ਊਠਤ ਸੁਖੀਆ ਬੈਠਤ ਸੁਖੀਆ॥
ਭਉ ਨਹੀ ਲਾਗੈ ਜਾਂ ਐਸੇ ਬੁਝੀਆ॥੧॥
ਰਾਖਾ ਏਕੁ ਹਮਾਰਾ ਸੁਆਮੀ॥
ਸਗਲ ਘਟਾ ਕਾ ਅੰਤਰਜਾਮੀ॥੧॥ ਰਹਾਉ॥
ਸੋਇ ਅਚਿੰਤਾ ਜਾਗਿ ਅਚਿੰਤਾ॥
ਜਹਾ ਕਹਾਂ ਪ੍ਰਭੁ ਤੂੰ ਵਰਤੰਤਾ॥੨॥
ਘਰਿ ਸੁਖਿ ਵਸਿਆ ਬਾਹਰਿ ਸੁਖੁ ਪਾਇਆ॥
ਕਹੁ ਨਾਨਕ ਗੁਰਿ ਮੰਤ੍ਰ ਦ੍ਰਿੜਾਇਆ॥੩॥੨॥
(ਭੈਰਉ ਮ: ੫)
ਹੁਣ ਮਾਝੇ ਦੀ ਸੰਗਤ ਪੇਸ਼ ਹੋਈ ਤੇ ਦੀਪ ਕੌਰ ਵਾਲੀ ਸਾਖੀ ਸੰਗਤ ਨੇ ਸੁਣਾਈ।
ਉਸ ਦਿਨ ਸਾਰੀ ਸੰਗਤ ਵਿਚੋਂ, ਜੋ ਜੋ ਅਜੇ ਅੰਮ੍ਰਿਤਧਾਰੀ ਨਹੀਂ ਸੇ, ਸਭ ਨੇ ਅੰਮ੍ਰਿਤ ਛਕਿਆ। ਆਨੰਦਪੁਰ ਤਾਂ ਅੰਮ੍ਰਿਤ ਪ੍ਰਚਾਰ ਸੀ ਹੀ, ਪਰ ਨਾਮ ਬਾਣੀ ਦੇ ਪ੍ਰੇਮੀ ਸਿੰਘਾਂ ਦੇ ਜਥੇ ਥਾਂ ਥਾਂ ਫਿਰ ਕੇ ਬੀ ਅੰਮ੍ਰਿਤ ਪ੍ਰਚਾਰ ਕਰਦੇ ਫਿਰਦੇ ਸੇ। ਉਂਝ ਬੀ ਸਿੰਘ ਸ਼ਸਤ੍ਰਧਾਰੀ ਹੋ ਕੇ ਵਿਚਰਦੇ ਸੇ। ਚੌਂਦੇ ਪਿੰਡ ਪਾਸ ਐਸੇ ਸਿੰਘਾਂ ਦੇ ਇਕ ਜਥੇ ਨੇ ਡੇਰਾ ਜਾ ਪਾਇਆ। ਸਿੰਘਾਂ