Back ArrowLogo
Info
Profile

ਮਿਲਦਾ ਵੇਖ ਕੇ ਚਿੱਤ ਨੂੰ ਕਾਫੀ ਢਾਰਸ ਬੱਝ ਗਿਆ। ਚਾਹੇ ਵਿਰਲਾਂ ਅੱਗੇ ਨਾਲੋਂ ਹੋਰ ਵੀ ਸੂਤ ਭਰ ਵੱਡੀਆਂ ਹੋ ਗਈਆਂ ਸੀ ਪਰ ਫੇਰ ਵੀ ਉਹ ਟੱਸ ਤੋਂ ਮੱਸ ਨਹੀਂ ਸੀ ਹੋਈ। ਪਰ ਬਚਨੇ ਦੇ ਚੁਬਾਰੇ ਦੀਆਂ ਦੇ ਬਨੇਰੇ ਦੀਆਂ ਇੱਟਾਂ ਉਖੜ ਪਈਆਂ ਵਿਖਾਈ ਜਰੂਰ ਦੇ ਗਈਆਂ।

ਇੰਨੇ ਘੀਚਰ ਵੀ ਕਾਫੀ ਸੋਤੇ ਹੋਏ ਦੋਵਾਂ ਦੀ ਰੋਟੀ ਥਾਲੀ ਵਿੱਚ ਪਾ ਕੇ ਲੈ ਆਇਆ ਤਾਂ ਵਿਹੜੇ ਵਿੱਚ ਇਸ ਕੌਤਕ ਨੂੰ ਵੇਖ ਕੇ ਸਸਤੇ ਵਿੱਚ ਆ ਗਿਆ। ਬੋਚ ਕੇ ਟਾਹਲੀਆਂ ਉੱਤੋਂ ਦੀ ਲੰਘਦਾ ਬਲੌਰੇ ਕੋਲ ਜਾ ਕੇ ਪੈਰਾਂ ਭਾਰ ਈ ਬਹਿ ਗਿਆ, ਜੋ ਟੋਏ ਵਿੱਚ ਗੜਵੀ ਨਾਲ ਧਾਰ ਬੰਨ੍ਹ ਕੇ ਪਾਣੀ ਪਾਈ ਜਾਂਦਾ ਸੀ।

'ਘੀਚਰਾ ਜੇ ਏਨਾਂ ਬੂਝਿਆਂ 'ਚੋਂ ਕੋਈ ਚਿੱਤ ਡੁਲਾ-ਜੇ ਨਾ, ਜੇਰਾ ਬੰਨ੍ਹਾ ਜਿਆ ਕਰੀਂ, ਮੇਰੇ ਬਾਦ ਵੀ ਇਨ੍ਹਾਂ ਨਾਲ ਕੋਈ ਗੱਲਾਂ ਕਰਨ ਆਲਾ ਚਾਹੀਦੈ' ਬਲੌਰੇ ਨੇ ਡੋਲੂ ਦਾ ਢੱਕਣ ਖੋਲ੍ਹ ਕੇ, ਉਸ ਨਾਲ ਲੱਸੀ ਪੀ ਕੇ ਡਕਾਰ ਲਈ। ਰੋਟੀ ਖਾਣ ਨੂੰ ਦਿਲ ਨਹੀਂ ਮੰਨਿਆਂ, ਤੇ ਫੇਰ ਆਪਣੇ ਕੋਲ ਟੋਕਰੇ ਥੱਲੇ ਲਕੋ ਕੇ ਰੱਖੀ ਇਕ ਵੱਡੇ ਬੁੱਕ ਜਿੱਡੀ ਲਾਲ ਗੁਥਲੀ ਚੱਕ ਕੇ, ਘੀਚਰ ਨੂੰ ਫੜ੍ਹਾ ਦਿੱਤੀ ਤੇ ਕਿਹਾ, 'ਜਿੱਦੇਂ ਧੱਤੂ ਰੋਵੇ ਨਾ, ਐਦੇ 'ਚੋਂ ਇੱਕ ਠਿਆਨੀ ਕੱਢ ਕੇ ਉਨੂੰ ਦੇ ਦਿਆਂ ਕਰੀਂ...

'ਜੀ ਬਾਈ ਚੰਗਾ' ਉਹਤੋਂ ਇੱਥੇ ਹੋਰ ਬਹੁਤਾ ਚਿਰ ਨਹੀਂ ਸੀ ਬੈਠ ਗਿਆ, ਜਦੋਂ ਉਹਦੀ ਨਜ਼ਰ ਨੱਕ ਦੀ ਸੇਧ ਵਿੱਚ ਖੜੀ ਸੁਆਤ ਵੱਲ ਗਈ, ਜਿੱਥੇ ਕਦੇ ਉਹ ਦੀਸਾਂ ਨੂੰ ਮਿਲਦਾ ਹੁੰਦਾ ਸੀ, ਉਹਨੂੰ ਇਹਦੇ ਵਿੱਚੋਂ ਦੋਵਾਂ ਦੇ ਹਾਸਿਆਂ ਤੇ ਸਾਹਾਂ ਦੀ ਆਵਾਜ਼ ਸੁਣਾਈ ਦੇਣ ਲੱਗੀ, 'ਸਾਂ-ਸਾਂ.. ਹਾ ਹਾ ਹਾ' ਤੇ ਨਾ ਹੀ ਉਹਦੀ ਕੋਈ ਗੱਲ ਸਮਝ ਆਉਂਦੀ ਸੀ।

ਇੱਥੋਂ ਉਠ ਕੇ ਬਲੌਰੇ ਨੇ ਸੰਦੂਕ ਤੋਂ ਪਈ ਆਪਣੀ ਫੋਟੋ ਚੱਕ ਕੇ ਪੱਟਾਂ 'ਤੇ ਰੱਖ ਲਈ। ਕਾਗਜ਼ ਲਾਹ ਕੇ ਪਾਸੇ ਸੁੱਟ ਦਿੱਤਾ। ਉਹਦੀ ਮੁੱਛ ਵੇਖ ਕੇ ਆਪਣੀ ਮੁੱਛ ਨੂੰ ਵਟਾ ਚਾੜ੍ਹ ਲਿਆ। ਸੰਦੂਕੜੀ ਵਿੱਚੋਂ ਖੱਫਣ ਦਾ ਚਿੱਟਾ ਕੱਪੜਾ ਕੱਢ ਕੇ ਸੁਆਤ ਵਿੱਚ ਪਏ ਮੰਜੇ 'ਤੇ ਰੱਖ ਦਿੱਤਾ। ਖੰਮਣੀ ਵਿੱਚ ਵਲ੍ਹੇਟ ਕੇ ਰੱਖੇ ਲਲੇਰ ਨੂੰ ਤੇ ਰੁਮਾਲ ਦੀ ਗੰਢ ਖੋਲ੍ਹ ਕੇ ਤੋਲੇ-ਤੋਲੇ ਦੀਆਂ ਮੁਰਕੀਆਂ ਵੀ ਨਾਲ ਰੱਖ ਦਿੱਤੀਆਂ।

ਪੂਰੀ ਤਿਆਰੀ ਕਰਕੇ, ਘੜੀ ਤੋਂ ਸਮਾਂ ਵੇਖ ਉਹ ਸੁਆਤ ਵਿੱਚੋਂ ਬਾਹਰ ਨਿਕਲ ਕੇ ਛੱਤੜੇ ਵਿੱਚ ਪੈਰਾਂ ਭਾਰ ਮੂਧੇ ਮੰਜੇ 'ਤੇ ਬੈਠੇ ਅਜੈਬ ਕੋਲ ਆ ਕੇ ਬਹਿ ਗਿਆ। ਕਿੰਨਾ ਚਿਰ ਹੀ ਬੈਠਾ ਰਿਹਾ ਤੇ ਫੇਰ ਗੀਝੇ ਵਿੱਚੋਂ ਚਾਬੀ ਕੱਢ ਕੇ ਉਹਦੇ ਗਿੱਟੇ ਨਾਲ ਬੰਨ੍ਹੇ ਸੰਗਲ ਨੂੰ ਖੋਲ੍ਹ ਦਿੱਤਾ।

'ਮੈਂ ਚੱਲਿਆਂ ਬੇਬੇ ਕੋਲ ਜਾ ਕਾਈ ਸਿਣਿਆ ਦੇਣਾ ਤਾਂ ਦੇਹ, ਤੇ ਨਾਲੇ ਹਾਹੋ ਘੀਚਰ ਕੇ ਘਰੋਂ ਰੋਟੀ ਦੀ ਬੁਰਕੀ ਖਾ ਲਿਆ ਕਰੀਂ, ਐਵੇਂ ਨਾ ਮੰਗਦਾ ਫਿਰੀ' ਵਿਹੜੇ ਵਿੱਚ ਲਾਈਆਂ ਟਾਹਲੀਆਂ ਦੇ ਪੱਤੇ ਚਾਨਣੀ ਵਿੱਚ ਲਿਸ਼ਕਦੇ ਵੇਖ ਕੇ ਕਾਫੀ ਮੋਹ ਜਿਹਾ ਆਇਆ, 'ਏਨਾਂ ਦੀ ਨਿਰਖ ਰੱਖੀਂ, ਕਿਤੇ ਕੋਈ ਪਸ਼ੂ ਮੂੰਹ ਮਾਰ ਕੇ ਮੁੱਛ ਨਾ

98 / 106
Previous
Next