Back ArrowLogo
Info
Profile

ਬਰਾਂਡੇ ਵਿੱਚ ਪੱਖਾ ਛੱਡ ਕੇ ਤਖਤ 'ਤੇ ਪਏ ਰਾਤ ਦੀ ਰੌਲ 'ਤੇ ਬੈਠਣ ਕਰਕੇ ਉਨੀਂਦੇ ਗ੍ਰੰਥੀ ਨੇ ਜੁੱਤੀ ਪੈਰਾਂ ਵਿੱਚ ਪਾਈ ਤੇ ਉਬਾਸੀ ਲੈਂਦਾ, ਆਪਣੇ ਵੱਡੇ ਢਿੱਡ ਨਾਲ ਝੂਲ-ਝੂਲ ਕੇ ਤੁਰਦਾ ਹੋਇਆ ਬੂਹੇ ਕੋਲ ਆ ਕੇ ਖੜ੍ਹ ਗਿਆ। ਵਿਰਲਾਂ ਵਿੱਚ ਦੀ ਅਜੈਬ ਨੂੰ ਵੇਖ ਕੇ ਕੁੰਢਾ ਖੋਲ੍ਹਣ ਦੀ ਲੋੜ ਨਾ ਸਮਝੀ ਤੇ ਇੰਜ ਈ ਪੁੱਛਿਆ, 'ਦੱਸੋ ਜੀ' ਬੋਲਣ ਦੇ ਲਹਿਜ਼ੇ ਵਿੱਚ ਰੁੱਖਾਪਣ ਸੀ।

'ਆ ਆਰਦਸੀ ਜੀ ਕਰਨੀ ਐ' ਪ੍ਰਸ਼ਾਦ ਵਾਲੇ ਲਿਫਾਫੇ ਨੂੰ ਸਾਫੇ ਦੇ ਲੜ੍ਹ ਵਿੱਚੋਂ ਖੋਲ੍ਹਦਾ ਹੋਇਆ, 'ਆ ਜੋ ਦੱਬ ਕੇ' ਗੰਢ ਪਿਚਕ ਜਾਣ ਕਰਕੇ ਉਹ ਦੰਦਾਂ ਨਾਲ ਖੋਲ੍ਹਣ ਲੱਗ ਪਿਆ ਪਰ ਪੂਰਾ ਹੀ ਧਿਆਨ ਰੱਖਿਆ, ਕਿਤੇ ਮੂੰਹ ਲੱਗਣ ਕਰਕੇ ਪ੍ਰਸ਼ਾਦ ਜੂਠਾ ਨਾ ਹੋ ਜਾਵੇ।

'ਆਥਣੇ ਜੇ ਆਜਿਆ ਜੇ ਠੰਢੇ ਹੋਏ’ ਏਨਾ ਆਖ ਕ ਉਹ ਉਬਾਸੀ ਲੈ ਕੇ ਤਖਤਿਆਂ ਕੋਲੋਂ ਮੁੜਨ ਈ ਲੱਗਿਆ ਸੀ ਕਿ ਅਜੈਬ ਨੇ ਜ਼ੋਰ ਨਾਲ ਤਖਤੇ ਥਾਪੇ, 'ਹੁਣੇ ਆ ਬਾਬਾ ਉਦੋਂ ਨੂੰ ਤਾਂ ਕੰਮ ਹੱਥੋਂ ਰਿੜਜੂ, ਜੇੜ੍ਹਾ ਕੁਛ ਕਰੌਣਾ ਦਾਤੇ ਤੋਂ ਹੁਣੇ ਈ ਕਰੌਣਾ ਖੜ੍ਹੇ ਪੈਰੀਂ, ਬਾ-ਚ ਕੀ ਫੈਦਾ ਐਵੇਂ ਤਰਲੇ ਕਰਨ ਦਾ.....’

ਅੱਖੜ ਬੋਲ ਸੁਣ ਕੇ ਗ੍ਰੰਥੀ ਨੇ ਡਰ ਕੇ ਤਖਤੇ ਖੋਲ੍ਹ ਦਿੱਤੇ, ਕਿਤੇ ਹੋਰ ਈ ਨਾ ਭੰਬਲ-ਭੂਸੇ ਵਿੱਚ ਪਾ ਕੇ ਬਹਿ ਜਾਵੇ। ਗਲ ਵਿੱਚ ਕਾਲੇ ਸੂਫ਼ ਦਾ ਸਾਫਾ ਪਾ ਲਿਆ। ਹਜ਼ੂਰੀ ਵਿੱਚ ਆ ਕੇ ਅਣਮੰਨੇ ਮਨ ਨਾਲ ਮੂੰਹ ਵਿੱਚ ਗੁਣ-ਗੁਣ ਕਰੀ ਗਿਆ ਤੇ ਉਬਾਸੀਆਂ ਵੀ ਲਈ ਗਿਆ।

ਜਦੋਂ ਉਹ ਨਾਮ ਲੈ ਕੇ ਅਰਦਾਸ ਵਿੱਚ ਖੈਰ-ਸੁੱਖ ਮੰਗਣ ਲੱਗਾ ਤਾਂ ਅਜੈਬ ਨੇ 'ਖੰਗੂਰਾ' ਮਾਰ ਕੇ ਉਬਾਸੀ ਲੈਂਦੇ ਗ੍ਰੰਥੀ ਨੂੰ ਆਪਣੇ ਵੱਲ ਝੁਕਾ ਲਿਆ ਤੇ ਹੱਥ ਦੇ ਇਸ਼ਾਰੇ ਨਾਲ, 'ਖੜੋ ਜਾ' ਟੋਕ ਦਿੱਤਾ, ਤੇ ਆਪਣੇ ਦਿਲ ਵਿੱਚ ਅੱਖਾਂ ਬੰਦ ਕਰਕੇ, ਹੱਥ ਜੋੜ ਕੇ ਅਰਜੋਈ ਕੀਤੀ।

'ਸੱਚੇ ਪਾਸ਼ਾ ਸੁਣ-ਲਾ ਕਰਦੇ ਵਸਦਿਆਂ ਚ' ਦੁਆ ਮੰਗ ਕੇ ਫੇਰ ਸਿਰ ਦਾ ਇਸ਼ਾਰਾ ਮਾਰ ਕੇ, ਬਾਕੀ ਦੀ ਰਹਿੰਦੀ ਅਰਦਾਸ ਸਿਰੇ ਲਾਉਣ ਲਈ ਆਖ ਦਿੱਤਾ। ਗ੍ਰੰਥੀ ਕਟੱਖੀ ਅੱਖ ਨਾਲ ਅਜੈਬ ਵੱਲ ਵੇਖੀ ਗਿਆ, ਸੋਚਾਂ ਵਿੱਚ ਵਹਿ ਗਿਆ, ਅਰਦਾਸ ਕਰਦਾ ਹੋਇਆ।

ਉਹਨੇ ਅਜਿਹੀ ਅਰਦਾਸ ਜੀਵਨ ਵਿੱਚ ਕਦੇ ਵੀ ਨਹੀਂ ਸੀ ਕੀਤੀ। ...

*** *** ***

ਮੰਜੇ 'ਤੇ ਪੈਰ ਭਾਰ ਬਹਿ ਕੇ, ਇਕ ਹੱਥ ਵਿੱਚ ਥਾਲੀ ਫੜ੍ਹ ਕੇ ਦੂਜੇ ਹੱਥ ਨਾਲ ਬੁਰਕੀ ਤੋੜ ਕੇ, ਰੋਟੀ ਖਾਂਦੇ ਅਜੈਬ ਦੀ ਜੀਭ ਦੰਦਾਂ ਵਿੱਚ ਕਿੰਨੇ ਵਾਰ ਛੇਹੀ ਗਈ। ਪੀੜ੍ਹ ਨਾਲ ਚੀਕ ਈ ਪੈਂਦਾ ਤੇ ਮੂੰਹ ਖੋਲ੍ਹ ਕੇ ਜੀਭ ਨੂੰ ਫੂਕ ਮਾਰਦਾ। ਹੱਥ ਨਾਲ ਝੱਲ ਵੀ ਮਾਰਦਾ।

79 / 106
Previous
Next