ਅੰਮ੍ਰਿਤ ਭਰਿਆ ਸਬਦੇ ਕਾਢਿ ਪੀਐ ਪਨਿਹਾਰੀ॥ (ਵਡਹੰਸ ਮ: ੩)}
ਕੀਰਤਨ ਦੀ ਧੁਨਿ ਮਨ ਨੂੰ ਹੋਰ ਗੱਲਾਂ ਦੇ ਫੁਰਨਿਆਂ ਵਿਚ ਜਾਣੋ ਵਰਜ ਵਰਜ ਕੇ ਰੋਕ ਰਹੀ ਹੈ। ਬਾਣੀ ਦੇ ਅਰਥ ਭਾਵ ਆਪਣੇ ਵਿਚ ਲਿਆ ਰਹੇ ਹਨ। ਕੀਰਤਨ ਦੀ ਧੁਨਿ ਤੇ ਬਾਣੀ ਦਾ ਭਾਵ ਦੋਵੇਂ ਮਿਲਵੇਂ ਅਸਰਾਂ ਨਾਲ ਵਾਹਿਗੁਰੂ ਦੇ ਜਸ ਵਿਚ ਲਿਜਾ ਕੇ,
ਖਿਆਲ ਨੂੰ ਉਸੇ ਪਾਸੇ ਪਾ ਕੇ ਸਾਂਈਂ ਦੀ ਯਾਦ ਦਾ ਇਕ ਪ੍ਰਵਾਹ ਬਣਾ ਰਹੇ ਹਨ। ਯਾਦ ਇਕ ਚਲਦੇ ਪ੍ਰਵਾਹ ਵਾਂਙੂ ਯਾ ਤੇਲ ਦੀ ਧਾਰ ਵਾਂਙੂ ਲਗਾਤਾਰੀ ਰੌ ਲੈ ਰਹੀ ਹੈ ਤੇ ਆਪੇ ਨੂੰ ਅਕਾਲ ਪੁਰਖ ਦੀ ਸ਼ਰਨ ਵਿਚ ਲਿਜਾ ਰਹੀ ਹੈ। ਜਾਂ ਇਉਂ ਕਹੋ ਕਿ ਜੀਵ ਤੱਤ ਦਾ ਪ੍ਰਵਾਹ ਪਰਮ ਤੱਤ ਵਲ ਜਾ ਰਿਹਾ ਹੈ ਦੀਵਾਨ ਵਿਚ ਬੜੇ ਬੜੇ ਸੂਰਮੇਂ ਬੀ ਬੈਠੇ ਹਨ। ਬੀਰਰਸੀ ਠਾਠ ਹੈ,
ਤਲਵਾਰਾਂ ਲੱਗੀਆਂ ਹਨ,
ਚਿਹਰੇ ਲਾਲੀਆਂ ਨਾਲ ਭਖ ਭਖ ਕਰ ਰਹੇ ਹਨ,
ਉਹ ਬੀ ਇਸ ਵੇਲੇ ਵਾਹਿਗੁਰੂ ਦਾ ਨਾਮ ਜਪਦੇ ਆਪੇ ਨੂੰ ਉਸ ਵਿਚ ਜੋੜ ਰਹੇ ਹਨ। ਵਿਚ ਵਿਚ ਤ੍ਯਾਗੀ ਵੈਰਾਗੀ ਸਾਧੂ ਵੀ ਇਸ ਨਵੇਂ ਜੋਗ ਵਿਚ ਤੇ ਨਵੇਂ ਗਿਆਨ ਵਿਚ ਜੁੜੇ ਬੈਠੇ ਹਨ,
ਜੋ ਇਹ ਹੈ ਕਿ ਆਪਾ ਪਰਮ ਆਪੇ ਵਿਚ ਮਿਲੇ- ਆਤਮਾ ਪਰਮਾਤਮਾ ਦੇ ਅਨੁਭਵ ਵਿਚ ਇਕ ਜੋਤ ਹੋਵੇ। {
ਤੰਤੈ ਕਉ ਪਰਮ ਤੰਤੁ ਮਿਲਾਇਆ ਨਾਨਕ ਸਰਣਿ ਤੁਮਾਰੀ ॥ (ਸੋਰਠਿ ਮ: ੧)}
ਇਸ ਪ੍ਰਕਾਰ ਦੀ ਜੀਵਤ ਲਿਵਧਾਰਾ ਹੈ ਜੋ ਸਾਰਾ ਦਿਨ ਕੰਮ ਕਾਜ ਕਰਨ ਵਾਲੇ ਕਿਰਤੀਆਂ ਦੀ ਲਗ ਰਹੀ ਹੈ।
ਭੋਗ ਪੈ ਗਿਆ, ਪ੍ਰਸ਼ਾਦ ਵਰਤ ਗਿਆ, ਸਤਿਗੁਰਾਂ ਨੇ ਆਪਣੇ ਮੁਖਾਰਬਿੰਦ ਤੋਂ ਮਨੋਹਰ ਵਾਕ ਉਚਾਰਨ ਕੀਤੇ। ਸੰਗਤਾਂ ਗਦ ਗਦ ਹੋਈਆਂ। ਫਿਰ ਦੇਸ਼ ਦੇਸ਼ ਦੇ ਆਏ ਪ੍ਰੇਮੀ ਤੇ ਸੰਗਤਾਂ ਪੇਸ਼ ਹੋਈਆਂ ਉਹਨਾਂ ਨਾਲ ਵਾਰਤਾਲਾਪ ਹੋਏ।
ਸ਼ੇਖੂਪੁਰੇ ਦੇ ਇਕ ਸਿਖ ਨੇ ਅਰਦਾਸ ਕੀਤੀ {ਤਵਾ. ਖਾ. ਭਾਗ ੩, ਪੰਨਾ ੫੫੯}, "ਪਾਤਸ਼ਾਹ ਮੇਰੀ ਇਸਤ੍ਰੀ ਕੁਸੰਗਣਾਂ ਨਾਲ ਮਿਲ ਕੇ ਇਕ ਚੇਟਕੀ ਪੀਰ ਮੁਲਾਣੇ ਨੂੰ ਮਿਲ ਕੇ ਆਪਣਾ ਧਰਮ ਦਾ ਆਗੂ ਮੰਨ ਬੈਠੀ ਹੈ, ਸਾਡੇ ਸਾਰੇ ਉਪਾਹਾਰ ਥੱਕੇ ਹਨ, ਆਪ ਦੇ ਹਜ਼ੂਰ ਮੁਸ਼ਕਲਾਂ ਨਾਲ ਲਿਆਏ ਹਾਂ, ਮਿਹਰ ਕਰੋ ਜੋ ਚੇਟਕੀ ਦਾ ਅਸਰ ਦੂਰ ਹੋਵੇ। ਸਾਡੇ ਘਰਾਂ ਵਿਚ ਨਿਰੋਲ ਸਿੱਖੀ ਹੈ, ਪੀਰਾਂ ਭਿਰਾਈਆਂ ਦਾ ਅਸਰ ਕਦੇ ਨਹੀਂ ਪਿਆ" ਸਾਹਿਬਾਂ ਬੀਬੀ ਨੂੰ ਸੱਦ ਕੇ ਪੁੱਛਿਆ ਤਾਂ ਆਖਣ ਲੱਗੀ: "ਮੇਰਾ ਮਨ