ਸੀ ਜੋ ਉਸ ਨੂੰ ਕਿਸੇ ਵਿਸ਼ੇਸ਼ ਦੇਵਤੇ ਅੱਗੇ ਸੀਸ ਨਿਵਾਉਣ ਲਈ ਪ੍ਰੇਰਦਾ ਸੀ। ਇਹ ਮਨੁੱਖ ਦਾ ਪਿਆਰ ਨਹੀਂ ਸੀ,
ਇਹ ਤਾਂ ਵਿਸ਼ਵ-ਆਤਮਾ ਦਾ ਹੀ ਪਿਆਰ ਸੀ। ਉਸ ਨੇ ਅਨੁਭਵ ਕੀਤਾ ਕਿ ਗੁਲਾਬਾਂ ਦਾ ਕਾਫ਼ਲਾ ਉਸ ਨੂੰ ਛੋਹਣ ਲਈ ਆਇਆ ਹੈ। ਤਾਰਿਆਂ ਨੇ ਅਸੀਸ ਦੇਣ ਅਤੇ ਉਸ ਨੂੰ ਪਾਲਕੀ ਵਿਚ ਦੇਵ ਲੋਕ ਨੂੰ ਲਿਜਾਣ ਲਈ ਆਪਣੇ ਹੱਥ ਵਧਾ ਲਏ। ਉਸ ਨੇ ਵਗਦੇ ਦਰਿਆ ਨੂੰ ਰਹਿਮ ਭਰਿਆ ਬਣਿਆ ਵੇਖਿਆ। ਪੰਛੀ ਉਸ ਦੀਆਂ ਅੱਖਾਂ ਵਿਚ ਝਾਕਣ ਲੱਗੇ ਅਤੇ ਭਾਵੇਂ ਉਹ ਮਨੁੱਖੀ ਸੰਪਰਕ ਤੌਂ ਦੂਰ ਚਲੀ ਗਈ,
ਉਸ ਨੂੰ ਫ਼ਰਿਸ਼ਤਿਆਂ ਅਤੇ ਦੇਵਤਿਆਂ ਦੇ ਸੁਪਨੇ ਆਉਂਦੇ ਰਹੇ ਅਤੇ ਹੌਲੀ ਹੌਲੀ ਉਸ ਦੀ ਆਤਮਾ ਨੂੰ ਸੁੱਖ ਮਿਲਦਾ ਰਿਹਾ ਅਤੇ ਭਰਮ ਭੁਲੇਖਾ ਦੂਰ ਹੋ ਗਿਆ। ਉਸ ਦਿਨ ਤੋਂ ਉਹ ਸਿਮਰਣ ਦੀ ਸੰਤ ਸੀ। ਉਹ ਉਸ ਰਥ ਤੇ ਸਵਾਰ ਸੀ,
ਜੋ ਉਸ ਨੂੰ ਨਵੇਂ ਅਣਡਿਠੇ ਜੀਵਨ ਦੇ ਪਹੁ-ਫੁਟਾਲੇ ਵਿਚੋਂ ਪਾਰ ਲਿਜਾ ਰਿਹਾ ਸੀ। ਉਹ ਬੰਬੀਹੇ ਵਾਂਗ ਪ੍ਰਿਉ ਪ੍ਰਿਉ ਕਰ ਰਹੀ ਸੀ। ਉਹ ਵਿਧਵਾ,
ਨਾਮ ਜਪਣ ਅਤੇ ਹੋਰ ਕਿਸੇ ਪਾਸੇ ਨਹੀਂ ਸੀ?
ਉਹ ਕੀ ਸੀ,
ਜਿਸ ਦੀ ਹੋਂਦ ਦੂਜਿਆਂ ਦੇ ਸ਼ਬਦਾਂ ਅਤੇ ਹਰ ਸ਼ੈਲਫ਼ ਵਿਚ ਪਈਆਂ ਪੁਸਤਕਾਂ ਦੇ ਸ਼ਬਦਾਂ ਨਾਲੋਂ ਭਰਾ ਦੇ ਇਸ ਸ਼ਬਦ ਵਿਚ ਜੀਅਦਾਨ ਦਿੰਦੀ ਸ਼ਕਤੀ ਭਰਦੀ ਸੀ।
"ਮੈਨੂੰ ਲਭ ਅਤੇ ਸਵਰਗ ਵੱਲ ਆਪਣੀ ਪਿਠ ਕਰ ਲੈ"
ਗ਼ਮ ਦਾ ਹਨੇਰਾ ਤੂਫ਼ਾਨ ਵਾਂਗ ਆਉਂਦਾ ਹੈ ਅਤੇ ਮੈਨੂੰ ਆਪਣੀ ਲਪੇਟ ਵਿਚ ਲੈ ਲੈਂਦਾ ਹੈ। ਕੁਝ ਨਹੀਂ ਕਰ ਸਕਦਾ, ਮੈਂ ਆਪਣੇ ਦਰ ਭੀੜਦਾ ਹਾਂ ਅਤੇ ਦਰਗਾਹੇ ਦੀਵਾ ਬਾਲ ਬਹਿੰਦਾ ਹਾਂ ਅਤੇ ਗ਼ਮ ਦੇ ਹਨੇਰੇ ਵਿਚੋਂ ਮਹਿਬੂਬ ਦੇ ਅਚਾਨਕ ਆ ਜਾਣ ਦਾ ਪਥ ਨਿਹਾਰਦਾ ਹਾਂ। ਜਿਸ ਨੂੰ ਉਹ ਹਕੀਕ ਅਤੇ ਸੱਚ ਸਮਝਦੇ ਹਨ, ਉਹ ਅਸਲੀ ਨਹੀਂ। ਅਤੇ ਜੋ ਅਸਲੀਅਤ ਨਹੀਂ ਉਸ ਤੇ ਹਕੀਕਤ ਦਾ ਚਿੰਨ੍ਹਾਤਮਕ ਰੰਗ ਚੜਿਆ ਹੋਇਆ ਹੈ। ਵਸਿਸ਼ਟ ਜੀ ਨੇ ਠੀਕ ਹੀ ਕਿਹਾ ਸੀ "ਐ ਰਾਮ ਚੰਦਰ! ਇਹ ਨੀਚ ਸੰਸਾਰ ਤੇਰੇ ਇੰਦਰਿਆਂ ਦਾ ਭਰਮ ਹੀ ਹੈ। ਤਿੰਨ ਯੁਗਾਂ ਦਾ ਹੀ ਨਹੀਂ, ਇਹ ਸੀ, ਹੈ, ਅਤੇ ਰਹੇਗਾ।”