ਹਿਸਾਬ, ਦੋ ਜਮਾਂ ਦੋ ਚਾਰ ਬਣਦੇ ਹਨ। ਅਜਿਹੀ ਸੰਦੇਹ ਜਨਕ ਗੱਲ ਕਿਵੇਂ ਸੱਚ ਹੋ ਸਕਦੀ ਹੈ? ਮੇਰੇ ਹਿਸਾਬ ਵਿਚ ਦੋ ਜਮਾਂ ਦੇ ਪੰਜ ਜਾਂ ਦਸ ਜਾਂ ਲੱਖਾਂ ਹੁੰਦੇ ਹਨ! ! ਅਜਿਹੀ ਚੀਜ਼ ਸੱਚਾਈ ਦੇ ਨੇੜੇ ਨਹੀਂ ਹੋ ਸਕਦੀ। ਦੂਜੇ ਪਾਸੇ, ਬੀਕਾਨੇਰ ਦੀ, ਮਨਕਿਆਂ ਵਰਗੀਆਂ ਕਾਲੀਆਂ ਅੱਖਾਂ ਨਾਲ ਆਪਣੇ ਵਿਛੜ ਰਹੇ ਦਿਲਜਾਨੀ ਵੱਲੋਂ ਉਦਾਸ ਹੋਈ ਵੇਖ ਰਹੀ ਇਕ ਭਿਖਾਰਨ, ਇਕ ਸੱਚਾਈ ਹੈ। ਇਹ ਮੇਰੇ ਦਿਲ ਦੀਆਂ ਤਾਰਾਂ ਨੂੰ ਛੋਂਹਦੀ ਹੈ ਅਤੇ ਉਚਿਆਂਦੀ ਹੈ, ਜੋ ਅਲਜਬਰੇ ਦੀ ਕੋਈ ਪੁਸਤਕ - ਵੀ ਨਹੀਂ ਕਰ ਸਕਦੀ। ਰੱਬ ਕੋਈ ਫ਼ਾਰਮੂਲਾ ਨਹੀਂ। ਬੱਚਿਆਂ ਨਾਲ ਘੇਰੀ ਪਈ ਗਰੀਬ ਮਾਂ, ਜਿਸ ਦੀਆਂ ਅੱਖਾਂ ਵਿਚੋਂ ਨਿਰੰਤਰ ਹੰਝੂ ਵਗ ਰਹੇ ਹਨ ਅਤੇ ਬੱਚਿਆਂ ਦੀਆਂ ਅੱਖਾਂ ਵਿਚੋਂ ਛਲਕ ਰਹੇ ਮੋਤੀਆਂ ਵਰਗੇ ਛੋਟੇ ਛੋਟੇ ਅਥਰੂ, ਇਹ ਅਥਰੂ ਅਤੇ ਉਹ ਮਣਕੇ ਹਕੀਕਤ ਹਨ। ਉਨ੍ਹਾਂ ਦਾ ਭੁਖ ਅਤੇ ਦੁਖਾਂਤ ਰੰਗ ਬਦਲਦੀ ਜ਼ਿੰਦਗੀ ਦੇ ਬਦਲਦੇ ਪਰਛਾਵਿਆਂ ਦਾ ਖਿਲਵਾੜ ਹੈ। ਉਥੇ ਪ੍ਰਕਾਸ਼ ਕੇਂਦਰ ਮਾਂ, ਇਕ ਰੱਬ ਹੈ। ਅਤੇ ਬੱਚੇ ਬਹਿਸ਼ਤ ਦੇ ਬਾਗ਼ ਦੇ ਦੇਵਦੂਤ ਹਨ। ਮਨੁੱਖ ਖੇੜੇ ਤੇ ਹੈ। ਤ੍ਰੇਲ ਤੁਪਕੇ ਨਵੇਂ ਖਿੜੇ ਗੁਲਾਬ ਤੇ ਪਏ ਕੰਬ ਰਹੇ ਹਨ।
ਮੈਨੂੰ ਸਰੀਰ ਲਈ ਖੁਰਾਕ ਨਹੀਂ ਮਿਲੀ, ਅਤੇ ਨਾ ਹੀ ਕਪੜੇ, ਸਗੋਂ ਇਕ ਪ੍ਰਕਾਰ ਦਾ ਅਦਿਖ ਚੋਗਾ। ਅਤੇ ਮੈਂ ਵਿਸਮਾਦ ਵਿਚ ਆ ਗਿਆ। ਬੂਰ ਨਾਲ ਲੱਦਿਆ ਅੰਬੀ ਦਾ ਬੂਟਾ ਇਸ ਤਰ੍ਹਾਂ ਮੇਰੇ ਤੇ ਮੁਸਕਰਾਇਆ, ਜਿਵੇਂ ਕਿ ਕਦੇ ਕਿਸੇ ਹੁਸੀਨ ਸ਼ਹਿਜ਼ਾਦੀ ਨੇ ਆਪਣੇ ਦਿਲ-ਜਾਨੀ ਵੱਲ ਤਿਹਛੀ ਨਿਗਾਹ ਸੁਟੀ ਹੋਵੇ। ਅਤੇ ਮੈਂ ਹਸਦਾ ਹਾਂ ਅਤੇ ਮੇਰਾ ਹਾਸਾ ਪਹੁਫੁਟਾਲੇ ਦੇ ਮਲ੍ਹਾਰ ਨਾਲ ਧਰਤੀ ਨੂੰ ਰੰਗ ਦਿੰਦਾ ਹੈ।
ਮੈਂ ਉਸ ਦਾ, ਹਰੀ ਦਾ ਮੁਤਬਰਕ ਮੰਦਰ ਹਾਂ। ਅੰਦਰਲੇ ਖੰਡਾਂ ਦਾ ਬੂਹਾ ਪਿਆਰ ਦੀ ਪਵਿੱਤਰ ਧੁਨੀ ਨਾਲ ਖੁਲ ਜਾਂਦਾ ਹੈ। ਮੈਨੂੰ ਬੁਲਾ ਅਤੇ ਅੰਦਰ ਆ ਵੜ। ਪਰ ਜੇ ਤੂੰ ਪਿਆਰ ਦੇ ਮੰਦਰ ਨੂੰ ਅਪਵਿੱਤਰ ਕਰਨ ਵਾਲਿਆਂ ਵਿਚੋਂ ਹੈ ਤਾਂ ਮੈਂ ਆਪਣੇ ਦਰ ਭੀੜ ਲੈਂਦਾ ਹਾਂ ਅਤੇ ਉਸ ਦੀ