Back ArrowLogo
Info
Profile

ਵੰਗ-ਵਾਣੀ

ਦੀਸਾਂ ਦੇ ਰਿਸ਼ਤੇ ਦੀ ਪੂਰੀ ਪੱਕ-ਠੱਕ ਹੋ ਗਈ।

ਉਹਦਾ ਰੰਗ ਰੂਪ ਵੇਖ ਕੇ ਸਾਰਾ ਪਰਿਵਾਰ ਹੀ ਈਨ ਮੰਨ ਗਿਆ। ਕੰਮ ਕਰ- ਕਰ ਕੇ ਸਾਰਾ ਸਰੀਰ ਮੱਕੀ ਦੇ ਆਟੇ ਵਾਂਗ ਗੁੰਨ੍ਹਿਆ ਪਿਆ ਸੀ। ਕਿਸੇ ਨੇ ਮਿੱਸੀ ਨਾਂਹ ਵੀ ਨਹੀਂ ਕੀਤੀ। ਇਕ ਦੂਜੇ ਦੇ ਕੰਨਾਂ ਵਿੱਚ ਖੁਸਰ-ਮੁਸਰ ਕਰਦੇ ਹੋਇਆਂ, ਸਭ ਦੀਆਂ ਧੌਣਾਂ ਹਾਂ ਵਿੱਚ ਹਿੱਲ ਰਹੀਆਂ ਸੀ । ਸਾਰੀ ਗੱਲ ਪਟਵਾਰੀ ਨੇ ਪੈਸਿਆਂ ਦੇ ਲਾਲਚ ਵਿੱਚ ਆਪੇ ਹੀ ਸੰਭਾਲ ਲਈ। ਮੁੱਛਾਂ 'ਤੇ ਹੱਥ ਫੇਰ ਕੇ, ਉਹਨੇ ਦਿਲ ਵਿੱਚ ਗੱਲ ਰੜਕਾਈ 'ਬਈ ਬੱਕਰੇ ਨੇ ਤਾਂ ਕੱਲੀ ਜਾਨ ਦੇਣੀ ਐ, ਜੰਝ ਰਜੌਣ ਦਾ ਠੇਕਾ ਨ੍ਹੀ ਲਿਆ' ਤੇ ਫੇਰ ਮੁੰਡੇ ਦੇ ਪਿਉ ਦੇ ਸੀਨੇ ਵਿੱਚ ਲਾਲਚ ਦਾ ਤੋੜਕਾ ਗੱਢ ਦਿੱਤਾ, 'ਉਰੇ ਹੋ ਨਾਜ਼ਰ ਸਿਆਂ, ਗੱਲ ਸੁਣ, ਏਨੂੰ ਖੜਸੁੱਕ ਨੂੰ ਕੀਹਨੇ ਡੋਲਾ ਦੇਣਾ, ਹੋਰ ਦਸ-ਵੀਹ ਵਰ੍ਹਿਆਂ ਬਾਦ ਐਦੀ ਗੁੱਤੀ ਪੂਰੀ ਜਾਣੀ ਆਂ, ਫੇਰ ਏਹਦੀ ਪੈਲੀ ਵਿੱਚ ਹਲ ਤੁਸੀਂ ਜੋਤਣਾ, ਹੁਣ ਬਾਹਲੀਆਂ ਜਕਾਂ-ਤਕਾਂ ਨਾ ਕਰ'।

ਬਲੌਰੇ ਨੇ ਜਦੋਂ ਗੁਰਦੁਆਰੇ ਵੜਣ ਲਈ, ਪਾਣੀ ਦੀ ਖੇਲ ਵਿੱਚ ਪੈਰ ਧੋਣ ਲਈ ਪੁਲਾਂਘ ਪੱਟੀ, ਤਾਂ ਇਹਦੇ ਵਿੱਚ ਆਪਣਾ ਚਿਹਰਾ ਵੇਖ ਕੇ ਕਚਿਆਣ ਮੰਨ ਗਿਆ। ਪੈਰ ਨੂੰ ਉਵੇਂ ਈ ਹਵਾ ਵਿੱਚ ਰੋਕ ਲਿਆ ਤੇ ਕੋਲ ਲੰਘਦੇ, ਆਪਣੇ ਹੋਣ ਵਾਲ਼ੇ ਜਵਾਈ ਹਰਨੇਕ ਨੂੰ ਰੋਕਿਆ, ਕਿਤੇ ਪਾਣੀ ਵਿੱਚ ਦਿਸਦੇ ਆਪਣੇ ਮੂੰਹ 'ਤੇ ਪੈਰ ਨਾ ਰੱਖ ਦੇਵੇ। ਬੂਹੇ ਵਿੱਚ ਬਣੇ ਸੰਗਮਰਮਰ ਦੇ ਥੜੇ 'ਤੇ, ਬੈਠੇ ਛੋਟੇ-ਛੋਟੇ ਨਿਆਣੇ ਭੀਖ ਮੰਗਦੇ ਵੇਖੇ ਤਾਂ ਇੱਥੋਂ ਹੀ ਮੁੜ ਜਾਣ ਦਾ ਫੈਸਲਾ ਕਰ ਲਿਆ, 'ਰੱਬ ਦੇ ਘਰ ਈ ਜਦੋਂ ਲੋਕ ਭੁੱਖੇ-ਭਾਣੇ ਫਿਰਦੇ ਐ, ਫੇਰ ਏਥੇ ਕਰਨਾ ਕੀ ਐ, ਏਦੂੰ ਤੇ ਸਿਵਿਆਂ 'ਚ ਚੱਲ ਕੇ ਬਹਿ-ਜਾਈਏ...' ਪੈਰ ਵਿੱਚ ਜੁੱਤੀ ਪਾ ਲਈ।

ਹਰਨੇਕ ਕੁਛ ਬੋਲਦਾ ਹੋਇਆ ਝਿਜਕ ਮੰਨ ਗਿਆ ਤੇ ਸਭ ਦੇ ਚਿਹਰਿਆਂ ਤੇ ਆਏ ਸਹਿਮ ਨਾਲ ਮੱਥਿਆਂ 'ਤੇ ਪਈਆਂ ਤਿਉੜੀਆਂ ਤਾੜ ਕੇ ਚੁੱਪ ਕਰ ਗਿਆ।

ਸਾਫੇ ਨਾਲ ਚਾਦਰੇ 'ਤੇ ਪਈ ਧੂੜ ਨੂੰ ਝਾੜਦਾ ਹੋਇਆ ਬਲੌਰਾ ਪਾਸੇ ਨੂੰ ਤੁਰ ਪਿਆ ਤੇ ਪਿੱਛੇ ਹੀ ਪਟਵਾਰੀ ਤੇ ਦੀਸਾਂ ਵੀ। ਨਾਲ ਹੀ ਪਟਵਾਰੀ ਨੇ ਹੱਥ ਨਾਲ ਚੱਲਣ ਦਾ ਇਸ਼ਾਰਾ ਕਰ ਦਿੱਤਾ 'ਹੋਣੀ ਐ ਏਹਦੀ ਰੱਬ ਨਾਲ ਕੋਈ ਲਾਗ-ਡਾਟ....

'ਗੁਰੂ ਦੇ ਦਰੋਂ ਐਂ ਮੁੜਨਾ ਚੰਗੀ ਗੱਲ ਨੀਂ" ਹਰਨੇਕ ਦੀ ਮਾਂ ਨੇ ਕਿਸੇ ਦੇ ਕੰਨ ਵਿੱਚ ਗੱਲ ਕੀਤੀ ਤੇ ਨਾਲ ਹੀ ਦੋਵੇਂ ਹੱਥ ਬੰਨ੍ਹ ਕੇ ਭੁੱਲ ਬਖਸਾਉਣ ਲਈ ਕਿਹਾ, 'ਭੁੱਲ ਚੁੱਕ ਬਖਸ਼ੀ ਦਾਤਿਆ' ਹਵਾ ਦਾ ਰੁਖ ਇਧਰ ਨੂੰ ਹੋਣ ਕਰਕੇ ਬਲੌਰੇ ਦੇ ਕੰਨ ਵਿੱਚ ਚੁਗਲੀ ਹੋ ਗਈ ਤੇ ਉਹਨੇ ਨਵੀਂ ਗੱਲ ਹੀ ਕੱਢ ਮਾਰੀ, 'ਭੈਣ ਜੀ ਨਾਂਹ ਮੈਨੂੰ ਕਿਸੇ ਦੀ ਚੁੱਕ ਐ, ਨਾ ਹੀ ਕੁੱਛ ਭੁੱਲਿਆਂ' ਫੇਰ ਤਾੜਵੀਂ ਅੱਖ ਨਾਲ ਗੁਰਦੁਆਰੇ ਵੱਲ ਵੇਖਿਆ, 'ਆਲਸੀ ਬੰਦਿਆਂ ਨੂੰ ਰੱਬ ਤਾਈਂ ਗਉਂ ਹੁੰਦੇ, ਜੇੜ੍ਹੇ ਹਰਾਮ ਦਾ ਖਾਣ ਗਿੱਜੇ ਐ, ਮੈਂ ਕਦੇ ਰੱਬ ਤੋਂ ਮੰਗ ਕੇ ਨੀਂ ਖਾਧਾ, ਹੱਡ ਪੈਰ ਚੱਲਦੇ ਰਹਿਣ, ਹੁਣ ਤੀਕ

82 / 106
Previous
Next