Back ArrowLogo
Info
Profile

ਚਿੜੀਆਂ ਨੂੰ 'ਹੋ' ਕਰਕੇ ਉਡਾਉਣ ਦਾ ਬਹਾਨਾ ਕਰਨ ਲੱਗ ਪਿਆ। ਸੰਗਲ ਦਾ ਇਕ ਸਿਰਾ ਮੰਜੇ ਦੀ ਬਾਹੀ ਨਾਲ ਬੰਨ੍ਹ ਕੇ, ਜਿੰਦਰਾ ਮਾਰ ਦਿੱਤਾ ਤੇ ਦੂਜੇ ਸਿਰੇ ਨਾਲ ਅਜੈਬ ਦੀ ਲੱਤ ਬੰਨ੍ਹਣ ਲੱਗਿਆ ਤਾਂ ਇਹ ਵੇਖ ਕੇ ਦੀਸਾਂ ਵੀ ਘਾਬਰ ਗਈ।

'ਆਹ ਕੀ ਕਮਲ ਮਾਰੀ ਜਾਨਾਂ' ਅਜੈਬ ਨੇ ਹੱਥ ਅੱਗੇ ਕਰਕੇ, ਦੋਏ ਗਿੱਟੇ ਪਿੱਛੇ ਨੂੰ ਖਿੱਚ ਕੇ ਫੇਰ ਚੌਕੜੀ ਮਾਰ ਕੇ ਪੱਟ ਥੱਲੇ ਕਰ ਲਏ।

'ਦੀਂਹਦਾ ਈ ਐ, ਏਨੀ ਨਿਗ੍ਹਾ ਨੀ ਮੱਠੀ ਹੋਈ ਤੇਰੀ ਉਹਨੇ ਲੱਤ ਖਿੱਚ ਕੇ ਚੌਕੜੀ ਵਿੱਚੋਂ ਬਾਹਰ ਵੱਲ ਨੂੰ ਕਰ ਲਿਆ। ਸੰਗਲ ਦਾ ਵਲ ਮਾਰ ਕੇ ਕੜੀਆਂ ਵਿੱਚੋਂ ਦੀ ਜਿੰਦਰਾ ਲੰਘਾ ਕੇ ਚਾਬੀ ਘੁਮਾ ਦਿੱਤੀ ਤੇ ਜਿੰਦਰੇ ਨੂੰ ਫੇਰ ਜੋਹ ਕੇ ਵੇਖਿਆ। ਫੇਰ ਉਹਦੇ ਮੰਜੇ ਕੋਲ ਪਈ ਉਹ ਹਰ ਸ਼ੈਅ ਚੱਕ ਕੇ ਪਾਸੇ ਸੁੱਟ ਦਿੱਤੀ, ਜੀਹਦੇ ਨਾਲ ਠੋਕਰਾਂ ਮਾਰ ਕੇ ਜਿੰਦਰਾ ਤੋੜਿਆ ਜਾ ਸਕਦਾ ਸੀ।

'ਕਾਹਤੋਂ" ਅਜੈਬ ਨੇ ਦੱਬਵੇਂ ਬੋਲ ਵਿੱਚ ਕੋਈ ਭੇਤ ਪੁੱਛਣ ਦੀ ਵਿੱਡ ਬਣਾਈ।

'ਘੁਣ ਜਿਹਾ ਖਾਈ ਜਾਂਦੇ ਕਿਤੇ ਪੈਸੇ ਚਾਕੇ ਈ ਨਾ ਟਿੱਬ ਜਾਵੇ, ਹੁਰ ਕੀ ਚੱਸ ਹੋਣੀ ਆਂ ਚਾਬੀ ਨੂੰ ਕੁੜਤੇ ਦੇ ਗੀਜੇ ਵਿੱਚ ਪਾ ਲਿਆ ਤੇ ਹੱਥ ਝਾੜ੍ਹ ਕੇ ਬੋਲਿਆ, 'ਜੇ ਪਸ਼ਾਬ ਕਰਨਾ ਹੋਇਆ ਤਾਂ ਪੈਂਦ 'ਤੇ ਬਹਿ ਕੇ ਈ ਕਰ-ਲੀ, ਐਵੇਂ ਨਾ ਸੁੱਤੇ ਪਏ ਨੂੰ ਠਾਦੀਂ ਤੇ ਆਪ ਸੰਦੂਕ ਦੇ ਅੱਗੇ ਮੰਜਾ ਡਾਹ ਕੇ ਪੈ ਗਿਆ।

*** *** ***

81 / 106
Previous
Next