Back ArrowLogo
Info
Profile

'ਹਈ...ਉ. ਹੋ' ਅੱਖਾਂ ਦੇ ਕੋਇਆਂ ਵਿੱਚ ਪਾਣੀ ਭਰ ਆਉਂਦਾ। ਭੁੱਖ ਉਹਨੂੰ ਬਹੁਤ ਨਹੀਂ ਸੀ ਲੱਗੀ, ਪਰਸੋਂ ਦੀ ਰੋਟੀ ਖਾਣੀ ਜਿਵੇਂ ਬੰਦ ਹੀ ਕਰ ਦਿੱਤੀ ਸੀ। ਚੌਂਤਰੇ 'ਤੇ ਚੁੱਲ੍ਹੇ ਅੱਗੇ ਬੈਠਾ ਬਲੌਰਾ, ਕੰਧੋਲੀ ਦੇ ਰੌਸ਼ਨਦਾਨਾਂ ਵਿੱਚ ਦੀ ਵੇਖਦਾ ਜਦੋਂ ਉਹ ਪੀੜ੍ਹ ਨਾਲ ਡੁਸਕਦਾ।

ਅਜੈਬ ਦੀ ਸੁਰਤ ਵਾਰ-ਵਾਰ ਸੁਆਤ ਵੱਲ ਜਾਂਦੀ ਪਈ ਸੀ, ਜੀਹਦੇ ਵਿੱਚ ਨਿੰਮ ਦੀ ਲੱਕੜ ਦਾ ਬਣਿਆ ਸੰਦੂਕ ਪਿਆ ਸੀ, ਜੋ ਨਸੀਬੋ ਦਾਜ ਵਿੱਚ ਲੈ ਕੇ ਆਈ ਸੀ।

ਉਹਦੀ ਝਾਕਣੀ ਨੂੰ ਬਲੌਰਾ ਚੰਗੀ ਤਰ੍ਹਾਂ ਤਾੜ ਗਿਆ।

ਰੋਟੀ ਖਾਣੀ ਉਹਨੇ ਵਿੱਚੇ ਹੀ ਛੱਡ ਦਿੱਤੀ। ਚਿੱਤ ਵਿੱਚ ਖੋਹ ਪੈਣ ਲੱਗੀ। ਏਨੀ ਕਾਹਲੀ ਸੀ ਕਿ ਪਾਣੀ ਦੀ ਥਾਂ ਉਹਨੇ ਕੋਲ ਪਏ ਲੱਸੀ ਦੇ ਗਲਾਸ ਨਾਲ ਹੀ ਹੱਥ ਧੋ ਲਏ। ਕੁੜਤੇ ਦੇ ਅਗਲੇ ਲੜ ਨਾਲ ਹੱਥ ਪੂੰਜਦਾ ਹੋਇਆ, 'ਭੈਣੇ ਆ ਕੁੰਜੀ ਤਾਂ ਫੜ੍ਹਾ ਦੇਈ ਕੇਰਾਂ'

ਆਟੇ ਨਾਲ ਉਹਦੇ ਹੱਥ ਲਿੱਬੜੇ ਸੀ ਤੇ ਪੇੜਾ ਵੀ ਹੱਥ ਵਿੱਚ ਸੀ, ਪੇੜਾ ਕਰਕੇ ਉਹਨੇ ਨਾਲੇ ਨਾਲ ਬੰਨ੍ਹੀ ਚਾਬੀ ਦੰਦਾਂ ਨਾਲ ਖੋਲ੍ਹ ਕੇ ਫੜ੍ਹਾ ਦਿੱਤੀ। ਉਠ ਕੇ ਅੰਦਰ ਗਿਆ ਤੇ ਸੰਦੂਕ ਵਿੱਚੋਂ ਨੋਟ ਕੱਢ ਕੇ, ਜੇਬ ਵਿੱਚ ਪਾ ਕੇ ਚੌਂਤਰੇ 'ਤੇ ਆ ਗਿਆ, ਧਿਆਨ ਰੱਖੀ ਮਾੜਾ ਜਾ'

ਜਿੰਦਰਾ ਖੁੱਲ੍ਹਣ 'ਤੇ ਹੁੰਦੀ ਕੁੰਡਿਆਂ ਦੀ ਖੜਾਕ ਸੁਣ ਕੇ ਅਜੈਬ ਦੇ ਕੰਨ ਖੜ੍ਹੇ ਹੋ ਗਏ।

ਬਲੌਰਾ ਉਸੇ ਵੇਲੇ ਹੀ ਤੁਰਤ ਪੈਰੀਂ ਜਾ ਕੇ ਓਮੇ ਦੀ ਹੱਟੀ ਤੋਂ ਇਕ ਜਿਸਤੀ ਲੋਹੇ ਦਾ ਸੰਗਲ ਖਰੀਦ ਕੇ ਲੈ ਆਇਆ। ਪੂਰਾ ਨਰੋਆ ਸੀ। ਆਪਣੇ ਪੈਰ ਵਿੱਚ ਕੁੰਡਾ ਪਾ ਕੇ, ਦੂਜੇ ਸਿਰੇ ਨੂੰ ਦੋਵਾਂ ਹੱਥਾਂ ਨਾਲ ਵਲ੍ਹੇਟ ਲਿਆ। ਫੇਰ ਪੂਰੇ ਜ਼ੋਰ ਨਾਲ ਸਾਰਾ ਤਾਣ ਲਗਾ ਕੇ ਉਹਨੂੰ ਖਿੱਚ ਕੇ ਤੋੜਨ ਲੱਗ ਪਿਆ। ਸਾਰਾ ਸਰੀਰ ਕੰਬ ਰਿਹਾ ਸੀ। ਪੈਰਾਂ 'ਤੇ ਹੱਥਾਂ ਵਿੱਚ ਇਕ ਰੱਸਾ-ਕਸੀ ਹੋਣ ਲੱਗੀ। ਦੋ ਤਿੰਨ ਵਾਰ ਹੁੱਜ ਕੇ ਵੀ ਮਾਰੇ। ਫੇਰ ਦੋ ਲੰਮੇ ਸਾਹ ਲੈ ਕੇ ਸੁਰਤ ਟਿਕਾਣੇ ਸਿਰ ਕੀਤੀ, ਪੂਰੀ ਤਸੱਲੀ ਨਾਲ ਬੋਲਿਆ, 'ਲੋਟ ਐ' ਤੇ ਪਰ੍ਹੇ ਥੁੱਕ ਦਿੱਤਾ।

ਓਮਾ ਉਹਦੇ ਹੁੰਦੇ ਇਸ ਕੌਤਕ ਨੂੰ ਵੇਖਦਾ ਰਿਹਾ। ਉਹਦੇ ਲੱਗਦੇ ਜ਼ੋਰ ਨਾਲ ਉਹਦੇ ਵੀ ਦੰਦ ਕਰੀਚੇ ਗਏ, 'ਏਹ ਨੀ ਟੁੱਟਦਾ ਮੰਹਿ ਤੋਂ ਉਹਦੀ ਜਾੜ ਵੀ ਦੁੱਖਣ ਲੱਗ ਪਈ ਸੀ, ਜੀਹਦੇ ਵਿੱਚ ਉਹਨੇ ਫੁਰਤੀ ਨਾਲ ਗੱਲੇ ਵਿੱਚ ਪਿਆ ਲੌਂਗਾਂ ਦੇ ਤੇਲ ਵਿੱਚੋਂ, ਰੂੰ ਦਾ ਫੰਬਾ ਲਬੇੜ ਕੇ ਦੁਖਦੀ ਜਾੜ੍ਹ ਵਿੱਚ ਰੱਖ ਦਿੱਤਾ।

'ਮੰਹਿ ਨੂੰ ਤਾਂ ਸੋ ਸ਼ਰਮ ਹੁੰਦੀ ਐ, ਪਰ ਬੰਦੇ ਨੂੰ ਨਈਂ ਬਾਕੀ ਵਧੇ ਰੁਪਏ ਉਹਨੇ ਖਾਤੇ ਵਿੱਚ ਕਟਾ ਦਿੱਤੇ ਸੀ । ਸੰਗਲ ਲੈ ਕੇ ਘਰ ਆ ਗਿਆ।

ਉਹਨੂੰ ਬੂਹੇ ਵਿੱਚ ਖੜੇ ਨੂੰ ਵੇਖ ਕੇ ਅਜੈਬ ਐਂਵੇਂ ਹੀ ਤੂੜੀ ਦੇ ਕੁੱਪ 'ਤੇ ਬੈਠੀਆਂ

80 / 106
Previous
Next