Back ArrowLogo
Info
Profile

ਹੱਥੀਂ ਕਮਾ ਕੇ ਈ ਖਾਧਾ' ਫੇਰ ਹੱਥਾਂ ਦੀਆਂ ਤਲੀਆਂ ਉਹਦੇ ਅੱਗੇ ਕਰ ਦਿੱਤੀਆਂ, ਜਿਨ੍ਹਾਂ 'ਤੇ ਮੋਟੇ-ਮੋਟੇ ਅੱਟਣ ਪਏ ਸੀ।

ਅਜਿਹੇ ਅੱਟਣ ਪਟਵਾਰੀ ਨੇ ਆਪਣੇ ਬਾਪੂ ਦੇ ਹੱਥਾਂ 'ਤੇ ਪਏ ਵੇਖੇ ਸੀ ਤੇ ਫੇਰ ਆਪਣੇ ਹੱਥਾਂ ਦੀਆਂ ਕੂਲੀਆਂ ਤਲੀਆਂ ਵੱਲ ਵੇਖ ਕੇ ਹੱਡੀਂ ਲੁਕੇ ਆਲਸ ਨੂੰ ਨਿਹਾਰ ਗਿਆ। ਮੁੱਠੀਆਂ ਮੀਚ ਕੇ ਛੇਤੀ ਨਾਲ ਪਤਲੂਣ ਦੀਆਂ ਜੇਬਾਂ ਵਿੱਚ ਪਾ ਲਈਆਂ।

ਇੱਥੋਂ ਚੱਲ ਕੇ, ਉਹ ਇਕ ਢਾਬੇ ਵਿੱਚ ਆ ਕੇ ਬਹਿ ਗਏ।

ਇੱਕ ਮੁੰਡਾ ਮੇਜ਼ 'ਤੇ ਟਾਕੀ ਮਾਰ ਕੇ, ਜੀਹਦੇ ਟਾਕੀਆਂ ਲੱਗੀ ਹੋਈ ਗੋਡਿਆਂ ਤੱਕ ਨੀਵੀਂ ਡੋਕਲ ਨਿੱਕਰ ਪਾਈ ਸੀ ਤੇ ਲਿੱਸਾ ਹੋਣ ਕਰਕੇ ਮਾਸ ਵਿੱਚੋਂ ਹਿੱਕ ਦੀਆਂ ਪੱਸਲੀਆਂ ਬਾਹਰ ਝਾਕ ਰਹੀਆਂ ਸੀ, ਜਿਨ੍ਹਾਂ ਨੂੰ ਕੋਈ ਵੀ ਗਿਣ ਸਕਦਾ ਸੀ, ਉਹਨਾਂ ਕੋਲ ਹੱਥ ਜੋੜ ਕੇ ਬੋਲਿਆ, 'ਹਾਂ...ਜੀ'

'ਕੰਢੇ ਆਲੀ ਚਾਹ ਲਿਆ ਬਣਾ ਕੇ, ਨਾਲੇ ਪਾਣੀ ਦਾ ਜੱਗ ਫੜ੍ਹਾ-ਜੀਂ" ਹਰਨੇਕ ਨੇ ਪੂਰੀ ਲਿਆਕਤ ਨਾਲ ਗੱਲ ਤੋਰੀ ਤਾਂ ਬਲੌਰੇ ਨੇ ਖੁਸ਼ੀ ਨਾਲ ਪਟਵਾਰੀ ਵੱਲ ਵੇਖਿਆ।

ਕੁਰਸੀ ਤੋਂ ਉੱਠ ਕੇ ਬਲੌਰੇ ਨੇ ਗੀਝੇ ਵਿੱਚੋਂ ਦਾਣਿਆਂ ਦੀ ਲੱਪ ਭਰ ਕੇ ਕੱਢੀ ਤੇ ਵਿੱਚੋਂ ਘੁੰਢੀਆਂ ਕੱਢਦਾ ਬੋਲਿਆ, 'ਬਾਈ ਸਵ ਪੜਤਾਲ ਕਰਲੋ ਜੋ ਵੀ ਕਰਨੀਂ ਐਂ, ਫੇਰ ਈ ਗਾਂਹ ਆਲਾ ਤੋਰਾ ਤੋਰੀਏ..’ ਫੇਰ ਲੱਪ ਪੱਕੇ ਥਾਂ 'ਤੇ ਖਿਲ੍ਹਾਰ ਦਿੱਤੀ। ਰੁੱਖਾਂ 'ਤੇ ਬੈਠੇ ਪੰਛੀਆਂ ਦੀ ਉਡਾਰ ਨੱਚ-ਨੱਚ ਕੇ ਚੋਗਾ ਚੁਗਣ ਲੱਗੀ। ਕੋਲ ਫਿਰਦਾ ਕੁੱਤਾ ਵੇਖ ਕੇ ਉਹ ਰਾਖੀ ਕਰਨ ਲਈ ਕੋਲ ਈ ਖੜ੍ਹ ਗਿਆ, ਕਿਤੇ ਇਨ੍ਹਾਂ ਵਿੱਚੋਂ ਕਿਸੇ ਪੰਛੀ ਨੂੰ ਆਪਣਾ ਸ਼ਿਕਾਰ ਨਾ ਬਣਾ ਲਏ। ਫੇਰ ਕੁੱਤੇ ਦੀਆਂ ਅੱਖਾਂ ਵਿੱਚ ਬੇ- ਵਸੀ ਵੇਖ ਕੇ, ਇੱਕ ਥਾਲੀ ਰੋਟੀ ਦੀ ਮੰਗਾ ਕੇ, ਉਹਦੇ ਅੱਗੇ ਧਰ ਦਿੱਤੀ।

'ਸਾਡੇ ਵੰਨੀਉਂ ਤਾਂ ਅੱਧੀ ਛੁੱਟੀ ਸਾਰੀ ਆ' ਨਾਜਰ ਨੇ ਅੱਗੇ ਹੋ ਕੇ ਬਲੌਰੇ ਨੂੰ ਬੁੱਕਲ ਵਿੱਚ ਘੁੱਟ ਕੇ ਹਿਲਾ ਦਿੱਤਾ, 'ਕੱਲ੍ਹ ਈ ਜੰਨ ਲੈ ਕੇ ਆਜੀ-ਗੇ...'

'ਭੋਰਾ ਕੁ ਮੈਨੂੰ ਵੀ ਜੋਹ ਕੇ ਵੇਖ ਲੈਣ-ਦੇ, ਐ ਕਵੇਂ ਜੰਨ ਲੈ ਕੇ ਆਜੋਂ-ਗੇ' ਬਲੌਰੇ ਨੇ ਛੁਹਾਰੇ ਨੂੰ ਹਰਨੇਕ ਦੇ ਮੂੰਹ ਕੋਲੋਂ ਈ ਪਿੱਛੇ ਮੋੜ ਲਿਆ ਤੇ ਇਹ ਸੁਣ ਕੇ, ਨਾਜਰ ਦੀ ਪੱਗ ਝਟਕੇ ਨਾਲ ਧੌਣ ਚੱਕਣ ਕਰਕੇ ਮੱਥੇ ਤੋਂ ਚੀਚੀ ਭਰ ਹੇਠਾਂ ਨੂੰ ਸਰਕ ਗਈ। ਹਰਨੇਕ ਦੇ ਮੋਢੇ 'ਤੇ ਹੱਥ ਧਰ ਕੇ ਉਹਨੂੰ ਆਪਣੇ ਨਾਲ ਢਾਬੇ ਦੇ ਇਕ ਪਾਸੇ ਲੈ ਗਿਆ।

ਹੱਥ ਵਿੱਚ ਫੜ੍ਹੇ ਛੁਹਾਰੇ ਦੀ ਖੇੜ ਵਿੱਚ ਨਹੁੰ ਫੇਰਦਾ ਹੋਇਆ ਬਲੌਰਾ ਤਾੜੇ ਨਾਲ ਬੋਲਿਆ, 'ਦੀਸਾਂ ਦਾ ਇਕ ਮੁੰਡੇ ਨਾਲ ਸੂਤ ਸੀਗਾ, ਫੇਰ ਨਾ ਆਖੀਂ ਬਈ ਲਕੋ ਰੱਖਿਆਂ, ਕਿਤੇ ਬਾ-ਚ ਛੱਡ ਛੁਡਾ ਕਰਦਾ ਫਿਰੇਂ, ਪਰਦੇ ਰੱਖ-ਰੱਖ ਕੇ ਤਾਂ ਦਿਨ ਕੱਟੀ ਹੁੰਦੀ ਐ, ਜਿਉਂ ਨੀਂ ਹੁੰਦਾ' ਉਹਦੀ ਚਾਲ ਵੇਖ ਕੇ ਅੱਖਾਂ ਨਾਲ ਕੱਬੀ ਹਾਸੀ ਨਾਲ ਝਾਕਿਆ, 'ਨਾਲੇ ਆ-ਵੀ ਗੱਲ ਪੱਕੀ ਐ, ਉਹਦੇ ਬਿਨਾਂ ਝਾਕੀ ਵੀ ਕਿਸੇ ਹੁਰ

83 / 106
Previous
Next