Back ArrowLogo
Info
Profile

ਮਾਰ ਗਿਐਂ, ਤੇਰੀ ਭਿਆਂ ਫੇਰ, ਮੈਂ ਦੱਸਾਂ ਨੋਟ ਨੂੰ ਫੇਰ ਸੈਨਤ ਮਾਰ ਕੇ ਕੁੱਜੇ ਦੀ ਮਰਜੀ ਪੁੱਛਣੀ ਚਾਹੀ ਤੇ ਫੇਰ ਆਪ ਦੱਸਿਆ, 'ਜੇ ਮੈਥੋਂ ਸੁਣਨੀ ਐ ਤਾਂ ਸੁਣ, ਏਹਦੇ ਤੇ ਕੱਲੇ ਗਾਂਧੀ ਦੀ ਸੂਰਤ ਐ, ਡਾਂਗ ਹੈ ਨਈਂ, ਜੇ ਕਿਤੇ ਹੱਥ 'ਚ ਡਾਂਗ ਵੀ ਫੜ੍ਹੀ ਹੁੰਦੀ ਨਾ ਫੇਰ ਸਾਰਿਆਂ ਨੇ ਤੁੱਕਿਆਂ ਵਾਂਗ ਸਿੱਧੇ ਹੋਣਾ ਸੀ, ਜਵਾਂ ਵੀ ਝੋਲ ਨਹੀਂ ਸੀ ਪੈਣੀ’

ਕੁੱਜੇ 'ਤੇ ਉਂਗਲਾਂ ਨਾਲ ਫੇਰ ਥਾਪ ਦਿੱਤੀ।

'ਹਾਹੋ ਡਾਂਗ ਵੱਡੇ ਲੋਕਾਂ ਦੇ ਹੱਥ ਐ, ਜੇੜ੍ਹੇ ਨਿੱਕੇ ਬੰਦਿਆਂ ਨੂੰ ਗੁੱਲੀ ਦੇ ਦਣ ਵਾਂਗ ਭਜਾਈ ਫਿਰਦੇ ਐ, ਜਵੇਂ ਉਹ ਆਖੀ ਜਾਂਦੇ ਐਂ ਗਾਂਧੀ ਵਚਾਰਾ ਨਿਹੱਥਾ ਉਮੇਂ-ਜਵੇਂ ਕਰੀ ਜਾਂਦਾ' ਫੇਰ ਸਪੀਕਰ ਦੀ ਆਵਾਜ਼ ਉੱਚੀ ਕਰ ਦਿੱਤੀ, 'ਸਵ ਗਾਂਧੀ ਦੇ ਪੁੱਤ ਐ, ਬੰਦੇ ਦਾ ਏਥੇ ਕਾਈ ਨੀਂ, ਕੋਲ ਬੈਠਾ ਅਜੈਬ ਉਹਦੀਆ ਗੱਲਾਂ ਸੁਣੀ ਗਿਆ, ਪਰ ਮੂੰਹੋਂ ਬੋਲਿਆ ਕੁਝ ਨਹੀਂ। ਹੁਣ ਉਹਨੇ ਬੋਲਣਾ ਵੀ ਬੰਦ ਕਰ ਦਿੱਤਾ ਸੀ।

*** *** ***

ਦੀਸਾਂ ਦੀ ਬਰਾਤ ਪੂਰੀ ਚੜ੍ਹ ਕੇ ਆ ਗਈ, ਜੀਹਦੀ ਸੇਵਾ ਕਰਨ ਵਿੱਚ ਕੋਈ ਕਸਰ ਨਹੀਂ ਰਹਿਣ ਦਿੱਤੀ। ਪਾਸ਼ੋ ਵੀ ਵਿਆਹ ਤੋਂ ਕਿੰਨੇ ਦਿਨ ਪਹਿਲਾਂ ਹੀ ਆ ਗਈ ਸੀ ਤੇ ਸਭ ਤੋਂ ਮੋਹਰੀ ਬਣ ਕੇ, ਨਸੀਬੋ ਦੇ ਜਿੰਮੇ ਆਉਣ ਵਾਲੇ ਸਾਰੇ ਕੰਮ ਪੂਰੇ ਸੁਚੱਜੇ ਤਰੀਕੇ ਨਾਲ ਕਰ ਦਿੱਤੇ।

ਜਦ ਪਾਠੀ ਨੇ ਸਪੀਕਰ ਵਿੱਚ 'ਕੰਨਿਆਂ ਦਾਨ' ਦੀ ਰਸਮ ਅਦਾ ਕਰਨ ਲਈ ਆਦੇਸ਼ ਦਿੱਤਾ ਤਾਂ ਅਜੈਬ ਚਾਦਰੇ ਦੇ ਲੜ ਇਕੱਠੇ ਕਰਕੇ, ਲੱਤਾਂ ਦਾ ਨੰਗੇਜ਼ ਕੱਜਦਾ ਹੋਇਆ ਉਠ ਪਿਆ। ਅਜੇ ਆਪਣੇ ਲੱਕ ਵਿੱਚੋਂ ਕੁੱਬ ਵੀ ਨਹੀਂ ਸੀ ਕੱਢਿਆ, ਕਿ ਉਹਦੀ ਅੱਖ ਬਲੌਰੇ ਨਾਲ ਮਿਲ ਗਈ। ਉਹਦੀ ਵੱਟੀ ਘੂਰੀ ਨੇ ਅਜੈਬ ਨੂੰ ਗਿੱਚੀ ਤੋਂ ਫੜ੍ਹ ਕੇ ਫੇਰ ਥੱਲੇ ਹੀ ਬੈਠਾ ਦਿੱਤਾ।

ਥੱਲੇ ਬਹਿ ਕੇ ਉਹ ਆਪਣੀ ਸੱਜੀ ਕੱਛ ਨੂੰ, ਗਲਵੇਂ ਵਿੱਚ ਦੀ ਹੱਥ ਪਾ ਕੇ ਨਹੁੰਆਂ ਨਾਲ ਖੁਰਕਣ ਲੱਗ ਪਿਆ ਪਰ ਜਦ ਬਲੌਰਾ ਵੀ ਨਹੀਂ ਉੱਠਿਆ ਤਾਂ ਪਾਠੀ ਨੇ ਫੇਰ ਉਹੀ ਬੋਲ ਦੁਹਰਾਏ।

'ਓਏ ਜੈਬ' ਸਾਰੇ ਇਕੱਠ ਵਿੱਚੋਂ ਰਲਵੇਂ ਬੋਲ ਗੂੰਜਣ ਲੱਗ ਪਏ। ਪਟਵਾਰੀ ਨੂੰ ਇੱਥੇ ਵੀ ਕਹਾਣੀ ਕੁਛ ਵਿਗੜ ਰਹੀ ਨਜ਼ਰ ਆਉਣ ਲੱਗ ਪਈ।

'ਹੂੰ..’

'ਜੈਵ ਓਏ' ਉਹਦੇ ਕੋਲ ਬੈਠੇ ਪਿੰਡ ਦੇ ਮੋਹਤਵਰ ਬੰਦਿਆਂ ਨੇ ਉਹਨੂੰ ਬਾਂਹ ਤੋਂ ਫੜ੍ਹ ਕੇ ਹਲੂਣ ਦਿੱਤਾ, 'ਓ ਸੌਰਿਆ, ਬੋਲਾ ਤਾਂ ਨੀਂ ਹੋ ਗਿਆ...'

ਉਹ ਸਿਰ ਨੂੰ 'ਹਾਂ-ਨਾਂਹ' ਵਿੱਚ ਫੇਰ ਗਿਆ।

'ਮਾਰਦੇ ਫੂਕ ਬਿੰਦ ਝੱਟ ਸਾਰੇ ਸਨਸਿਆਂ ਨੂੰ, ਹੋ ਕਰੜਾ, ਪੁੰਨ ਧਰਮ ਦਾ ਕੰਮ ਕਰ-ਲਾ, ਉੱਠ ਖੜੋ' ਨਾਲ ਹੀ ਪਾਣੀ ਦਾ ਗਲਾਸ ਟਰੇਅ ਵਿੱਚੋਂ ਚੁੱਕ ਕੇ ਫੜ੍ਹਾ ਦਿੱਤਾ, 'ਪੀ' ਪਾਣੀ ਦਾ ਗਲਾਸ ਜਿੰਨਾ ਪੀਤਾ ਗਿਆ, ਪੀ ਲਿਆ, ਤੇ ਬਾਕੀ ਵਧੇ

92 / 106
Previous
Next