Back ArrowLogo
Info
Profile
ਰਸਦ ਮੰਗੀ, ਮੁੱਲ ਅੱਗੇ ਧਰਿਆ, ਪਰ ਲੋਕਾਂ ਨੇ ਦੇਣੋਂ ਨਾਂਹ ਕੀਤੀ। ਨੰਬਰਦਾਰਾਂ ਨੇ ਬੀ ਨਾ ਮੰਨਿਆ। ਸਗੋਂ ਅੱਗੋਂ ਲੜਨ ਨੂੰ ਆ ਪਏ। ਲੋਕੀ ਬਹੁਤ ਸਨ, ਫਤੇ ਖਾਲਸਾ ਦੀ ਹੋਈ ਤੇ ਛਕਣ ਨੂੰ ਬੀ ਸਾਮਾਨ ਮਿਲ ਗਿਆ, ਕ੍ਰਿਪਾਨ ਭੇਟ ਕਰਕੇ ਵਰਤਾਇਆ ਗਿਆ {ਤਵਾਰੀਖ ਖਾਲਸਾ} ਇਸ ਪ੍ਰਕਾਰ ਅਨੇਕ ਤਰ੍ਹਾਂ ਦੇ ਵਾਕੇ ਨਿਤ ਨਵੇਂ ਨਵੇਂ ਰੰਗ ਲੈ ਕੇ ਵਰਤਦੇ, ਪਰ ਪ੍ਰਚਾਰ ਦੇ ਪ੍ਰੇਮੀ ਆਪਣਾ ਪ੍ਰਚਾਰ ਦਾ ਕੰਮ ਕਰਦੇ ਰਹਿੰਦੇ। ਇਸ ਤਰ੍ਹਾਂ ਕਈ ਜਥੇ ਦੇਸ਼ ਵਿਚ ਫਿਰ ਪਏ। ਇਨ੍ਹਾਂ ਦਾ ਮੁੱਖ ਕੰਮ ਸੀ ਗੁਰਸਿੱਖੀ ਦਾ ਉਪਦੇਸ਼ ਦੇਣਾ ਤੇ ਅੰਮ੍ਰਿਤ ਪ੍ਰਚਾਰ ਕਰਨਾ। ਸੰਗਤ ਵਿਚ ਜੋ ਦਬਾਉ ਮਸੰਦਾਂ ਨੇ ਪਾ ਲਿਆ ਹੋਇਆ ਸੀ ਉਸ ਨਾਲ ਸਾਰੇ ਦਬ ਗਏ ਹੋਏ ਸਨ। ਮਸੰਦਾਂ ਦੇ ਆਚਰਣ ਦਾ, ਜੋ ਸਹਾਰਾ ਉਨ੍ਹਾਂ ਨੂੰ ਕਰਨਾ ਪੈਂਦਾ ਸੀ। ਸੋ ਦਿਲਾਂ ਵਿਚ ਬੜੀ ਉਦਾਸੀ ਪਾਉਂਦਾ ਸੀ। ਸ੍ਰੀ ਰਾਮ ਰਾਏ ਤੇ ਧੀਰ ਮਲ ਆਦਿਕਾਂ ਨੇ ਜੋ ਮਸੰਦਾਂ ਦੀ ਕਦਰ ਵਧਾਈ ਸੀ ਉਸ ਨਾਲ ਉਹ ਹੋਰ ਖ਼ੁਦਸਰ ਹੋ ਗਏ ਹੋਏ ਸੇ। ਜਦੋਂ ਸਤਿਗੁਰ ਦਾ ਪ੍ਰਚਾਰ ਇਸ ਪ੍ਰਕਾਰ ਟੁਰਿਆ ਤਾਂ ਸੰਗਤਾਂ ਵਿਚ ਬੜਾ ਉਮਾਹ ਹੋਇਆ। ਹਰੇਕ ਵਿਚ ਹੌਸਲਾ ਆ ਗਿਆ ਕਿ ਸਾਡਾ ਸਿੱਧਾ ਨਾਤਾ ਸਤਿਗੁਰੂ ਨਾਲ ਹੈ। ਸਤਿਗੁਰੂ ਨੇ ਅੰਮ੍ਰਿਤ ਅਰਥਾਤ ਗੁਰਦੀਖ੍ਯਾ ਦਾ ਅਧਿਕਾਰ ਪੰਜਾਂ ਪਿਆਰਿਆਂ ਵਿਚ ਧਰਕੇ 'ਗੁਰੂ ਖਾਲਸਾ' ਦਾ ਆਦਰਸ਼ ਕਾਇਮ ਕਰਕੇ ਧਾਰਮਕ ਸੁਤੰਤ੍ਰਤਾ ਦੀ ਨੀਂਹ ਬੰਨ੍ਹ ਦਿੱਤੀ। ਸੰਸਾਰ ਦੇ ਇਤਰ ਮਤਾਂ ਵਿਚ ਪੁਜਾਰੀ ਧੜੇ ਵਲੋਂ ਜੋ ਮੁਸ਼ਕਲਾਂ ਸਦਾ ਆਉਂਦੀਆਂ ਹਨ ਸੋ ਖਾਲਸੇ ਲਈ ਦੂਰ ਹੋ ਗਈਆਂ। ਪ੍ਰਜਾ ਦਾ ਦਾਨ ਇਕ ਪ੍ਰਕਾਰ ਵਿਹੁ ਸਮਾਨ ਹੋ ਜਾਂਦਾ ਹੈ। ਕਦੋਂ? ਜਦੋਂ ਇਸ ਦਾ ਲੋਭ ਧਾਰਨ ਹੋ ਜਾਵੇ। ਜੋ ਪੂਜਾ ਦਾ ਧਾਨ ਲੋਭ ਨਾਲ ਗ੍ਰਹਣ ਕਰੇਗਾ ਤੇ ਨਾਮ ਬਾਣੀ ਦੇ ਅਭਿਆਸ ਨਾਲ ਆਪਾ ਸੋਧਣ ਵਾਲਾ ਨਹੀਂ ਹੋਵੇਗਾ, ਉਹ ਜ਼ਰੂਰ ਆਪਣੀ ਮੱਤ ਨੂੰ ਮੈਲਿਆਂ ਕਰ ਲਵੇਗਾ। 'ਤਿਉ ਧਰਮਸਾਲ ਦੀ ਝਾਕ ਹੈ ਵਿਹੁ ਖੰਡੁ ਪਾਜੁ।' (ਵਾਰ ਭਾਈ ਗੁਰਦਾਸ)

ਹਰ ਸਿੱਖ ਸਿਪਾਹੀ ਹੈ, ਕਿਉਂਕਿ ਸਤਿਗੁਰ ਨੇ ਸਿੱਖ ਨੂੰ ਸ਼ਸਤ੍ਰਧਾਰੀ ਬਣਾ ਦਿੱਤਾ ਹੈ, ਹਰ ਸਿੱਖ ਦੁਨੀਆਂਦਾਰ ਹੈ, ਕਿਉਂਕਿ ਸਭ ਦਯਾਨਤਦਾਰੀ ਦੇ ਕਿੱਤੇ ਗੁਰਾਂ ਵਿਹਤ ਕਰ ਦਿੱਤੇ ਹਨ। ਹਰ ਸਿੱਖ ਸੰਤ ਹੈ, ਕਿਉਂਕਿ ਨਾਮ ਇਹ ਜਪਦਾ ਤੇ ਬਾਣੀ ਦਾ ਕੀਰਤਨ ਕਰਦਾ ਹੈ ਤੇ ਬਾਣੀ ਦੀ

4 / 50
Previous
Next