Back ArrowLogo
Info
Profile

ਪਾਣੀ ਦੀ ਪਤਲੀ ਧਾਰ ਬੰਨ੍ਹ ਕੇ, ਆਪਣੇ ਗਿੱਟੇ ਤੇ ਪਾਉਣ ਲੱਗ ਪਿਆ।

ਇਹ ਹਰਕਤ ਵੇਖ ਕੇ ਸਾਰੇ ਦੰਗ ਰਹਿ ਗਏ ਤੇ ਭਿੱਜਣ ਤੋਂ ਆਪਣੇ ਕੱਪੜੇ ਸਹੀ ਕਰਕੇ ਥੋੜ੍ਹੇ-ਥੋੜ੍ਹੇ ਪਿੱਛੇ ਨੂੰ ਸਰਕ ਗਏ।

ਜਲੇਬੀਆਂ ਵਾਲੀ ਪਰਾਂਤ ਕਿਸੇ ਹੋਰ ਬੰਦੇ ਨੂੰ ਫੜ੍ਹਾ ਕੇ, ਘੀਚਰ ਭੱਜ ਕੇ ਪੰਡਾਲ ਵਿੱਚ ਨੰਗੇ ਸਿਰ ਹੀ ਆ ਕੇ ਖੜ੍ਹ ਗਿਆ। ਬਲੌਰੇ ਨੇ ਜਦੋਂ ਉੱਠ ਕੇ ਕੁੜਤੇ ਦੇ ਵਲ ਕੱਢਦੇ ਹੋਇਆਂ, ਪੰਡਾਲ ਦੇ ਬੂਹੇ ਕੋਲ ਖੜੇ ਘੀਚਰ ਦੇ ਨਰੋਏ ਮੂੰਹ ਵੱਲ, ਬਿਨਾਂ ਪਿੱਠ ਭੰਵਾਏ, ਕੋਈ ਨਿਰਖ ਕਰਨ ਦੇ ਤੌਰ ਤਰੀਕੇ ਨਾਲ ਵੇਖਿਆ, ਤਾਂ ਬੁੱਲ੍ਹਾਂ ਤੇ ਕੌੜੀ ਹਾਸੀ ਦੀ ਫਿੱਕੀ ਲਕੀਰ ਖਿੱਚੀ ਗਈ। ਅੱਗੇ ਵੱਧ ਕੇ ਬਲੌਰੇ ਨੇ ਆਪਣੀ ਜੇਬ ਵਿੱਚੋਂ ਛਾਂਪ ਕੱਢ ਕੇ ਹਰਨੇਕ ਦੀ ਉਂਗਲ ਵਿੱਚ ਪਾ ਦਿੱਤੀ। ਮੂੰਹ ਨੂੰ ਛੁਹਾਰਾ ਜਿਹਾ ਲਗਾ ਕੇ ਦੋਵਾਂ ਦੇ ਦੁਸਾਲੇ ਫੜ੍ਹ ਕੇ, ਪੂਰੇ ਤਾਣ ਨਾਲ ਪੀਂਡੀ-ਗੰਢ ਪਾ ਦਿੱਤੀ।

ਜਦੋਂ ਲਾਵਾਂ ਲੈਂਦੀ ਹੋਈ ਦੀਸਾਂ ਨੇ ਕਾਣੇ ਜਿਹੇ ਘੁੰਢ ਵਿੱਚੋਂ ਅੱਖ ਦੀ ਲਿਸ਼ਕੋਰ ਨਾਲ, ਦੋਵੇਂ ਹੱਥ ਜੋੜ ਕੇ ਰੱਬ ਦੀ ਹਜੂਰੀ ਵਿੱਚ ਖੜੇ ਘੀਚਰ ਵੱਲ ਝਾਤੀ ਮਾਰ ਕੇ ਵੇਖਿਆ, ਤਾਂ ਉਹਦੇ ਬੁੱਲ੍ਹਾਂ 'ਤੇ ਕੋਈ ਅਗੰਮੀ-ਖੁਸ਼ੀ ਸੀ, ਤੇ ਅੱਖਾਂ ਵਿੱਚ ਨਮੀ ਵੀ, ਐਸੀ ਖੁਸ਼ੀ ਪਹਿਲੀ ਮਿਲਣੀ ਵੇਲ਼ੇ ਹੋਈ ਸੀ।

ਪਲ ਭਰ ਵਿੱਚ ਸਾਰੇ ਰਿਸ਼ਤੇ ਬਦਲ ਗਏ।

ਆਥਣੇ ਡੋਲੀ ਤੋਰ ਕੇ, ਬਲੌਰੇ ਨੇ ਹੱਥ ਵਿੱਚ ਛੈਣੇ ਫੜ੍ਹ ਲਏ ਤੇ ਨੱਚਣ ਲੱਗ ਪਿਆ। ਕੋਲ ਖੜ੍ਹੇ ਦੋ ਢੋਲੀ ਵਾਰ-ਵਾਰ ਸਾਹ ਲੈ ਕੇ ਢੋਲ ਵਜਾ ਰਹੇ ਸੀ, ਘੀਚਰ ਵੀ ਪਤਾ ਨਹੀਂ ਕਿਸੇ ਵੇਲ਼ੇ ਆ ਕੇ ਉਹਦੇ ਨਾਲ ਨੱਚਣ ਲੱਗ ਪਿਆ।

ਫੇਰ ਬਲੌਰਾ ਛੈਣੇ ਸੁੱਟ ਕੇ, ਭੱਜ ਕੇ ਸੁਆਤ ਵਿੱਚ ਗਿਆ ਤੇ ਬੋਰੀ ਤੇ ਪਿਆ ਕੁੱਜਾ ਚੱਕ ਕੇ ਬਾਹਰ ਲੈ ਆਇਆ ਤੇ ਉਹਨੂੰ ਹਵਾ ਵਿੱਚ ਸਿਰ ਤੋਂ ਉੱਚਾ ਉਛਾਲ ਕੇ ਕਿਸੇ ਨਿਆਣੇ ਵਾਂਗ ਫੜ੍ਹਦਾ ਤੇ ਫੇਰ ਇਹਨੂੰ ਆਪਣੇ ਸਿਰ ਤੋਂ ਉੱਚਾ ਕਰਕੇ ਨੱਚਣ ਲੱਗ ਪਿਆ..'।

ਅੱਧੀ ਰਾਤ ਤੱਕ ਢੋਲ ਦੇ ਢਮੱਕੇ ਦੀਆਂ ਗੂੰਜਾਂ ਪਿੰਡ ਦੀ ਜੂਹ ਤੀਕ ਪਈ ਗਈਆਂ।

*** *** ***

93 / 106
Previous
Next