ਤੇ ਕੋਈ ਆਸ ਬਚਣੇ ਦੀ ਨਾ ਰਹੀ। ਤਦੋਂ ਨੂੰ ਹੋਸ਼ ਆਈ ਕਿ ਬਲਾਂ ਦੇ ਦਾਤੇ ਸ੍ਰੀ ਕਲਗੀਧਰ ਜੀ ਤੋਂ ਬਿਨਾਂ ਅਸੀਂ ਕੁਛ ਨਾ ਸਾਰ ਸਕੇ,
ਸਾਰਾ ਬਲ ਪਾਇਆ ਪਰ ਫਤੇ ਨਾ ਆਈ। ਓਹ ਵਾਹਿਗੁਰੂ ਜੀ ਦੇ ਹਨ,
ਫਤੇ ਉਨ੍ਹਾਂ ਦੇ ਹੱਥ ਹੈ। ਸਾਡੇ ਵਿਚ ਸਤਿਗੁਰ ਨੇ ਆਪਣੇ ਆਪ ਤੇ ਭਰੋਸਾ ਭਰ ਦਿੱਤਾ ਹੈ। ਅਸੀਂ ਸ੍ਵੈ ਟੇਕ ਵਾਲੇ ਬੰਦੇ ਬਣਾਏ ਗਏ ਹਾਂ,
ਪਰ ਏਹੋ ਸ੍ਵੈ ਟੇਕ ਕਿਸੇ ਵੇਲੇ ਵਧਕੇ ਹੰਕਾਰ ਬਣ ਜਾਂਦੀ ਹੈ। ਸਤਿਗੁਰ ਨੂੰ ਚੜ੍ਹਦੀਆਂ ਕਲਾਂ ਤਾਂ ਪ੍ਯਾਰੀਆਂ ਹਨ ਪਰ ਹੰਕਾਰ ਨਹੀਂ ਭਾਉਂਦਾ {
ਹਰਿ ਜੀਉ ਅਹੰਕਾਰੁ ਨ ਭਾਵਈ ਵੇਦ ਕੂਕਿ ਸੁਣਾਵਹਿ॥ (ਮਾਰੂ ਵਾਰ ਮਹਲਾ 3)};
ਖਬਰੇ ਇਸੇ ਕਰਕੇ ਲੋਪ ਹੋ ਰਹੇ ਹਨ। ਇਹ ਕੁਛ ਵੀਚਾਰਾਂ ਕਰਦੇ ਕੁਝ ਸਿੰਘ ਘੋੜੇ ਦੁੜਾਕੇ ਪੂਰਬਲੀ ਦਿਸ਼ਾ ਨੂੰ ਦੌੜ ਕੇ ਸੱਚੇ ਪਾਤਸ਼ਾਹ ਨੂੰ ਲੱਭਿਆ। ਆਪ ਪੂਰਬ ਦਿਸ਼ਾ ਵਲ ਨੂੰ ਇਕ ਡਾਢੇ ਸੁਹਣੇ ਉਚੇ ਨਜ਼ਾਰੇ ਵਾਲੇ ਥਾਂ ਘੋੜੇ ਤੇ ਖੜੇ ਸਨ ਤੇ ਜੰਗ ਦਾ ਰੰਗ ਤੱਕ ਰਹੇ ਸਨ ਕਿ ਸਿੰਘ ਅੱਪੜ ਪਏ ਤੇ ਬਿਰਦ ਦਾ ਵਾਸਤਾ ਪਾ ਕੇ ਪੁਕਾਰੇ: "ਸਚੇ ਪਾਤਸ਼ਾਹ ਜੀ ਰੱਖ ਲਓ,
ਤੇਰੇ ਹਾਂ ਤੇਰੇ,
ਮਾੜੇ ਚੰਗੇ ਤੇਰੇ ਹਾਂ। ਸਾਡੇ ਅਵਗੁਣ ਨਾ ਤੱਕੋ,
ਆਪਣੇ ਬਿਰਦ ਵਲ ਤੱਕੋ। ਹੇ ਦਾਤਾ! ਬਿਰਦ ਬਾਣੇ ਦੀ ਲਾਜ ਰੱਖੋ। ਆਪਦੇ ਖ਼ਾਲਸੇ ਨੂੰ ਆਪ ਬਚਾਓ। ਆਪ ਦਾ ਬਿਰਦ ਹੈ ਖ਼ਾਲਸੇ ਦੀ ਹਰ ਬਾਬ ਰੱਖ੍ਯਾ ਕਰਨੀ,
ਸਭ ਥਾਂਈਂ ਸਹਾਈ ਹੋਣਾ,
ਪਾਤਸ਼ਾਹ ਇਸ ਵੇਲੇ ਬਹੁੜੀ ਕਰੋ ਤੇ ਖ਼ਾਲਸੇ ਦੀ ਹਾਰ ਨਾ ਹੋਵੇ।” ਇਹ ਪੁਕਾਰ ਸੁਣ ਕੇ ਗੁਰੂ ਜੀ ਤੱਕੇ,
ਮੁਸਕ੍ਰਾਏ ਤੇ ਭੱਥੇ ਵਿਚੋਂ ਤੀਰ ਲਿਆ,
ਬੀਰਾਸਨ ਹੋ ਗਏ ਤੇ ਸਿੰਘਾਂ ਵੱਲ ਤੱਕ ਕੇ ਬੋਲੇ:-
ਸਿਦਕ ਪੁਕਾਰੇ ਖਾਲਸਾ ਗੁਰ ਕੀ ਬਾਣੀ ਪਾਠ
ਆਪ ਸਿੰਘ ਆਪੇ ਬਿਪਨ ਬਿਰਦ ਬਿਹਾਰੀ ਰਾਠ
(ਸ਼ੁ: ਪ੍ਰ: ਸੋ: ਸਾ:)
{ਇਸ ਦਾ ਅਰਥ ਸਾਫ਼ ਹੈ:- ਤੁਸੀਂ ਆਖਦੇ ਸਾਓ ਕਿ ਬਨ ਅਸੀਂ ਹਾਂ ਆਪ, ਬਨਾਂ ਦੇ ਸ਼ੇਰ ਅਸੀਂ ਹਾਂ ਆਪੇ, ਬਾਂਣੀ ਦਾ ਪਾਠ ਕਰਦੇ ਹੋਏ ਸਿਦਕ ਸਿਦਕ ਕੂਕਦੇ ਸਾਓ, ਭਾਵ ਅਭਿਮਾਨ ਵਿਚ ਸਾਓ ਤੇ ਆਖਦੇ ਸਾਓ ਅਸੀਂ ਰਾਠ ਹੋ ਗਏ ਹਾਂ, ਹੁਣ ਬਿਹਾਰੀ ਪਾਵ ਨੂੰ ਬਿਰਦ ਦਾ ਵਾਸਤਾ