Back ArrowLogo
Info
Profile

ਸੁਰਤ ਟਿਕਾਣੇ ਸਿਰ ਹੋਈ ਤਾਂ ਉਹਨੇ ਖੱਬੇ ਪਾਸੇ ਮੁੜ ਕੇ ਵੇਖਿਆ ਤਾਂ ਧੱਤੂ ਖੜਾ ਸੀ। ਜੀਹਦੇ ਸਿਰ 'ਤੇ ਨਿੱਕੀ ਜਿਹੀ ਜੂੜੀ ਕਰਕੇ ਪੀਲੇ ਰੰਗ ਦਾ ਪਟਕਾ ਬੰਨਿਆਂ ਸੀ ਤੇ ਬੋਲਿਆ, 'ਚਾਚਾ ਓ ਬੱਕਰੀ 'ਤੇ ਹੂਟਾ ਈ ਦਵਾਦੇ ਆੜੀ ਬਣ ਕੇ..'

'ਚੱਲ ਖੋਲ੍ਹ ਫੇਰ...' ਜਦੋਂ ਉਹ ਚਾਅ ਨਾਲ ਬੱਕਰੀ ਖੋਲ੍ਹਣ ਲਈ ਕੰਧ ਨਾਲ ਗੱਡੇ ਕਿੱਲੇ ਵੱਲ ਗਿਆ ਤਾਂ ਉਹਦੀ ਤੋਰ ਵੇਖ ਕੇ ਪਛਾਣ ਗਿਆ, ਬਈ ਇਹ ਦਾਰੋ 'ਤੇ ਗਿਆ। ਮੋਦਨ ਤਾਂ ਮੌਰਾਂ ਵਿੱਚ ਥੋੜਾ ਜਿਹਾ ਕੁੱਬ ਪਾ ਕੇ ਤੁਰਦਾ ਹੁੰਦਾ ਸੀ।

ਬਲੌਰੇ ਨੂੰ ਬੱਕਰੀ ਦਾ ਰੱਸਾ ਫੜ੍ਹਾ ਕੇ, ਆਪ ਉਹ ਟਪੂਸੀ ਮਾਰ ਕੇ ਬੱਕਰੀ ਦੀ ਢੂਹੀ 'ਤੇ, ਦੋਵੇਂ ਪਾਸੇ ਥੱਲੇ ਪੈਰ ਲਾ ਕੇ ਚੜ੍ਹ ਗਿਆ ਤੇ ਬੋਲਿਆ, 'ਚੱਲ ਮੇਰੀ ਘੋੜੀ ਡੁੱਕ ਡੁੱਕ ਡੁੱਕ...’ ਤੇ ਬਲੌਰੇ ਨੇ ਸਾਰੇ ਵਿਹੜੇ ਵਿੱਚ ਲਾਈਆਂ ਟਾਹਲੀਆਂ ਦੀਆਂ ਪਾਤਾਂ ਵਿੱਚ ਦੀ ਇਕ ਗੇੜਾ ਕੱਢ ਕੇ ਉਹਨੂੰ ਝੂਟਾ ਦੇ ਦਿੱਤਾ, ਤੇ ਫੇਰ ਉਹਦੇ ਨਾਲ ਖੁਰਲੀ ਤੇ ਅੱਸੀ 'ਤੇ ਜਾ ਕੇ ਬਹਿ ਗਿਆ।

'ਚਾਚਾ ਤੇਰੇ ਵੱਲੀਂ ਮੇਰੀਆਂ ਕੱਲ੍ਹ ਸਣੇ ਤਿੰਨ ਠਿਆਨੀਆਂ ਹੋਗੀਆਂ' ਕਿੱਲੇ ਤੇ ਬੱਕਰੀ ਬੰਨ੍ਹ ਕੇ ਉਹਦੀ ਪਿੱਠ 'ਤੇ ਥਾਪੀ ਦੇ ਕੇ, ਖੱਬੇ ਹੱਥ ਦੇ ਅੰਗੂਠੇ ਨਾਲ ਦੋ ਉਂਗਲਾਂ ਦੱਬ ਕੇ, ਸੱਜੇ ਹੱਥ ਦੀਆਂ ਤਿੰਨ ਉਂਗਲਾਂ ਵਿਖਾ ਦਿੱਤੀਆਂ।

ਬਲੌਰੇ ਨੇ ਆਪਣੀ ਜੇਬ ਵਿੱਚੋਂ ਚਾਰ ਠਿਆਨੀਆਂ ਕੱਢ ਕੇ ਹੌਲੀ ਕੁ ਦਿਣੇ ਉਹਦੀ ਤਲੀ 'ਤੇ ਰੱਖ ਕੇ ਮੁੱਠੀ ਬੰਦ ਕਰ ਦਿੱਤੀ, 'ਆ-ਲੈ ਅੱਜ ਸਣੇ ਚਾਰ ਠਿਆਨੀਆਂ ਬਈ, ਸਾਬ੍ਹ ਨੱਕੀ ਕਰਦੀ ਫੇਰ ਧੱਤੂ ਨੇ ਦੋਵੇਂ ਹੱਥਾਂ ਵਿੱਚ ਚਾਰ ਠਿਆਨੀਆਂ ਨੂੰ ਫੜ੍ਹ ਕੇ ਆਪਣੇ ਕੰਨ ਕੋਲ ਕਰਕੇ ਛਣਕਾ ਕੇ ਆਵਾਜ਼ ਸੁਣੀ ਤੇ ਫੇਰ ਚਾਅ ਨਾਲ ਕਿੱਲੇ ’ਤੇ ਚੜ੍ਹ ਕੇ ਉਹਦੇ ਗਲ ਨਾਲ ਜੱਫੀ ਪਾ ਲਈ।

ਬਲੌਰਾ ਖੜ੍ਹਾ ਹੋ ਗਿਆ, ਤਾਂ ਵੀ ਉਹਨੇ ਇਹ ਜੱਫੀ ਨਹੀਂ ਕੱਢੀ ਤੇ ਨਾਲ ਲਮਕ ਹੀ ਗਿਆ। ਤੇ ਬੋਲਿਆ, 'ਹਏ ਚਾਚਾ ਉਏ ਜੇ ਤੂੰ ਮੇਰਾ ਭਾਪਾ ਹੁੰਦਾ ਕਿੰਨਾ ਚੰਗਾ ਹੋਣਾ ਸੀ, ਨਜ਼ਾਰੇ ਬੱਜ਼ ਜਾਣੇ ਸੀਗੇ, ਨਿੱਤ ਈ ਠਿਆਨੀ ਦੇਇਆ ਕਰਦਾ... ਹਨਾ' ਇਹ ਸੁਣ ਕੇ ਬਲੌਰੇ ਦੇ ਚਿੱਤ ਨੂੰ ਕਰਾਰ ਆਇਆ, ਜਿਵੇਂ ਔੜ੍ਹਾਂ ਮਾਰੀ ਧਰਤੀ ਤੇ ਕਣੀਆਂ ਪੈ ਗਈਆਂ ਹੋਣ.! ਤੇ ਉਹਨੂੰ ਗੋਦੀ ਚੱਕ ਕੇ, ਮੋਹ ਨਾਲ ਸਿਰ ਵਿੱਚ ਹੱਥ ਫੇਰਨ ਲੱਗਿਆ। ਦੋ ਵਾਰ ਉਹਨੂੰ ਜ਼ੋਰ ਨਾਲ ਹਵਾ ਵਿੱਚ ਆਪਣੇ ਸਿਰ ਤੋਂ ਉਛਾਲ ਕੇ ਜੁਫਿਆ ਵੀ ਤੇ ਫੇਰ ਉਹਨੂੰ ਹੇਠਾਂ ਉਤਾਰ ਦਿੱਤਾ।

ਜਦ ਧੱਤੂ ਗੋਦੀ ਉਤਰ ਕੇ ਹੱਟੀ ਵੱਲ ਚੀਜ਼ੀ ਲੈਣ ਗਿਆ ਤਾਂ ਬਲੌਰੇ ਨੇ ਪੋਲੀ ਜਿਹੀ ਆਵਾਜ਼ ਮਾਰ ਕੇ ਉਹਨੂੰ ਰੋਕ ਲਿਆ, 'ਓਏ ਧੱਤੂ' ਧੱਤੂ ਨੇ ਉਹਦੇ ਵੱਲ ਮੁੜ ਕੇ ਵੇਖਿਆ ਤੇ ਫੇਰ ਇਕ ਦੂਜੇ ਦੀਆਂ ਅੱਖਾਂ ਵਿੱਚ ਝਾਕ ਕੇ ਬਾਹਰ ਵੱਲ ਤੁਰ ਗਿਆ।

ਧੱਤੂ ਨੂੰ ਜਾਂਦੇ ਨੂੰ ਵੇਖਦੇ ਹੋਇਆਂ ਉਹਦੀ ਨਜ਼ਰ ਕੋਲੋਂ ਨਾਲ ਦੀ ਕੰਧ 'ਤੇ ਪਈ, ਜੀਹਦਾ ਮੀਹਾਂ ਨਾਲ ਖਰ-ਖਰ ਕੇ ਲਾਲ ਰੋਗਣ ਵਿਹੜੇ ਵਿੱਚ ਦੂਰ ਤੱਕ ਫੈਲਿਆ ਸੀ । ਇਹ ਮਿੱਟੀ ਵਿੱਚੋਂ ਪੈਂਦੀ ਲਾਲ ਭਾਅ ਨਾਲ ਆਪਣੇ ਲਹੂ ਦਾ ਰੰਗ ਵੀ

97 / 106
Previous
Next