

ਪੂਰੀ ਤਸੱਲੀ ਕਰਕੇ ਮੋਦਨ ਕੇ ਘਰ ਨੂੰ ਤੁਰ ਪਿਆ।
ਮੋਦਨ ਆਪਣੇ ਬੂਹੇ ਵਿੱਚ ਪਈ ਲੱਕੜ ਤੇ ਬੈਠਾ ਹੋਇਆ ਭੁੰਨੇ ਛੋਲਿਆਂ ਨੂੰ ਤਲੀਆਂ ਵਿੱਚ ਰਗੜ ਕੇ ਫੋਲਕ ਲਾਹ ਰਿਹਾ ਸੀ। ਜਦ ਫੂਕ ਮਾਰ ਕੇ ਇਹਨਾਂ ਛਿਲਕਾਂ ਨੂੰ ਉਡਾਇਆ ਤੇ ਵਿੱਚੋਂ ਦੀ ਬਲੌਰਾ ਕੋਲ ਖੜਾ ਵਿਖਾਈ ਦਿੱਤਾ, ਜੀਹਨੇ ਜੇਬ ਵਿੱਚੋਂ ਨੋਟ ਕੱਢ ਕੇ ਫੜਾ ਦਿੱਤੇ, 'ਆ ਲੈ ਬੀ', ਮੋਦਨ ਨੇ ਉਹਦੇ ਹੱਥਾਂ ਵਿੱਚ ਨੋਟ ਗਿਣ ਲਏ ਸੀ ਤੇ ਫੇਰ ਕਣੱਖੀ ਝਾਤ ਨਾਲ ਫੜ੍ਹ ਕੇ ਬੇਫਿਕਰਿਆਂ ਦੇ ਵਾਂਗ ਜੇਬ ਵਿੱਚ ਪਾ ਲਏ । ਬਲੌਰੇ ਨੇ ਉਹਦੀ ਅਣਗੈਲੀ ਵੇਖ ਕੇ ਆਖਿਆ 'ਬੇਲੀਆ ਗਿਣ ਤਾਂ ਲੈਂਦਾ’
‘ਲ਼ੈ ਯਾਰ, ਗਿਣਤੀ ਮਿਣਤੀ 'ਚ ਕੀ ਪਿਐ, ਤੈਂ ਕੇੜ੍ਹਾ ਥੋੜੇ ਦੇਜੇਂਗਾ' ਉਹਨੇ ਮੋਢੇ 'ਤੇ ਹੱਥ ਰੱਖ ਕੇ ਯਕੀਨ ਹੋਣ ਦਾ ਨਾਅਰਾ ਲਾਇਆ, 'ਜੇ ਚਾਈਦੇ ਐਂ ਤਾਂ ਲੈ ਜਾ ਫੇਰ ਦੇ ਜੀਂ' ਗੀਝੇ ਵਿੱਚ ਹੱਥ ਪਾ ਲਿਆ ਨੋਟ ਫੇਰ ਕੱਢ ਕੇ ਫੜਾਉਣ ਲਈ 'ਦੇਵਾਂ ਜੇ ਆਖੇਂ ਤਾਂ'
'ਖ਼ਾਲੀ ਜੇਬ 'ਚ ਹੱਥ ਪਾਈ ਜਾਨੈ ਮੋਦਿਆ' ਉਹਦੀ ਮਾਰੀ ਫੋਕੀ ਸੁਲ੍ਹਾ 'ਤੇ ਟਕੋਰ ਕੀਤੀ, 'ਪੈਸੇ ਤਾਂ ਦੂਜੀ ਜੇਬ 'ਚ ਪਾਈ ਫਿਰਦੈਂ, ਐਥੋਂ ਕੱਖ ਨੀਂ ਨਿਕਲਣਾ, ਡੱਕਾ ਵੀ' ਲੋਕਾਂ ਦੀ ਐਸੀ ਹਰਕਤ ਵਿੱਚੋਂ ਰੱਬ ਦੇ ਕਿਸੇ ਸਰਾਪ ਦੀ ਬੋਅ ਆਉਣ ਲੱਗ ਪੈਂਦੀ।
'ਨਾ ਨਾ ਐਵਜੀ ਗੱਲ ਨੀ' ਉਹ ਕੱਚਾ ਹੋ ਗਿਆ, 'ਮੰਵੀ ਕਦੇ ਕੋਈ ਬੰਦਾ ਗੁੱਸੇ ਨਈਂ ਹੋਣ ਦਿੱਤਾ-ਗਾ, ਸਵ ਨੂੰ ਖੁਸ਼ ਰੱਖੀ-ਦੈ..'
'ਜੀਹਤੋਂ ਕਾਈ ਜਾਣਾ ਗੁੱਸੇ ਨੀਂ ਹੋਇਆ, ਉਹਦੇ 'ਚ ਬੰਦੇ ਆਲੀ ਫੇਰ ਕਣੀ ਨੀਂ ਹੁੰਦੀ, ਉਹ ਤੇ ਬੈਸ ਖੱਚ ਈ ਹੁੰਦੇ, ਉਹ ਨੇ ਚਾਦਰੇ ਨੂੰ ਪੱਟਾਂ ਤੱਕ ਉੱਚਾ ਚੁੱਕ ਲਿਆ ਤੇ ਫੇਰ ਕੋਲ ਦੀ ਲੰਘਦੇ ਬੰਦੇ ਦੇ ਮੂੰਹ ਵਿੱਚੋਂ ਗੀਤ ਦੀ ਪੰਕਤੀ ਸੁਣੀ ਕਿ ਲੱਗਜਾ ਗੁਰਾਂ ਦੇ ਆਖੇ, ਸੌਖ ਆਜੂ ਬੰਦਿਆ। ਤੇ ਇਹ ਸੁਣ ਕੇ ਬਲੌਰੇ ਨੇ ਆਕੜ ਨਾਲ ਆਖਿਆ, 'ਆਪੋ ਆਪਣੇ ਰੱਬ ਦੇ ਆਖੇ ਲੱਗ ਕੇ ਤਾਂ ਏਹ ਸਾਰੇ ਕੰਜਰ-ਕਲੇਸ਼ ਪਏ ਐ, ਐਦੂੰ ਤਾਂ ਫੇਰ ਰੱਬ ਦੀ ਨਾ ਮੰਨਣ 'ਚ ਈ ਲੋਕਾਂ ਦਾ ਭਲਾ'
'ਕੋਈ ਰੈਲੀ ਜੀ ਗੱਲ ਕਰ-ਖਾਂ'
'ਰੈਲੇ ਬੰਦੇ ਈ ਰੈਲੀ ਗੱਲ ਕਰਦੇ ਹੁੰਦੇ ਆ, ਆਪਾਂ ਤੇ' 'ਉਂਗਲਾਂ ਦੀ ਕੰਘੀ ਬਣਾ ਕੇ ਉਹਨੇ ਆਪਣੇ ਸਿਰ ਉੱਤੋਂ ਦੀ ਕਰਕੇ, ਅੰਗੜਾਈ ਭੰਨਦੇ ਹੋਇਆਂ, 'ਢਿੱਬਰੀ ਆਨੂੰ ਸਦਾ ਟੈਟ ਈ ਰਹੇ ਆਂ', ਉਹ ਜੁੱਤੀ ਨਾਲ ਰੇਤੇ ਨੂੰ ਠੁੱਠੇ ਮਾਰ ਕੇ ਧੂੜਾਂ ਪੁੱਟਦਾ ਘਰ ਨੂੰ ਆ ਗਿਆ।
ਘਰ ਆ ਕੇ ਉਹਨੇ ਕੁੱਜਾ ਚੱਕ ਕੇ ਮੰਜੇ ਦੇ ਪਾਵੇ 'ਤੇ ਰੱਖ ਲਿਆ। ਸਿਰ ਤੋਂ ਪੱਗ ਲਾਹ ਕੇ ਉੱਤੇ ਧਰ ਦਿੱਤੀ ਤੇ ਗੀਝੇ ਵਿੱਚੋਂ ਨੋਟ ਕੱਢ ਕੇ ਕੁੱਜੇ ਨੂੰ ਵਖਾਇਆ, 'ਆ ਵੇਖੀ ਭਲਾਂ ਕੀ ਕਮੀ-ਪੇਸ਼ੀ ਐ ਏਹਦੇ 'ਚ' ਕਿੰਨਾ ਚਿਰ ਉਵੇਂ ਬੈਠਾ ਹੋਇਆ ਕੁੱਜੇ ਦੀਆਂ ਅੱਖਾਂ ਅੱਗੇ ਪੁੱਠਾ ਸਿੱਧਾ ਕਰੀ ਗਿਆ, 'ਲੈ ਤੂੰ ਤਾਂ ਪਤੰਦਰਾਂ ਮੋਢੇ ਈ