।
'ਅੱਛਾ ਜੀ, ਆ ਪਾਣੀ ਦੀ ਘੁੱਟ ਪੀਓ ਜੀ' ਉਹਦੇ ਦੋਵੇਂ ਹੱਥ ਮੇਚ ਨੂੰ ਪਾਏ ਹੋਣ ਕਰਕੇ ਸਰੀਰ ਦੇ ਕਾਂਬੇ ਦੀ ਝਰਨਾਹਟ ਨਾਲ ਮੇਜ਼ 'ਤੇ ਪਿਆ, ਪਾਣੀ ਵੀ ਕੰਬਣ ਲੱਗ ਪਿਆ।
'ਆਪਾਂ ਤੇ ਪੈਲੀ ਵੇਖਣੀ ਐ ਬੱਸ’
ਪਟਵਾਰੀ ਨੇ ਕੁਰਸੀ ਤੋਂ ਉੱਠ ਕੇ, ਅਲਮਾਰੀ ਵਿੱਚੋਂ ਲਾਲ ਜਿਲਦਾਂ ਨਾਲ ਮੜੇ ਰਿਕਾਰਡ ਵਾਲੇ ਵੱਡੇ-ਵੱਡੇ ਰਜਿਸਟਰ ਕੱਢ ਲਏ। ਜਿਨ੍ਹਾਂ 'ਤੇ ਉਹਦੇ ਹਲਕੇ ਦਾ ਸਾਰਾ ਹੀ ਰਕਬਾ ਦਰਜ ਸੀ ਤੇ ਧੂੜ ਝਾੜਦਾ ਬੋਲਿਆ, 'ਦੱਸੋ ਫੇਰ ਕੀਹਦੀ ਪੈਲੀ ਵੇਖਣੀ ਐ ਜੀ...
'ਉਹ ਥੋਨੂੰ ਪਤਾ ਝੀਂਡ ਆਲੇ ਸਵ ਤੋਂ ਵੱਧ ਰੱਜੇ ਬੰਦੇ ਕੌਣ ਐ' ਉਹ ਬਾਹਾਂ ਦੀਆਂ ਕੂਹਣੀਆਂ ਦੇ ਭਾਰ ਮੇਜ਼ 'ਤੇ ਝੁਕ ਕੇ ਖੜ ਗਿਆ ਤੇ ਅੱਖਾਂ ਝਪਕੇ ਬਿਨਾਂ ਵਰਕੇ ਵੇਖਣ ਲੱਗ ਪਿਆ।