

'ਕਵੇਂ ਲੰਘੀ ਐ ਜਿੰਦਗੀ ਫੇਰ’
'ਐਨ ਬੋਤ ਵਧੀਆ, ਪੂਰੇ ਦਾਣੇ ਤੇ, ਨਾ ਫਿਕਰ ਨਾ ਫਾਕਾ, ਖਾਣ ਨੂੰ ਰੋਟੀ ਜੁੜ ਜਾਂਦੀ ਐ, ਤੇ ਰਹਿਣ ਨੂੰ ਖੋਲਾ ਆ, ਤੇ ਪਾਉਣ ਲਈ ਤਿੰਨ ਲੀੜੇ, ਹੋਰ ਬੰਦੇ ਨੂੰ ਕੀ ਵੈਂਗਣ ਚਾਈਦੈ, ਜਦੋਂ ਮਰਗੇ ਉਦੋਂ ਕਾਈ ਵੀਰ ਭਰਾ ਤੇਰੇ ਅਰਗਾ ਸੀਖ ਬਾਲ ਕੇ ਲਾਹ ਈ ਦੇਊ, ਡੱਬੀ ਆਪਾਂ ਉਸ ਖੁੰਜ 'ਚ ਰੱਖ ਕੇ ਜਾਵਾਂਗੇ... ਜੇ ਆਪਾਂ ਵੀ ਮਰ ਗਏ ਨਾ ਵੇਖੀ ਫੇਰ ਵੀ ਕਵੇਂ ਸਾਡੀ ਸੁਆਹ ਤੇਰੇ ਆਖਣ ਵਾਂਗੂੰ ਰੱਬ ਦੀਆਂ ਅੱਖਾਂ ਵਿੱਚ ਉੱਡ ਪੈਂਦੀ...' ਪੀਰੂ ਨੇ ਆਪਣੀ ਰਾਮ-ਕਹਾਣੀ ਸੁਣਾ ਕੇ, ਤੀਲੀ ਬਾਲ ਕੇ ਚਿਲਮ ਵਿੱਚ ਸੁੱਟ ਦਿੱਤੀ।
'ਹੂੰ' ਘਰ ਵਿੱਚ ਚਾਰੇ ਪਾਸੇ ਪਏ ਘੜਿਆਂ ਦੀ ਲੱਗੀ ਚਿਣਤੀ ਵੱਲ ਵੇਖੀ ਗਿਆ।
ਪੀਰੂ ਚਾਰ ਸੂਟੇ ਮਾਰ ਕੇ ਫੇਰ ਬੋਲਿਆ, 'ਨਾਲੇ ਜੇੜੀ ਸ਼ੈਅ ਬੰਦਾ ਹੱਥੀਂ ਕਮਾ ਲਵੇ ਉਹ ਰੱਬ ਤੋਂ ਮੰਗਣ ਦੀ ਕਦੇ ਨੀਤ ਨਈਂ ਰੱਖੀ, ਦੋ ਕੁ ਆਰੀ ਮੱਤ ਮੰਗੀ ਸੀਗੀ ਦਾਤੇ ਤੋਂ, ਉਹ ਏਨੇ ਦਿੱਤੀ ਨਈਂ, ਤੇ ਨਾ ਹੀ ਏਨੇ ਦੇਣੀ ਐ", ਫੇਰ ਆਕਾਸ਼ ਵੱਲ ਉਡਦੇ ਜਨੌਰਾਂ ਵੱਲ ਵੇਖਿਆ, 'ਨਾਲੇ ਹੁਣ ਬਲੌਰ ਸਿਆਂ ਉਮਰ ਈ ਟੱਪ-ਗੀ, ਮੱਤ ਲੈ ਕੇ ਕਰਨੀ ਵੀ ਕੀ ਐ, ਅਹਿਸਾਨ ਕਰਾਉਣ ਈ ਐ',
'ਹੂੰ... ਨਾਲੇ ਜਿਨ੍ਹਾਂ ਨੂੰ ਮੱਤ ਰੱਬ ਨੇ ਦਿੱਤੀ ਐ, ਉਨ੍ਹਾਂ ਨੂੰ ਕੇੜ੍ਹਾ ਹਜੇ ਆਈ ਐ, ਐਵੇਂ ਖਰਾਬ ਈ ਕਰੀ ਐ' ਉਹਦੀ ਘਰ ਵਿੱਚ ਘੁੰਮਦੀ ਨਜ਼ਰ ਫੇਰ ਪੀਰੂ ਤੇ ਆ ਕੇ ਟਿੱਕ ਗਈ।
ਪੀਰੂ ਚਿਲਮ ਵਿੱਚੋਂ ਨਿਕਲ ਕੇ ਧੂੰਏਂ ਵੱਲ ਵੇਖ ਕੇ, 'ਏਦਾਂ ਸੂਟਾ ਮਾਰ ਕੇ ਟਿੱਲੇ 'ਤੇ ਜਾਣ ਦੀ ਲੋੜ ਨੀਂ, ਨਾ ਈ ਕੰਨ ਪੜਵਾਉਣ ਦੀ, ਘਰ ਆ ਕੇ ਈ ਹੀਰ ਦਰਸ਼ ਦਖੌਂਦੀ ਐ, ਲੈ ਮੰਵੀ ਕੀ ਸੁਰਲੀਆ ਈ ਗੁੰਨਣ ਲੱਗ ਪਿਆ, ਤੂੰ ਦੱਸ ਕਵੇਂ ਆਉਣੇ ਕੀਤੇ, ਮੇਰੇ ਬੂਹੇ ਦਾ ਵਰਕਾ ਕਿਵੇਂ ਠੱਲ੍ਹਿਆ...
ਚਾਦਰੇ ਦੀ ਬੁੱਕਲ ਵਿੱਚੋਂ ਝੋਲਾ ਕੱਢ ਕੇ ਉਹਦੀ ਤਲੀ 'ਤੇ ਧਰ ਦਿੱਤਾ, 'ਆਹ ਕਾਟ ਵੰਡਦੀ’
'ਲੈ ਬੱਲੇ ਬੀ ਵਧਾਈਆਂ ਫੇਰ ਤਾਂ' ਚਿਲਮ ਨੂੰ ਕੋਲ ਪਈ ਇੱਟ ਵਿੱਚ ਰੱਖ ਉਹਨੇ ਦੋਵਾਂ ਹੱਥਾਂ ਨਾਲ ਝੋਲੇ ਨੂੰ ਉਹਦੇ ਹੱਥਾਂ ਵਿੱਚ ਹੀ ਘੁੱਟ ਲਿਆ, 'ਲੈ ਏਹ ਤਾਂ ਰਾਤ-ਰਾਤ ਵੰਡ-ਦੂੰ, ਕਰਦੂੰ ਸਾਰਾ ਕੰਮ ਟਿੱਚਣ, ਜੀਹਦੇ ਨਾਲ ਕੋਈ ਲਾਗਾ-ਡਾਟ ਐ, ਉਹਦਾ ਨਾਉਂ ਦੱਸਦੇ, ਉਹਨੂੰ ਆਪਾਂ ਨਾ ਸੱਦਾਂ-ਗੇ'
'ਲਾਗ-ਡਾਟ ਆਲ਼ੇ ਨੂੰ ਤਾਂ ਸਿਰ ਤੇ ਜਾਗੋ ਚਕਾ ਕੇ ਗਿੱਧੇ ਚ ਨਚਾਉਣ ਸਵਾਦ ਆਉਂਦਾ, ਬਾਕੀ ਤਾਂ ਬਿਨ ਸੱਦੇ-ਸਦਾਏ ਈ ਜਾਣ, ਨਾਲੇ ਏਨੀ ਕਾਅਲ- ਨੀਂ ਵਖੌਣੀ, ਨਾਲੇ ਆਪਾਂ ਕੇੜ੍ਹਾ ਅਜੇ ਮਰ ਚੱਲੇ ਆਂ, ਚਾਰ ਕੁ ਦਿਨ ਹੈ-ਗੇ ਆਂ' ਪੀਰੂ ਲਈ ਹਰ ਅੱਖਰ ਤੋਕੜ ਮੱਝ ਵਰਗਾ ਸੀ ਤੇ ਫੇਰ ਨਾਲ ਈ ਆਪਣੇ ਸਾਫੇ ਦੇ