Back ArrowLogo
Info
Profile

'ਤਿੰਨ ਸਉਦਾ' ਨਾ ਚਾਹੁੰਦੇ ਹੋਇਆਂ ਵੀ ਉਹਦੇ ਮੂੰਹ ਵਿੱਚੋਂ ਨਿਕਲ ਗਿਆ, ਤੇ ਜਦ ਬਲੌਰਾ ਫੇਰ ਵੀ ਖ਼ਤ ਪਏ ਸਾਨ੍ਹ ਵਾਂਗ ਵੇਖੀ ਹੀ ਗਿਆ ਤਾਂ ਉਹਨੇ ਨਾਲ ਦੀ ਨਾਲ ਬਿਆਨ ਬਦਲ ਲਿਆ, 'ਊਂ ਤਾਂ ਏਹ ਪੁਰਾਣਾ ਲਿਆ ਸੀਗਾ, ਦੋ ਵਰ੍ਹੇ ਮੇਰੇ ਕੋਲੇ ਵੀ ਹੋ-ਗੇ ਐ ਚਲਦੇ ਨੂੰ, ਹੁਣ ਤੇ ਮਸਾਂ ਈ ਸੌ ਕੁ ਈ ਰਹਿ ਗਿਆ ਹੋਊ ..'

'ਕੋਈ ਨਾ ਖਾਤੇ ਵਿੱਚ ਲਿਖ-ਲੀਂ, ਦੇ-ਜੂੰ-ਗਾ ਮੈਂ ਆਪੇ ਈ, ਐਵੇਂ ਨਾ ਘਰੇ ਗੇੜ੍ਹਾ ਮਾਰੀ ਤੇ ਫੇਰ ਖੰਗਰ ਇੱਟ ਨਾਲੋਂ ਟੁੱਟੀ ਨਿੱਕੀ ਜਿਹੀ ਰੋੜੀ ਨੂੰ ਚੱਕ ਕੇ, ਆਪਣੇ ਹੱਥ ਦੀਆਂ ਲਕੀਰਾਂ ਤੇ ਜੰਮੀ ਮੈਲ ਲਾਹੁੰਦਾ ਹੋਇਆ, ਖੂਹ ਵਾਲੀ ਗਲੀ ਪੈ ਗਿਆ ਤੇ ਅੱਗੋਂ ਸ਼ਹਿਰ ਨੂੰ ਜਾਂਦੀ ਘੀਚਰ ਕੀ ਟਰਾਲੀ 'ਤੇ ਚੜ੍ਹ ਗਿਆ।

ਬਲੌਰੇ ਨੇ ਬਚੀ ਸਾਰੀ ਪੈਲੀ ਮੋਦਨ ਕਿਆਂ ਨੂੰ ਦੋ ਵਰ੍ਹਿਆਂ ਲਈ ਠੇਕੇ 'ਤੇ ਦੇ ਦਿੱਤੀ ਸੀ। ਇਹਦੇ ਨਾਲ ਏਨਾ ਕੁ ਪੈਸਾ ਇਕੱਠਾ ਹੋ ਗਿਆ, ਜੀਹਦੇ ਨਾਲ ਵਿਆਹ ਪੂਰਾ ਗੱਜ-ਵੱਜ ਕੇ ਕੀਤਾ ਜਾ ਸਕਦਾ ਸੀ। ਬਾਕੀ ਸੰਦੂਕ ਵਿੱਚੋਂ ਨਸੀਬੋ ਦੇ ਟੂਮ- ਗਹਿਣੇ ਵੀ ਮਿਲ ਗਏ, ਜੋ ਉਹਨੇ ਆਪਣੀ ਧੀ ਲਈ ਸੰਭਾਲ ਕੇ ਰੱਖੇ ਸੀ। ਪਰ ਫੇਰ ਵੀ ਇਕ ਕਨਾਲ, ਜੋ ਸੜਕ ਦੇ ਕਿਨਾਰੇ ਲੱਗਦੀ ਸੀ, ਉਹ ਠੇਕੇ 'ਤੇ ਨਹੀਂ ਸੀ ਦਿੱਤੀ, ਇਹਦੇ ਵਿੱਚ ਉਹਨੇ ਵਰਮੇ ਨਾਲ ਧਰਤੀ ਵਿੱਚ ਸੁਰਾਖ ਮਾਰ ਕੇ ਲੰਮੀਆਂ ਪਾਂਤਾ, ਬਣਾ ਕੇ ਟਾਹਲੀਆਂ ਲਿਆ ਕੇ ਲਾ ਦਿੱਤੀਆਂ।

ਚਾਰੇ ਪਾਸੇ ਵੱਟ ਦੇ ਅੰਦਰ ਵਾਰ ਕਰਕੇ, ਕਿੱਕਰਾਂ ਦੇ ਝਾਫਿਆਂ ਨਾਲ ਵਾੜਾਂ ਕਰ ਦਿੱਤੀਆਂ। ਕਿਤੇ ਕੋਈ ਆਵਾਰਾ ਗਾਂ-ਮੱਝ ਇਨ੍ਹਾਂ ਨੂੰ ਮੁੱਛ ਨਾ ਜਾਵੇ। ਮੂੰਹ 'ਤੇ ਸਾਫੇ ਦਾ ਮੜਾਸਾ ਮਾਰ ਕੇ, ਜਿਵੇਂ ਠੰਢ ਉਹਦੇ ਹੱਡਾਂ ਨੂੰ ਕੁਤਰ-ਕੁਤਰ ਕੇ ਖਾ ਰਹੀ ਹੋਵੇ, ਕੋਲ ਵਗਦੀ ਆਂਢ ਵਿੱਚੋਂ ਬਾਲਟੀ ਨਾਲ਼ ਪਾਣੀ ਭਰ-ਭਰ ਕੇ, ਸੱਜਰ ਲਾਈਆਂ ਟਾਹਲੀਆਂ ਨੂੰ ਪਾ ਦਿੱਤਾ।

ਚਾਰ ਦਿਨਾਂ ਬਾਦ ਉਹ ਪਾਣੀ ਪਾਉਣ ਲਈ ਫੇਰ ਖੇਤ ਆਇਆ ਤਾਂ ਉਹਨੇ ਇਕ ਟਾਹਲੀ ਦੇ ਮੁਰਝਾਏ ਪੱਤਿਆਂ ਵੱਲ ਵੇਖ ਕੇ, ਆਪਣੇ ਹੱਥਾਂ ਨੂੰ ਕਿਸੇ ਸ਼ੱਕ ਨਾਲ ਵੇਖਣਾ ਸ਼ੁਰੂ ਕਰ ਦਿੱਤਾ, ਜਿਵੇਂ ਉਹਨੂੰ ਇਹਨਾਂ ਦੀ ਬਰਕਤ 'ਤੇ ਕੋਈ ਭਰੋਸਾ ਨਹੀਂ ਸੀ ਰਿਹਾ, 'ਮਾੜ੍ਹੀ ਗੱਲ ਐ ਬਈ ਸੋਡੇ ਆਸਤੇ' ਤੇ ਫੇਰ ਇਸ ਟਾਹਲੀ ਮੁੜ ਪੁੱਟ ਕੇ ਲਾ ਦਿੱਤਾ।

ਕੁਝ ਦਿਨ ਬਾਦ ਇਹ ਟਾਹਲੀ ਵੀ ਪੱਤੇ ਹਰੇ ਕਰਨ ਲੱਗ ਪਈ।

*** *** ***

ਏਧਰ ਦੀਸਾਂ ਦੇ ਵਿਆਹ ਦੇ ਦਿਨ ਨੇੜ ਨੂੰ ਆ ਗਏ ਤਾਂ ਦੋ ਮੰਜੇ ਜੋੜ ਕੇ, ਸੁਆਤ ਦੀ ਛੱਤ ਉੱਤੇ, ਰੱਸੀ ਨਾਲ ਸਪੀਕਰ ਬੰਨ੍ਹ ਦਿੱਤਾ। ਜੀਹਦੇ 'ਤੇ ਅੱਠੇ ਪਹਿਰ ਈ ਗਾਣੇ ਚੱਲਦੇ ਰਹਿੰਦੇ। ਧੱਤੂ ਟੇਪ ਤੇ ਰੀਲਾਂ ਦੀ ਚੱਕਰੀ ਨੂੰ ਘੁੰਮਾ-ਘੁੰਮਾ ਕੇ ਮਰਜ਼ੀ ਵਾਲਾ ਗਾਣਾ ਲਾਉਂਦਾ ਰਹਿੰਦਾ।

ਬਲੌਰਾ ਕੁੱਜੇ ਨੂੰ ਪੱਟਾਂ ਰੱਖ ਕੇ ਉਹਦੇ ਨਾਲ ਗੱਲਾਂ ਕਰਕੇ ਚਿੱਤ ਪਰਚਾ ਲੈਂਦਾ ਤੇ ਉਂਗਲਾਂ ਦੇ ਪੋਟਿਆਂ ਦੀ ਥਾਪ ਦੇ ਕੇ ਵਜਾਉਂਦਾ ਹੋਇਆ, ਕੁਛ ਨਾ ਕੁਛ

89 / 106
Previous
Next