Back ArrowLogo
Info
Profile

ਗਾਉਂਦਾ ਵੀ। ਜੀਹਦੀ ਕੋਲ ਦੀ ਲੰਘਦੇ ਅਜੈਬ ਨੂੰ ਵੀ ਕੋਈ ਸਮਝ ਨਾ ਪੈਂਦੀ, ਪਰ ਤੁੰਨ-ਤਨਾ-ਤਨਾ ਤਨ 'ਚ ਕੋਈ ਨਾ ਕੋਈ ਅਰਥ ਲੁਕਿਆ ਹੁੰਦਾ।

ਇਉਂ ਮੰਜੇ 'ਤੇ ਬੈਠੇ ਨੂੰ ਜਦ ਵੀ ਕਿਸੇ ਦੇ ਲੈਣ ਦੇਣ ਦਾ ਖਿਆਲ ਆ ਜਾਂਦਾ ਤਾਂ ਉਹ ਜਿੰਨਾ ਮਰਜ਼ੀ ਥੱਕਿਆ ਹੁੰਦਾ ਤਾਂ ਵੀ ਤੜਾਫਾ ਮਾਰ ਕੇ ਉੱਠ ਬਹਿੰਦਾ। ਭਾਵੇਂ ਦੀ ਅੱਧੀ ਰਾਤ ਦਾ ਵੇਲਾ ਵੀ ਹੁੰਦਾ, ਦਿਲ ਤੇ ਭਾਰ ਪੈਣ ਲੱਗ ਪੈਂਦਾ ਸੀ ਤੇ ਫੇਰ ਦੀਸਾਂ ਤੋਂ ਪੈਸੇ ਫੜ੍ਹ ਕੇ ਉਸ ਬੰਦੇ ਦਾ ਉਧਾਰ ਮੋੜ ਆਉਂਦਾ।

ਅੱਜ ਉਹਨੂੰ ਜਦ ਮੋਦਨ ਦੇ ਰੁਪਏ ਦੇਣੇ ਯਾਦ ਆਏ ਤਾਂ ਉਹਨੇ ਦੀਸਾਂ ਨੂੰ ਆਵਾਜ਼ ਮਾਰੀ ਪਰ ਅੱਗੋਂ ਕੋਈ ਸੁਰ-ਜਵਾਬ ਨਾ ਮਿਲਿਆ ਵੇਖ ਕੇ, ਆਪ ਈ ਚਾਦਰੇ ਦੇ ਲੜ੍ਹ ਚੱਕ ਕੇ ਢਾਕਾਂ ਤੇ ਧਰ ਕੇ, ਦੂਜੀ ਸਵਾਤ ਵਿੱਚ ਚਲਾ ਗਿਆ। ਇਹਦੀਆਂ ਕੰਧਾਂ 'ਤੇ ਮੇਖਾਂ ਗੱਢ ਕੇ ਕਾਨਿਆਂ ਦਾ ਫਰੇਮ ਬਣਾ ਕੇ ਕਿੰਨੇ ਈ ਛੱਜ ਜਿਹੇ ਲਟਕੇ ਹੋਈ ਸੀ। ਜਿਨ੍ਹਾਂ 'ਤੇ ਉਹਨੇ ਹੱਥਾਂ ਨਾਲ ਨਵੇਂ-ਡਿਜੈਣ ਦੇ ਮੋਰ ਸੱਪ ਵਾਹੇ ਸੀ।

ਛੱਤ ਵਿੱਚ ਪਏ ਮੋਘਰੇ ਵਿੱਚੋਂ ਆਉਂਦੀ ਧੁੱਪ ਨਾਲ ਕਿੰਨੀ ਹੀ ਗਰਦ ਉੱਡਦੀ ਨਜ਼ਰ ਆਈ ਤਾਂ ਉਹਨੇ ਛੱਤ 'ਤੇ ਕੋਰ ਮਿੱਟੀ ਦੀ ਘਾਣੀ ਬਣਾ ਕੇ ਲਾਉਣ ਦੀ ਠਾਣ ਲਈ। ਪੁੱਠੇ ਹੱਥ ਨਾਲ ਤਖਤੇ ਥਾਪੜੇ ਤਾਂ ਦੀਸਾਂ ਉਵੇਂ ਈ ਪਈ ਰਹੀ।

ਜੇ ਉਹ ਜਾਗਦੀ ਹੁੰਦੀ ਤਾਂ ਆਪ ਚਾਬੀ ਕੱਢ ਕੇ ਫੜ੍ਹਾ ਦਿੰਦੀ, ਪਰ ਹੁਣ ਉਹਨੂੰ ਸੁੱਤੀ ਪਈ ਨੂੰ ਜਗਾਉਣਾ ਕਿਸੇ ਪਾਪ ਤੋਂ ਘੱਟ ਸੀ ਲੱਗ ਰਿਹਾ। ਦਿਲ ਵਿੱਚ ਡਰ ਵੀ ਸੀ, ਕਿਤੇ ਹੁਣ ਯਾਦ ਆਇਆ ਉਧਾਰ ਵੀ ਚੇਤੇ ਵਿੱਚੋਂ ਨਾ ਨਿਕਲ ਜਾਵੇ। ਕੁਛ ਚਿਰ ਇਉਂ ਹੀ ਖੜਾ ਹੋਇਆ, ਦੀਸਾਂ ਨੂੰ ਸਿਰ ਤੋਂ ਪੈਰਾਂ ਤੱਕ ਵੇਖ ਗਿਆ ਤੇ ਫੇਰ ਮੰਜੇ ਕੋਲ ਪੈਰਾਂ ਭਾਰ ਬੈਠ ਕੇ ਉਹਦੇ ਲੱਕ 'ਤੇ ਲਮਕ ਰਹੀ ਨਾਲ਼ੇ ਨਾਲ ਬੰਨ੍ਹੀ ਚਾਬੀ ਨੂੰ ਨਹੁੰਆਂ ਨਾਲ ਖੋਲ੍ਹਣ ਲੱਗਿਆ। ਗੰਢ ਪਿੱਚਕੀ ਹੋਣ ਕਰਕੇ ਨਹੀਂ ਖੁੱਲ੍ਹੀ ਤਾਂ ਫੇਰ ਇਹਨੂੰ, ਗੋਢਿਆਂ ਭਾਰ ਬਹਿ ਕੇ ਦੰਦਾਂ ਨਾਲ ਖੋਲ੍ਹਣ ਲੱਗਿਆ ਤਾਂ ਉਹਦੀ ਦਾੜ੍ਹੀ ਦੇ ਵਾਲ ਢਿੱਡ 'ਤੇ ਖਹਿਣ ਨਾਲ ਦੀਸਾਂ ਦੇ ਅੰਦਰ ਕੰਬਣੀ ਛਿੜ੍ਹ ਗਈ। ਉਹ ਛਾਪਲ ਕੇ ਪਈ ਰਹੀ। ਥੋੜੇ ਜਿਹੇ ਡਰ ਨਾਲ, ਉਹਨੇ ਅੱਖਾਂ ਦੀਆਂ ਪਲਕਾਂ ਨੂੰ ਢਿੱਲਾ ਕਰਕੇ ਵੇਖਿਆ, ਤਾਂ ਫੇਰ ਸਾਹ ਰੋਕ ਕੇ ਪੈ ਗਈ। ਇਕੇਰਾਂ ਤਾਂ ਉਹਨੂੰ ਸਵਾਤ ਵਿੱਚ ਪਾਇਆ ਚੀਲ ਦਾ ਸ਼ਤੀਰ ਟੁੱਟਣ ਕਰਕੇ, ਸਾਰੀ ਛੱਤ ਬਾਲ੍ਹਾ- ਬਾਲ੍ਹਾ ਕਰਕੇ ਉੱਤੇ ਡਿੱਗਦੀ ਦਿਸਣ ਲੱਗੀ। ਕੰਧਾਂ ਦੀਆਂ ਵਿਰਲਾਂ ਵਿੱਚੋਂ ਗਾਰੇ ਦੇ ਸਰਕਣ ਦੀ ਜਰਕ ਸੁਣਾਈ ਦੇਣ ਲੱਗੀ.. ਪਰ... ਪਰ...

ਖੈਰ ਚਾਬੀ ਖੋਲ੍ਹ ਕੇ, ਉਹਨੇ ਸੰਦੂਕ ਦੇ ਕੁੰਢੇ ਨੂੰ ਲੱਗਿਆ ਜਿੰਦਰਾ ਖੋਲ੍ਹ ਲਿਆ ਤੇ ਹੱਥਾਂ-ਕੋਲਾ ਕਰਕੇ, ਲੀੜਿਆਂ ਦੀ ਤਹਿ ਥੱਲੇ ਪਈ ਨੋਟਾਂ ਦੀ ਗੱਠੜੀ ਵਿੱਚੋਂ ਬਣਦੇ ਰੁਪਏ ਕੱਢ ਕੇ ਜੇਬ ਵਿੱਚ ਪਾ ਲਏ, ਅਤੇ ਜਿੰਦਰਾ ਫੇਰ ਜੜ ਕੇ, ਚਾਬੀ ਦੀਸਾਂ ਦੇ ਰੇਸ਼ਮੀ ਨਾਲੇ ਨਾਲ ਗੰਢ ਮਾਰ ਕੇ ਬੰਨ੍ਹ ਦਿੱਤੀ ਤੇ ਬਾਹਰ ਆ ਕੇ ਛੱਤੜੇ ਹੇਠ ਪਏ ਅਜੈਬ ਦੇ ਗਿੱਟੇ ਨਾਲ ਬੰਨੇ ਸੰਗਲ ਦੀ ਪੂਰੀ ਨਿਰਖ ਕੀਤੀ, ਕਿਤੇ ਖੁੱਲ੍ਹਾ ਤਾਂ ਨਹੀਂ।

90 / 106
Previous
Next