Back ArrowLogo
Info
Profile
ਨੇਕੀ ਦਾ ਨਚੋੜ ਹੈ। ਇਕ ਵਿਧਵਾ, ਜਿਸਦਾ ਪਤੀ ਉਸ ਨੂੰ ਪਿਛੇ ਜਿਹੇ ਸਦੀਵੀ ਵਿਛੋੜਾ ਦੇ ਗਿਆ ਹੈ, ਆਈ ਅਤੇ ਉਸ ਨੇ ਮੈਨੂੰ, ਤੈਨੂੰ ਅਤੇ ਉਸ ਨੂੰ ਪੁਛਿਆ। ਉਹ ਕਿਥੇ ਹੈ? ਕੀ ਇਹ ਜ਼ਾਲਮ ਵਿਛੋੜਾ ਹੀ ਜੀਵਨ ਹੈ? ਅਸਾਂ ਉਸ ਨੂੰ ਖਾਣਾ ਦਿੱਤਾ, ਇਸ ਨੇ ਉਸ ਨੂੰ ਹੋਰ ਮਾਨਸਿਕ ਪੀੜਾ ਦਿੱਤੀ। ਅਸਾਂ ਉਸ ਨੂੰ ਅਗਲੀ ਦੁਨੀਆਂ ਸੰਬੰਧੀ, ਰੱਬ ਅਤੇ ਮਨੁੱਖ ਸੰਬੰਧੀ ਉਪਦੇਸ਼ ਦਿੱਤਾ, ਪਰ ਉਸ ਦਾ ਦੁਖੀ ਮਨ ਉਸੇ ਤਰ੍ਹਾਂ ਹੀ ਰਿਹਾ। ਅਸਾਂ ਉਸ ਨਾਲ ਮਹਾਨ ਉਪਦੇਸ਼ਕਾਂ, ਭੱਦਰ ਪੁਰਸ਼ਾਂ ਵਾਂਗ ਅਤੇ ਇਧਰ ਉਧਰ ਦੀਆਂ ਗੱਲਾਂ ਕੀਤੀਆਂ ਪਰ ਉਸ ਦੀਆਂ ਸਜਲ ਅੱਖਾਂ ਵਿਚੋਂ ਹੰਝੂ ਨਿਰੰਤਰ ਚਲਦੇ ਉਸ ਦੇ ਚੋਲੀ ਦਾਮਨ ਨੂੰ ਭਿਉਂਦੇ ਰਹੇ। ਉਸਨੇ ਇਕ ਧਰਮ ਤੋਂ ਬਾਅਦ ਦੂਜੇ ਦੀ ਓਟ ਲਈ ਅਤੇ ਵਾਰੀ ਵਾਰੀ ਹਿੰਦੂ, ਮੁਸਲਿਮ, ਸਿੱਖ ਅਤੇ ਇਸਾਈ ਬਣੀ, ਪਰ ਉਸਦੇ ਮਨ ਨੂੰ ਸ਼ਾਂਤੀ ਕਿੱਥੇ। ਮਨੁੱਖ ਨੇ ਮੁੜ ਉਸ ਨੂੰ ਸਰੀਰਕ ਪਿਆਰ ਦੀ ਪੇਸ਼ਕਸ਼ ਕੀਤੀ ਪਰ ਇਸ ਨਾਲ ਉਹ ਹੋਰ ਵੀ ਪੀੜਤ ਹੋ ਉਠੀ। ਕੀ ਉਸਦਾ ਪਤੀ ਹੀ ਉਸ ਲਈ ਪਿਆਰ ਦਾ ਦੇਵਤਾ ਸੀ? ਕੀ ਉਸ ਦੀ ਮ੍ਰਿਤੂ ਉਸ ਵਾਂਗ ਸਾਰੀ ਮਨੁੱਖਤਾ ਲਈ ਦੁਖਦਾਇਕ ਨਹੀਂ ਸੀ? ਉਹ ਕਿਉਂ ਉਸ ਨੂੰ ਪਿਆਰ ਦੇ ਭੌਤਿਕ ਦੁੱਖਾਂ ਦੀ ਭੇਂਟ ਕਰਦੇ ਹਨ, ਜੋ ਉਸਦੇ ਦਿਲ ਜਾਨੀ ਨੇ ਦਿੱਤੇ ਹਨ? ਕੀ ਉਨ੍ਹਾਂ ਨੂੰ ਇਹ ਇਹਸਾਸ ਨਹੀਂ ਸੀ ਕਿ ਉਸ ਦੇ ਵਿਛੋੜੇ ਦਾ ਦੁੱਖ ਪਹਿਲਾਂ ਹੀ ਅਸੀਮ ਸੀ? ਉਸ ਨੂੰ ਘਰਵਾਸ ਦੇ ਸਕਦਾ ਸੀ? ਉਹ ਇਕ ਕਥਿਤ ਧਰਮ ਦੇ ਬੇਰਹਿਮ ਦਰਸ਼ਨ ਤੋਂ ਦਾਰਸ਼ਨਿਕ ਤੌਰ ਤੇ ਉਦਾਸੀ ਸੀ।

ਭਰਾ ਉਸ ਨੂੰ ਵਲੂੰਦਰਿਆ, ਝਰੀਟਿਆ, ਜ਼ਖ਼ਮੀ, ਸੁੰਨਾ ਅਤੇ ਮੁਰਦਾ ਵੇਖਦਾ ਹੈ। ਉਹ ਦੁਨਿਆਵੀ ਸਿਆਣਪ ਤੋਂ ਪੂਰੀ ਤਰ੍ਹਾਂ ਉਪਰਾਮ ਸੀ ਕਿ ਉਸ ਦਾ ਹੰਕਾਰ, ਧਰਮ ਤੇ ਬੜੇ ਭੈੜੇ ਤਰੀਕੇ ਨਾਲ ਹਾਵੀ ਸੀ। ਰੱਬ ਦੀ ਮਤਾਈ ਰੱਬ ਅੱਗੇ ਪੁਕਾਰ ਕਰ ਰਹੀ ਸੀ। ਇਹ ਸੰਸਾਰ ਉਡਦੀਆਂ ਘੁੱਗੀਆਂ ਲਈ ਬੰਦੂਕਾਂ ਸਿੱਧੀਆਂ ਕੀਤੇ ਸ਼ਿਕਾਰੀਆਂ ਨਾਲ ਭਰਿਆ ਪਿਆ ਸੀ। ਗੁਲਾਬ ਤੋਂ ਵਿਛੋੜੀ ਬੁਲਬੁਲ ਦੀ ਦਰਦੀਲੀ ਪੁਕਾਰ ਸੁਣਨੀ ਔਖੀ ਸੀ। ਭਰਾ ਨੇ ਉਸ ਨੂੰ ਪਿਆਰ ਦਿੱਤਾ। ਇਹ ਸਵਰਗਵਾਸ ਹੋ ਚੁੱਕੇ ਜਵਾਨ ਵਾਲਾ ਪਿਆਰ ਨਹੀਂ ਸੀ, ਇਹ ਉਸ ਨੂੰ ਜਨਮ ਦੇਣ ਵਾਲੇ ਮਾਪਿਆਂ ਦਾ ਪਿਆਰ ਵੀ ਨਹੀਂ ਸੀ, ਇਹ ਉਸ ਉਪਦੇਸ਼ਕ ਦਾ ਪਿਆਰ ਵੀ ਨਹੀਂ

33 / 50
Previous
Next