ਇਕ ਸਿਰੇ ਤੇ, ਵਹਿਮ ਭਰਮ ਅਚਨਚੇਤ ਹੀ ਰੂਹਾਨੀ ਸੱਚਾਈ ਤੇ ਸੱਟ ਮਾਰਦੇ ਹਨ ਅਤੇ ਦੂਜੇ ਤੇ ਬੁਧ ਦਾ ਭਰਪੂਰ ਪ੍ਰਕਾਸ਼ ਹੈ। ਇਸ ਬਾਰੇ ਅਤੇ ਦੋਹਾਂ ਧਰੂਆਂ ਬਾਰੇ ਵਾਦ ਵਿਵਾਦ ਪਾਣੀ ਨੂੰ ਦੁੱਧ ਸਮਝ ਕੇ ਰਿੜਕਣ ਵਾਲੀ ਗੱਲ ਹੈ।
ਸਾਰੀ ਉਮਰ ਅਗਿਆਨਤਾ ਵਸ ਵੱਖ ਵੱਖ ਰਾਜਾਂ ਨੂੰ ਫਤਹ ਕਰਨ ਉਪਰੰਤ ਅਸ਼ੋਕ ਦਾ ਮਨ ਰੂਹਾਨੀ ਚਾਨਣ ਲਈ ਭੁੱਖਾ ਸੀ, ਉਹ ਗ਼ਰੀਬ ਹੋ ਗਿਆ। ਅਜਿਹੀ ਸਲਤਨਤ ਦੇ ਨਿਰਮਾਣ ਦੀ ਕੀ ਲੋੜ ਹੈ, ਜਿਸ ਦੀ ਆਪਣੀ ਆਤਮਾ ਦੀ ਪਛਾਣ ਦੇ ਰਾਹ ਵਿਚ ਕੋਈ ਸਦਾਚਾਰਕ ਕੀਮਤ ਨਹੀਂ?
5. ਗੁਰੂ ਨਿਰੰਕਾਰ ਦੀ ਸੰਗਤ ਸਿਰਜਨਾ
ਕੁਦਰਤ ਵੱਖ ਵੱਖ ਮਨੁੱਖਾ ਨੂੰ ਜਨਮ ਦਿੰਦੀ ਹੈ। ਉਹ ਜਿਵੇਂ ਕਿ ਖੁਦਾ ਨੇ ਉਨ੍ਹਾਂ ਨੂੰ ਬਣਾਇਆ ਹੈ, ਚੰਗੇ ਮੰਦੇ ਜਾਂ ਹੋਰਵੇਂ ਹਨ। ਭਾਂਡੇ, ਵਧੀਆ ਜਾਂ ਘਟੀਆ ਰੂਪ ਦਿੱਤੇ। ਜਿਵੇਂ ਕਿ ਗੁਰੂ ਸਾਹਿਬਾਂ ਫ਼ਰਮਾਇਆ ਹੈ, ਇਕ ਨਿਹਾਲੀ ਪਏ ਸਵਨ, ਇਕ ਚੁਲੇ ਰਹਿਣ ਚੜ੍ਹੇ ਅਤੇ ਇਕ ਸੀਤਲ ਜਲ ਦੇ ਭਰੇ ਹਨ। ਸਾਰੇ, ਜਿਵੇਂ ਉਹ ਕੁਦਰਤ ਨੇ ਸਾਜੇ ਹਨ। ਬੜੀਆਂ ਹੀ ਕਿਸਮਾਂ ਦੇ ਫੁੱਲ ਅਤੇ ਪੱਤੇ ਹਨ, ਕਈਆਂ ਵਿਚ ਜ਼ਹਿਰ ਹੈ ਅਤੇ ਕਈਆਂ ਵਿਚ ਅੰਮ੍ਰਿਤ ਅਤੇ ਗੁਰੂ ਹਸਤੀ ਉਹ ਲੋਕ ਸਿਰਜਦੀ ਹੈ, ਪ੍ਰਮਾਤਮਾ ਦੀ ਯਾਦ ਵਿਚ ਖੀਵੀ ਰਤਨਮੰਡਲੀ, ਸੰਗ ਅਰਥਾਤ ਸੰਗਤ। ਜਿਵੇਂ ਪੋਦੇ ਕੇਂਦਰੀ ਸੂਰਜ ਦੁਆਲੇ ਚੱਕਰ ਲਾਉਂਦੇ ਹਨ, ਉਸ ਤਰ੍ਹਾਂ ਨਵ ਜਨਮੇਂ, ਵਿਸ਼ਵਾਸ ਵਿਗੁਤੇ, ਰੰਗ-ਰੱਤੜੇ ਗੁਰੂ ਦੇ ਘਰ ਜਲਮੇ, ਗੁਰੂ ਦੁਆਲੇ ਘੁੰਮਦੇ ਹਨ। ਜਿਉਂਦੇ ਜਾਗਦੇ, ਸੰਗੀਤ ਰੂਪੀ, ਸੰਗੀਤ ਵਿਚ ਜੀਉਂਦੇ, ਜੀਵਨ ਸੰਗੀਤ ਦੀ ਵਰਸ਼ਾ ਕਰਦੇ ਮਨੁੱਖਾਂ ਦੀ ਧਵੀ ਤਾਰਿਆਂ ਦੀ ਇਹ ਖ਼ਿੱਤੀ ਉਸ ਦੀ ਯਾਦ, ਉਸ ਹੁਸੀਨ ਦੇ ਸਿਮਰਨ ਦੀ ਸੰਗਤ ਹੈ। ਅਜਿਹੇ ਹਨ ਸਿਮਰਨ ਦੇ ਸਿੱਖ ਸਾਧ। ਧਰਤੀ ਸੂਰਜ ਤੋਂ ਦੂਰ ਨੱਠਣ ਦੀ ਕੋਸ਼ਿਸ਼ ਕਰਦੀ ਹੈ, ਪਰ ਇਹ ਸੂਰਜ ਹੀ ਹੈ, ਜੋ ਉਸ ਨੂੰ ਖਿੱਚੀ ਰੱਖਦਾ ਹੈ। ਸਿੱਖ ਵਿਕੇਂਦਰਤ ਕਰਨ ਵਾਲੀਆਂ ਵਿਅਕਤੀ ਵਾਦੀ ਸ਼ਕਤੀਆਂ ਦੇ ਅਸਰ ਅਧੀਨ ਹੈ। ਗੁਰੂ ਉਸ ਨੂੰ ਆਪਣੇ ਵੱਲ ਕੇਂਦਰਤ ਰਖੀ