Back ArrowLogo
Info
Profile
ਦੇ ਕੰਢੇ ਤੇ ਬੈਠਦਾ ਹਾਂ, ਪਿਆਲੇ ਭਰਦਾ ਹਾਂ ਅਤੇ ਹਰ ਤ੍ਰਿਹਾਏ ਨੂੰ ਦਿੰਦਾ ਹਾਂ। ਜੇ ਦਕਸੇ ਨੂੰ ਸੁਖ ਮਿਲਦਾ ਹੈ, ਮੈਨੂੰ ਪਤਾ ਹੈ, ਉਨ੍ਹਾਂ ਦਾ ਸੁਖਦਾਤਾ ਕੌਣ ਹੈ। ਉਸ ਦੇ ਪਿਆਰਿਆਂ ਦੀ ਸੇਵਾ ਦੇ ਚਾਅ ਵਾਲਾ ਜੀਵਨ, ਉਸੇ ਦਾ ਉਨ੍ਹਾਂ ਤੇ ਤਰਸ ਹੈ, ਜੋ ਫੁਲਾਂ ਦੇ ਬੀਜਾਂ ਵਾਂਗ ਮਿੱਟੀ ਨਾਲ ਮਿੱਟੀ ਹੋ ਜਾਂਦੇ ਹਨ ਤਾਂ ਜੋ ਸਮਾਂ ਆਉਣ ਤੇ ਉਹ ਪੁੰਗਰ ਕੇ ਲਹਿਲਹਾਂਦੇ ਫੁਲਾਂ ਦੇ ਰੂਪ ਵਿਚ ਟਹਿਕ ਉਠਣ।

ਜਦੋਂ ਮੈਂ ਦਿਲੀ ਪਿਆਰ ਕਰਨ ਵਾਲਿਆਂ, ਜਿਨ੍ਹਾਂ ਦੀ ਯਾਦ ਅੰਦਰ ਘਾਓ ਕਰਦੀ ਜਾਂਦੀ ਹੈ, ਤੋਂ ਵਿਛੜਦਾ ਹਾਂ ਤਾਂ ਮੈਨੂੰ ਇੰਜ ਪ੍ਰਤੀਤ ਹੁੰਦਾ ਹੈ ਜਿਵੇਂ ਗੁਰੂ ਨਾਨਕ ਦਾ ਸਿਮਰਨ ਇਕ ਪਤਲੀ ਤੰਦ ਵਰਗਾ ਹੈ ਅਤੇਜਿਥੇ ਮੈਂ ਪਿਆਰ ਕਰਦਾ ਹਾਂ, ਇਹ ਤੰਦ, ਰੂਹਾਨੀ ਚੇਤਨਤਾ ਦੀ ਧਰਤੀ ਵਿਚ ਜੜਾਂ ਲਾਉਂਦੀ ਪ੍ਰਤੀਤ ਹੁੰਦੀ ਹੈ। ਇਕ ਛੋਟੀ ਜਹੀ ਬਰੀਕ ਤੰਦ ਉਸਦੇ ਮਨ ਵਿਚ ਅਤੇ ਇਕ ਮੇਰੇ ਮਨ ਵਿਚ ਵਿਛੋੜੇ ਵਿਚ ਸਦੀਆਂ ਬੀਤ ਜਾਂਦੀਆਂ ਹਨ ਅਤੇ ਸਦੀਆਂ ਪਿਛੋਂ ਜਿਥੇ ਇਕ ਛੋਟੀ ਜਿਹੀ ਤੰਦ ਸੀ, ਉਥੇ ਇਕ ਵੱਡਾ ਜੀਵਨ ਰੁੱਖ ਖੜਾ ਦਿਸ ਆਉਂਦਾ ਹੈ। ਇਸ ਤਰ੍ਹਾਂ ਉਸ ਦੇ ਸਿਮਰਣ ਦੀ ਰਹੱਸਮਈ ਛਾਂ ਹੇਠ ਸਾਡੇ ਇਹਸਾਸ ਪਲਦੇ ਰਹਿੰਦੇ ਹਨ।

6. ਸਿਮਰਨ-ਨਿਸ਼ਕਾਮ ਸ਼ਖ਼ਸੀਅਤ ਦਾ ਇਕੋ ਇਕ ਉਸਰੱਈਆ

ਸਿਮਰਨ ਦਾ ਇਕ ਹੋਰ ਪੱਖ ਵੀ ਹੈ। ਪ੍ਰਤਿਭਾ ਪ੍ਰਾਪਤ ਵਿਅਕਤੀ ਨੂੰ ਆਪਣੇ ਦ੍ਰਿੜ ਅਤੇ ਜਾਨ ਮਾਰ ਕੇ ਪੈਦਾ ਕੀਤੇ ਗੁਣਾਂ ਤੇ ਮਾਣ ਹੋ ਜਾਂਦਾ ਹੈ। ਉਹ ਆਪਣੇ ਨਾਲੋਂ ਅਜਿਹੇ ਗੁਣਾਂ ਵਿਚ ਨੀਵੀਂ ਪੱਧਰ ਵਾਲਿਆਂ ਨੂੰ ਘ੍ਰਿਣਾ ਦੀਆਂ ਨਜ਼ਰਾਂ ਨਾਲ ਝਾਕਦੇ ਹਨ। ਪਰ ਗੁਰੂ ਨਾਨਕ ਦੇ ਸਿਮਰਨ ਵਾਲਾ ਵਿਅਕਤੀ ਇਹ ਮਹਿਸੂਸ ਕਰਦਾ ਹੈ ਕਿ ਜਿਵੇਂ ਜੀਵਨ ਤੋਂ ਭਜਿਆ ਵਿਅਕਤੀ ਕਾਮਲ ਨਹੀਂ ਹੋ ਸਕਦਾ, ਉਸੇ ਤਰ੍ਹਾਂ ਇਹ ਜਿਵੇਂ ‘ਬੁੱਧ’ ਬਣ ਸਕਦਾ ਹੈ। ਮੈਂ ਨੀਚ ਵੈਸ਼ੀਆ ਹਾਂ, ਅਤੇ ਗਲ ਕੱਪ ਹਾਂ, ਮੈਂ ਲੁਟੇਰਾ ਹਾਂ। ਮੈਂ ਨੀਚ, ਨੀਚੋਂ ਊਚ ਹੋਣ ਲਈ ਉਪਰ ਵੱਲ, ਖੁਦਾ ਵੱਲ ਨੂੰ ਹੰਭਲਾ ਮਾਰ ਰਿਹਾ ਹਾਂ। ਜਿਨ੍ਹਾਂ ਚਿਰ ਇਸ ਧਰਤੀ ਤੇ ਇਕ ਵੀ ਭੁੱਖਾ ਤੇ ਨੰਗਾ ਹੈ, ਸੱਚਾ ਪਾਤਸ਼ਾਹ, ਇਸ ਗੱਲ ਤੇ ਕਿਵੇਂ ਸੰਤੁਸ਼ਟ ਹੋ ਸਕਦਾ ਹੈ ਕਿ ਉਹ

37 / 50
Previous
Next