

ਯਾਦ ਦੀ ਅੰਦਰੂਨੀ ਚਮਕ ਦੇ ਝਲਕਾਰੇ ਵਿਚ ਦਫ਼ਨ ਹੋ ਜਾਂਦਾ ਹਾਂ। ਮੁੜ ਮੁੜ ਉਸ ਦਾ ਨਾਂ ਲਈ ਜਾਣ ਦਾ ਕੀ ਲਾਭ ਹੈ ? ਇਹ ਇਕ ਮਸ਼ੀਨੀ ਜਿਹਾ ਥਕਾ ਦੇਣ ਵਾਲਾ ਕਾਰਜ ਹੈ। ਕਿਸੇ ਚਿੰਤਾ ਗ੍ਰਸਤ ਸੂਝਵਾਨ ਲਈ ਤਾਂ ਸ਼ਾਇਦ ਅਜਿਹਾ ਹੀ ਹੋਵੇ। ਪਰ ਕਿਸੇ ਕਵੀ ਲਈ ਤਾਂ ਕਿਸੇ ਅਪਹੁੰਚ ਜੰਗਲ ਵਿਚੋਂ ਪਗਡੰਡੀਆਂ ਬਣਾਉਂਦੇ ਜਾ ਰਹੇ ਲੋਕਾਂ ਦੇ ਪੈਰਾਂ ਦੀ ਨਿਰੰਤਰ ਠਕ ਠਕ ਕਿੰਨੀ ਪਿਆਰੀ ਹੈ। ਜੋ ਨੰਗੇ ਮਲੂਕ ਪੈਰਾਂ ਦੀ ਨਿਰੰਤਰ ਪਦ ਚਾਪ ਦੀ ਲੈ ਵਿਚ, ਇਕ ਪਾਸੇ ਵੱਲ ਰਾਹ ਬਣਾ ਰਹੇ ਹਨ। ਜਿਵੇਂ ਲੋਕਾਂ ਦੇ ਚਲਦੇ ਪੈਰ, ਪੈੜਾਂ ਬਣਾਉਂਦੇ ਹਨ, ਇਸ ਤਰ੍ਹਾਂ ਮੇਰੇ ਬੁਲ੍ਹ ਉਸ ਦੇ ਨਾਮ ਨੂੰ ਬਾਰ ਬਾਰ ਲੈਂਦੇ, ਮੇਰੀ ਰੂਹ ਲਈ ਇਕ ਮਾਰਗ ਬਣਾਉਂਦੇ ਹਨ। ਪਦ ਚਾਪ, ਜੋ ਰਾਹ ਬਣਾਉਂਦੀ ਹੈ, ਕਿਸੇ ਸੰਗੀਤ ਨਾਲੋਂ ਵੀ ਰਸੀਲੀ ਹੈ, ਪਰ ਉਸ ਦਾ ਨਾਮ ਜਪਣਾ, ਜਿਸ ਦੀ ਹੂਕ, ਉਸ ਖਿਤੇ ਵਿਚ ਦੀ ਰਾਹ ਕਟਦੀ ਹੈ, ਜਿਥੇ ਮੈਨੂੰ ਕੋਈ ਨਹੀਂ ਜਾਣਦਾ, ਵਧੇਰੇ ਰਸਦਾਇਕ ਹੈ। ਇਹ ਸੰਗੀਤਕ ਰਟ ਜੀਵਨ ਧੁਰੇ ਦਾ ਰੁਖ਼ ਸੂਰਜ ਵੱਲ ਮੋੜ ਦਿੰਦੀ ਹੈ। ਇਸ ਤਰ੍ਹਾਂ ਮਹਿਬੂਬ ਗੱਲ-ਇਹੀ ਸਿਮਰਨ ਹੈ। ਉਸ ਦੇ ਮੰਦਰ ਉਸਾਰਨ ਦਾ ਕੀ ਲਾਭ ਹੈ, ਜੇ ਮੈਂ ਪਹਿਲਾਂ ਆਪਣੇ ਸਰੀਰ ਨੂੰ ਉਸ ਹਰੀ ਦਾ ਮੰਦਰ ਨਹੀਂ ਬਣਾਇਆ। ਇਸ ਦੀ ਹਰ ਸਲੈਬ ਤੇ ਉਸ ਦਾ ਨਾਂ ਉਕਰਿਆ ਹੋਵੇਗਾ। ਉਸ ਮੰਦਰ ਦਾ ਦਰਵਾਜ਼ਾ ਰੰਗ ਰੁੱਤੜੀਆਂ ਰੂਹਾਂ ਤੋਂ ਛੁਟ ਸਭ ਲਈ ਬੰਦ ਰਹੇਗਾ। ਉਨ੍ਹਾਂ ਨੇ ਮੈਨੂੰ ਜਾ ਕੇ ਫਲਾਂ ਫਲਾਂ ਮਰਦ ਜਾਂ ਇਸਤਰੀ ਨੂੰ ਮਿਲਣ ਲਈ ਕਿਹਾ। ਮੰਦਰ ਦੇ ਕੋਈ ਚਰਨ ਨਹੀਂ, ਮੰਦਰ ਖੜਾ ਹੈ, ਅਤੇ ਸੂਰਜ ਤੇ ਚੰਨ ਦੀਆਂ ਰਿਸ਼ਮਾਂ ਉਸ ਦੇ ਸੁਨਹਿਰੀ ਕਲਸ ਨਾਲ ਕਲੋਲ ਕਰਦੀਆਂ ਹਨ। ਉਸ ਤੇ ਖੇਡ ਰਹੀ ਚਾਨਣੀ ਦੀ ਸੁੰਦਰਤਾ, ਵਿਹੜੇ ਵਿਚ ਲਾਏ ਪਿਪਲ ਤੇ ਕੇਲੇ ਦੇ ਰੁੱਖਾਂ ਦੀ ਕੰਬਦੀ ਛਾਂ, ਪਹਾੜਾਂ ਤੋਂ ਹੇਠ ਰਿੜਦੇ ਰੁਖ, ਤਾਰਿਆਂ ਦੇ ਉਹ ਦਮਕਦੇ ਮੁਖੜੇ ਕਾਫ਼ੀ ਹਨ। ਇਹ ਮੰਦਰ, ਉਸ ਸਰਾਪਾ ਹੁਸਨ ਦੀ ਹੋਂਦ ਦੀ ਛਾਂ ਥੱਲੇ ਹੈ। ਮੈਂ ਵੁਸ ਮੰਦਰ ਦਾ ਦਰਦ ਭਰਿਆ ਸਨਾਟਾ ਹਾਂ। ਭਰਾ ਮੈਨੂੰ ਦਸਦਾ ਹੈ........."ਹਾਂ ਖੂਹ ਉਹਨੇ ਪੁਟਿਆ ਹੈ, ਹਰਟੀ ਉਸੇ ਪਾਈ ਹੈ। ਉਸ ਮਹਾਨ ਬਾਗ਼ਬਾਨ ਦੇ ਬਲਦ ਹਰਟੀ ਨੂੰ ਚਲਾਉਂਦੇ ਹਨ। ਸਵੱਛ ਜਲ ਉਪਰ ਉਠਦਾ, ਡਿਗਦਾ ਤੇ ਵਗ ਤੁਰਦਾ ਹੈ। ਮੈਂ ਉਸ ਬਾਉਲੀ