ਆਪ ਰੱਜਿਆ ਪੁੱਜਿਆ ਹੈ ਤੇ ਸੋਹਣੀ ਪੁਸ਼ਾਕ ਵਾਲਾ ਹੈ। ਜਿੰਨਾ ਚਿਰ ਇਕ ਵੀ ਅਪੂਰਨ ਹੈ,
ਓਂਨਾ ਚਿਰ ਕਿਸੇ ਰੱਬੀ ਗਿਆਨ ਪ੍ਰਾਪਤ ਬੁੱਧ ਦੀ ਕਿਵੇਂ ਤਸੱਲੀ ਹੋ ਸਕਦੀ ਹੈ ਕਿ ਉਹ ਆਪ ‘ਬੁੱਧ’ ਹੋ ਗਿਆ ਹੈ। ਅਸਲ ਮਹਾਨ ਵਿਅਕਤੀ ਤਾਂ ਸਨੇਹ,
ਹਮਦਰਦੀ ਪਿਆਰ ਨਾਲ ਲਬਰੇਜ਼ ਹੁੰਦੇ ਹਨ,
ਉਹ ਨਿਆਂ ਨਹੀਂ ਜਾਣਦੇ। ਜਦੋਂ ਈਸਾ ਮਸੀਹ ਨੇ ਕਿਹਾ, "
ਇਨਸਾਫ਼ ਨਾ ਕਰ” ਇਹ ਸਿਮਰਨ ਵਾਲੇ ਮਨੁੱਖ ਦੀ ਪਰਪੱਕ ਹੋਈ ਬਿਰਤੀ ਹੈ,
ਜਿਸ ਦੀ ਸਰਬਗਤਾ,
ਇਸ ਸੂਖਮ ਹਮਦਰਦੀ ਦੇ ਡੂੰਘੇ ਨਿਸ਼ਕਾਮਤਾ ਭਰੇ ਇਹਸਾਸ,
ਦਾ ਹੀ ਰੂਪ ਹੈ। ਇਹ ਸਿਮਰਨ ਕਰਕੇ ਹੈ। ਪਖੰਡ ਦੀ ਨਿਯਮਿਤ ਜਿਹੀ '
ਪਾਕੀਜ਼ਗੀ'
ਰੇਖਾ,
ਗਣਿਤ ਦੇ ਸਦਾਚਰਕ ਸਿਧਾਂਤਾਂ ਦੀ ਬੇਲਚਕ ਕੱਟੜਦਾ ਹੈ,
ਜਿਸ ਦੀ ਬ੍ਰਹਿਮੰਡੀ ਸਦਾਚਾਰਕ ਨਿਯਮਾਂ ਨਾਲ ਕੋਈ ਸਾਂਝ ਨਹੀਂ। ਪੇਸ਼ਾਵਰ ਪੁਜਾਰੀ ਤੇ ਭਾਈ,
ਗੁਨਾਹ ਕਰਨ ਵਾਲਿਆਂ ਨੂੰ ਪੱਥਰ ਮਾਰਨ ਲਈ ਸਦਾ ਬਾਹਾਂ ਕੂੰਜੀ ਰਖਦੇ ਹਨ,
ਉਨ੍ਹਾਂ ਦੀ ਆਤਮਾ ਮਲੀਨ ਹੈ ਤੇ ਉਹ ਮਨ ਖਿਮਾਂ। ਪਿਆਰ ਕਰਨਾ ਹੀ ਸੱਚੀ ਸੇਵਾ ਹੈ। ਉਸ ਦਾ ਨਾਮ ਜਪਣਾ ਹੀ ਅਦੁਤੀ ਹੈ। ਅਸੀਂ ਛੱਪੜਾਂ ਵਿਚ ਅਤੇ ਦਰਿਆਵਾਂ ਦੇ ਕੰਡਿਆਂ ਤੇ ਰਹਿਣ ਵਾਲੇ ਅਤੇ ਖੂਹਾਂ ਦੇ ਡੱਡੂ,
ਸਮੁੰਦਰ ਨੂੰ ਵੇਖ ਕੇ ਬ੍ਰਹਿਮੰਡੀ ਚੇਤਨਤਾ ਵਿਚ ਅੱਖ ਝਪਕਦੇ ਹੀ ਵਿਸਮਾਦਤ ਹੋ ਉਠਦੇ ਹਾਂ। ਛੋਟੀ ਮੋਟੀ ਗਿਣਤੀ ਦੀ ਭਲਾਈ ਕਰਨ ਵਾਲੇ ਜੋ ਪਾਣੀ ਦੇ ਗਲਾਸ ਅਤੇ ਰੋਟੀ ਦੇ ਟੁੱਕੜੇ ਵੰਡਦੇ ਜਾਂਦੇ ਹਨ,
ਉਸ ਬ੍ਰਹਿਮੰਡੀ ਦਾਤੇ ਦੀ ਖੁੱਲ੍ਹ-ਦਿਲੀ ਨੂੰ ਵੇਖ ਵਿਸਮਾਦਤ ਹੋ ਉੱਠਦੇ ਹਨ,
ਜਦੋਂ ਕਿ ਬੱਦਲ ਦੀ ਕੋਈ ਟੁਕੜੀ ਆਕਾਸ਼ ਤੇ ਹੋਰ ਬੱਦਲਾਂ ਨੂੰ ਜੋੜ,
ਬਿਜਲੀ ਚਮਕਾਉਂਦੀ ਸਾਰੇ ਸੰਸਾਰ ਵਿਚ ਹਰ ਪਾਸੇ ਜਲ ਥਲ ਕਰ ਦੇਂਦੀ ਹੈ। ਆਪਣੀ ਪ੍ਰਚੰਡ ਮਿਹਰ ਵਿਚ ਕਿਸੇ ਪਾਪੀ ਦਾ ਸਾਧੂ ਨਾਲ ਵਿਤਕਰਾ ਨਹੀਂ ਕਰਦੀ। ਹੜ੍ਹ ਆ ਜਾਂਦੇ ਹਨ। ਸਿਮਰਨ ਵਾਲੇ ਮਨੁੱਖ ਨੂੰ ਵੇਖ,
ਸਿੱਖ ਨੂੰ ਬ੍ਰਹਿਮੰਡੀ ਰਹੱਸ ਦੀ ਝਲਕ ਦਿਸ ਪੈਂਦੀ ਹੈ। ਉਹ ਉਸ ਦੀ ਬਚਗਾਨਾ ਮਾਸੂਮੀਅਤ ਦੀ ਮਿਹਰ ਭਰੀ ਮੁਸਕਾਨ ਵਿਚ ਖੁਲ੍ਹਦੀ ਹੈ। ਕਾਮਲ,
ਬੱਚੇ ਦੇ ਬੋਲਣ ਵਾਂਗ ਹੀ ਸਰਲ ਸੁਭਾ ਤੇ ਨਿਸ਼ਕਪਟ ਹੈ।
ਹਿੰਦੂ ਗਊ ਨੂੰ ਪੂਜਦਾ ਹੈ। ਪਰ ਗੁਰੂ ਨਾਨਕ ਦੀ ਸਿਮਰਨ ਕਲਾ ਤੋਂ ਅਭਿਜ ਹੈ। ਜੇ ਉਹ ਜਾਣਦਾ ਹੁੰਦਾ ਤਾਂ ਉਸ ਨੂੰ ਸਦਾ ਚੇਤੇ ਰਹਿੰਦਾ