Back ArrowLogo
Info
Profile

ਉਹਦੇ ਬੋਲਣ ਲਈ ਮੂੰਹ ਖੋਲ੍ਹਿਆ ਈ ਸੀ ਕਿ ਪਟਵਾਰੀ ਡਰ ਗਿਆ, ਕਿਤੇ ਹੋਰ ਹੀ ਨਾ ਕਸੂਤੀ ਭੁੱਬਲ ਕੱਢ ਮਾਰੇ, ਤੇ ਉਹਦੀ ਥਾਂ ਆਪ ਬੋਲ ਪਿਆ, 'ਉਹ ਥੋੜ੍ਹਾ ਜਿਹਾ ਤਾਪ ਝੜਾਈ ਬੈਠੇ ਐ'

ਬਲੌਰੇ ਨੇ ਤੜਕੇ ਪੂਰੀ ਤਿਆਰੀ ਵੱਟ ਕੇ, ਮਾਵਾ ਲੈ ਕੇ ਸਿਰ 'ਤੇ ਪੋਚਵੀਂ ਪੱਗ ਬੰਨ੍ਹ ਲਈ, ਤੇ ਅਜੈਬ ਦੇ ਗਿੱਟੇ ਨਾਲ ਬੱਧੇ ਸੰਗਲ ਦਾ ਜਿੰਦਰਾ, ਜੇਬ ਵਿੱਚੋਂ ਚਾਬੀ ਕੱਢ ਕੇ ਖੋਲ੍ਹ ਦਿੱਤਾ, 'ਚੱਲੇ-ਗਾ ਸੱਗ' ਪਰ ਅੱਗੋਂ ਕੋਈ ਸੁਰ ਨਾ ਮਿਲਦਾ ਵੇਖ ਕੇ ਆਪ ਹੀ ਫੈਸਲਾ ਕਰਿਆ, 'ਕਰ ਮੌਜ਼ਾਂ ਬਾਪੂ, ਤੁਰ ਫਿਰਿਆ ਆਥਣ ਤੀਕ' ਨੋਟਾਂ ਵਾਲੀ ਗੱਠੜੀ ਸਾਫੇ ਦੇ ਲੜ ਬੰਨ੍ਹ ਕੇ, ਮੋਢੇ ਤੋਂ ਪਿੱਛੇ ਮੌਰਾਂ 'ਤੇ ਕਰਕੇ ਸੁੱਟ ਲਈ।

ਦੀਸਾਂ ਨੇ ਅੰਦਰੋਂ ਸੰਦੂਕੜੀ ਵਿੱਚੋਂ ਨਵਾਂ ਕੁੜਤਾ-ਚਾਦਰਾ ਲਿਆ ਕੇ ਮੰਜੇ ਦੀਆਂ ਪੈਂਦਾਂ 'ਤੇ ਰੱਖ ਦਿੱਤਾ, 'ਜੇ ਨਾਲ ਜਾਣਾ ਤਾਂ ਵੇਖ-ਲਾ ਬਾਪੂ' ਨਲਕੇ ਤੋਂ ਪਾਣੀ ਦੀ ਬਾਲਟੀ ਭਰ ਕੇ ਨਹਾਉਣ ਖਾਨੇ ਵਿੱਚ ਰੱਖਦੇ ਹੋਇਆ, ਕਿਹਾ, 'ਬਾਲ੍ਹੀ ਸਾਬਣ ਨਾ ਲਾਈ ਬਾਪੂ, ਸਿਰ 'ਚ ਜੰਮ-ਜੂ....'

ਅਜੈਬ ਮੰਜੇ ਤੋਂ ਉੱਠ ਕੇ ਨਹਾਉਣ ਲਈ ਤੁਰ ਗਿਆ ਪਰ ਸਾਰਾ ਪਾਣੀ ਬੁੱਕ ਭਰ-ਭਰ ਕੇ ਆਪਣੇ ਸੰਗਲ ਵਾਲੇ ਗਿੱਟੇ 'ਤੇ ਧਾਰ ਬੰਨ੍ਹ ਕੇ ਪਾਈ ਗਿਆ। ਮਲ-ਮਲ ਕੇ ਇਸ ਗਿੱਟੇ ਨੂੰ ਧੌਣ ਵਿੱਚ ਹੀ ਡੋਲ੍ਹ ਦਿੱਤਾ। ਮੰਜੇ 'ਤੇ ਬੈਠਾ ਵੀ ਉਹ ਤੌੜੇ ਵਿੱਚਲਾ ਠੰਢਾ ਪਾਣੀ ਗਲਾਸ ਨਾਲ ਧਾਰ ਬੰਨ੍ਹ ਕੇ ਗਿੱਟੇ 'ਤੇ ਪਾਈ ਜਾਂਦਾ । ਜਿਵੇਂ ਇਸ ਲੋਹੇ ਦੇ ਸੰਗਲ ਨੂੰ ਉਹ ਖੋਰਨਾ ਚਾਹੁੰਦਾ ਸੀ।

ਗਿੱਟਾ ਧੋ ਕੇ ਉਹ ਫੇਰ ਛੱਤੜੇ ਹੇਠ ਪਏ ਵਾਣ ਦੇ ਮੰਜੇ 'ਤੇ ਆ ਕੇ ਪੈ ਗਿਆ। ਉਹਨਾਂ ਨਾਲ ਨਹੀਂ ਸੀ ਆਇਆ, ਸਗੋਂ ਚਿੱਤ ਵਿੱਚ ਗਾਰੇ ਵਾਂਗ ਖਰੀ ਗਿਆ।

ਪਰ ਹੁਣ ਪਟਵਾਰੀ ਦੇ ਮਾਰੇ ਝੂਠ ਨਾਲ ਬਲੌਰੇ ਨੂੰ ਗੁੱਸੇ ਦੀ ਖਵੀ ਚੜ੍ਹੀ ਤੇ ਖਿੱਝ ਕੇ ਬੋਲਿਆ, 'ਤਾਪ-ਤੂਪ ਨਈਂ ਕੋਈ ਚੜ੍ਹਿਆ-ਜੀ, ਐਵੇਂ ਗੱਪ ਐ, ਸੰਗਲ ਲਾ ਕੇ ਆਇਆ ਜੀਂ'

ਸਾਰਿਆਂ ਦੇ ਬੁੱਲ੍ਹਾਂ 'ਤੇ ਫੇਰ ਹਾਸੇ ਦੀਆਂ ਬੂੰਦਾ ਸਿੰਮ ਗਈਆਂ।

ਹਰਨੇਕ ਨੇ ਜਦੋਂ ਚਾਹ ਪੀ ਕੇ ਕੱਚ ਦੀ ਗਲਾਸੀ ਭੁੰਜੇ ਮੇਜ਼ 'ਤੇ ਰੱਖੀ ਤਾਂ ਉਹਦੇ ਵਿੱਚ ਦੋ ਘੁੱਟਾਂ ਵਧੀ ਚਾਹ ਵੇਖ ਕੇ, ਬਲੌਰੇ ਨੂੰ ਕਾਫੀ ਤਸੱਲੀ ਹੋਈ। ਇਹ ਤਾਂ ਰੱਜੇ ਬੰਦੇ ਦੀ ਨਿਸ਼ਾਨੀ ਹੈ ਪਰ ਪਟਵਾਰੀ ਨੇ ਇਕ ਬੂੰਦ ਵੀ ਨਹੀਂ ਸੀ ਛੱਡੀ।

ਨਾਜਰ ਨੇ ਉਹਦੀ ਬਚੀ ਦੋ ਘੁੱਟ ਚਾਹ ਚੱਕ ਕੇ ਪਰ੍ਹੇ ਖੁੰਜ ਵਿੱਚ ਕਰਕੇ ਡੋਲ੍ਹ ਦਿੱਤੀ ਤੇ ਬੋਲਿਆ, 'ਐਵੇਂ ਮੱਖੀਆਂ ਦੇ ਮਰਨ ਨੂੰ ਵਿੱਢ ਬਣੂੰ ਉਹਦਾ ਇਹ ਪੁੰਨ ਧਰਮ ਵਾਲਾ ਕੰਮ ਵੇਖ ਕੇ ਚਿੱਤ ਵਿੱਚ ਚਾਅ ਚੜ੍ਹ ਗਿਆ।

ਬਲੌਰੇ ਨੇ ਪੂਰੀ ਰਚਕ ਬੈਠਾ ਕੇ ਪੁੱਛਿਆ, 'ਹਰਨੇਕ ਸਿੰਘਾਂ ਸੰਗੀ ਨਾ, ਦੱਸ ਦੀਂ ਜੋ ਕੁਛ ਲੈਣਾ ਹੋਇਆ, ਐਂ ਕੱਲ੍ਹ ਨੂੰ ਐਵੇਂ ਸਾਡੀ ਭੈਣ ਨੂੰ ਮਿਹਣੇ ਨਾ ਮਾਰੀ ਜਾਈਂ...

'ਕਾਹਦਾ ਮੇਹਣਾ’

85 / 106
Previous
Next