Back ArrowLogo
Info
Profile
ਕਿ ਗਊ ਸੰਸਾਰ ਤੋਂ ਥੋੜ੍ਹੇ ਜਿਹੇ ਸੁੱਕੇ ਤਿਣਕੇ ਤੇ ਘਾਹ ਲੈਂਦੀ ਹੈ ਅਤੇ ਇੰਨੇ ਵੱਡੇ ਸਰੀਰ ਦੀ ਹੁੰਦੀ ਹੋਈ ਵੀ ਉਹ ਸੰਤ ਵਾਂਗ ਨਰਮ ਦਿਲ ਤੇ ਤਰਸਵੰਦ ਹੈ। ਉਹ ਬਛੜੇ ਨੂੰ ਚਟਦੀ ਹੈ ਅਤੇ ਕਿਸੇ ਡੂੰਘੇ ਰੂਹਾਨੀ ਜਜ਼ਬੇ ਅਧੀਨ ਉਸਦੇ ਲੂੰ ਕੰਡੇ ਖੜੇ ਹੋ ਜਾਂਦੇ ਹਨ ਅਤੇ ਉਹ ਦੁੱਧ ਲਾਹ ਦਿੰਦੀ ਹੈ। ਉਹ ਬਛੜੇ ਵਿਚ ਦੁਧ ਦੇ ਰੂਪ ਵਿਚ ਆਪਣੀ ਰੂਹ ਉਤਾਰ ਦਿੰਦੀ ਹੈ। ਅਜਿਹੇ ਅਹਿਸਾਸ ਦੀ ਸਰਸਰਾਹਟ ਨੂੰ ਆਪਣੇ ਅੰਦਰ ਸਮਾ ਲੈਣਾ ਅਤੇ ਦੈਨਿਕ ਖੁਰਾਕ ਦੀ ਥੋੜ੍ਹੀ ਬਹੁਤ ਵੁਦਰ ਪੂਰਨਾ ਕਰਕੇ ਮਾਂ- ਪਿਆਰ ਦੀ ਰੂਹਾਨੀ ਸੁਗੰਧੀ ਨੂੰ ਖਲੇਰਨਾ, ਉਸ ਨੂੰ ਦੇਵੀ ਦਾ ਦਰਜਾ ਦਿਵਾਉਂਦਾ ਹੈ। ਜੇ ਹਿੰਦੂ ਗਊ ਦੇ ਸਿਮਰਨ ਤੋਂ ਜਾਣੂ ਹੁੰਦਾ, ਉਹ ਗਊ ਵਰਗਾ ਹੀ ਸੁੰਦਰ ਤੇ ਪਿਆਰ ਵਾਲਾ ਹੁੰਦਾ। ਪਰ ਉਹ ਉਸ ਨੂੰ ਵੇਚਦਾ ਹੈ। ਨਿਰਜਿੰਦ ਚਾਂਦੀ ਸੋਨੇ ਲਈ ਉਸ ਨੂੰ ਭੁੱਖਿਆਂ ਮਾਰ ਦਿੰਦਾ ਹੈ।

ਮਾਇਆ ਮਿਲੇ ਤੇ ਗਰਵ ਕਰਤ ਹੈ, ਬਿਛੜ ਜਾਏ ਤੋ ਰੋਵਨ ਲਾਗਤ ਹੈ। ਉਸਦਾ ਜੀਵਨ ਨਿਰਜਿੰਦ ਚਾਂਦੀ ਸੋਨੇ ਵਿਚ ਹੈ, ਗਊ ਦੀ ਦੈਵੀ ਹਸਤੀ ਵਿਚ ਨਹੀਂ। ਅਤੇ ਫਿਰ ਵੀ ਉਹ ਸੰਸਾਰ ਦੀਆਂ ਕੌਮਾਂ ਵਿਚ ਰਹਿਣ ਦੀ ਆਸ ਰੱਖਦਾ ਹੈ। ਨਿਰਜਿੰਦ ਜੜ੍ਹਾਂ, ਜੀਵਨ ਦਾ ਸਹਾਰਾ ਨਹੀਂ ਬਣ ਸਕਦੀਆਂ, ਸਭ ਕੁਝ ਬਾਲਣ ਬਣ ਜਾਂਦਾ ਹੈ।

ਸਿੱਖ ਵੀ, ਜੇ ਉਹ ਗੁਰੂ ਦੀ ਜੀਵਨ ਵਿਧੀ ਨੂੰ ਭੁਲ ਗਿਆ, ਹਿੰਦੂ ਵਾਂਗ ਮਰ ਜਾਵੇਗਾ। ਉਹ ਸਮੁੰਦਰ ਵਾਂਗ, ਜੋ ਧਰਤੀ ਦੇ ਵਾਸੀਆਂ ਲਈ ਮੀਂਹ ਤੇ ਪੌਣ ਵਰਗੀ ਮਹਿਰਹਿਮਤ ਕਰਦਾ ਹੈ, ਬਣੇ ਬਿਨਾਂ ਬ੍ਰਮਿੰਡੀ ਚੇਤਨਤਾ ਵਿਚ ਦਾਖਲ ਹੋ ਸਕਦਾ ਹੈ। ਸਮੁੰਦਰ ਦਾ ਵੇਗਵਾਨ ਪਰਉਪਕਾਰ ਵੇਖਿਆਂ ਬਣਦਾ ਹੈ, ਜੋ ਚਟਾਨਾਂ ਨਾਲ ਖਹਿੰਦਾ ਰਹਿੰਦਾ ਹੈ।

ਛੋਟੀ ਨਰਗਸ ਪਾਸ ਫੁੱਲਾਂ ਵਾਲੀ ਅੱਖ ਹੈ। ਉਨ੍ਹਾਂ ਗਮਲੇ ਨੂੰ ਪਾਣੀ ਨਹੀਂ ਪਾਇਆ। ਧਰਤੀ ਹੇਠਲੀ ਡੋਡੀ ਸੁੱਕ ਰਹੀ ਹੈ। ਥੋੜ੍ਹੀ ਜਿਹੀ ਜਾਨ ਬਾਕੀ ਹੈ। ਪੱਤੇ ਸੁੱਕ ਗਏ ਹਨ। ਛੋਟੀ ਜਿਹੀ ਡੋਡੀ ਦੀ ਆਖਰੀ ਕਣੀ ਵੀ ਆਖਰੀ ਸਾਹ ਲੈ ਚੁੱਕੀ ਹੈ ਅਤੇ ਫੁੱਲ ਅਜੇ ਵੀ ਮੁਸਕਰਾ ਰਿਹਾ ਹੈ। ਜੇ ਸਾਨੂੰ ਸਿਮਰਨ ਵਲਾ ਦਾ ਗਿਆਨ ਹੋਵੇ, ਫੁਲ ਦੇ ਮੁਰਝਾਉਣ ਤੋਂ ਇਹਸਾਸ ਪੈਦਾ ਹੁੰਦਾ ਹੈ ਕਿ ਜੀਵਨ ਦੀ ਕੋਈ ਬਾਹਰੀ ਹਾਲਤ ਜਾਂ ਘਟਨਾ ਸਾਡੇ ਦਿਲ ਦੀ ਸ਼ਮ੍ਹਾਂ ਦੀ ਲੌ ਨੂੰ ਮੱਧਮ ਨਹੀਂ ਕਰ ਸਕਦੀ,

39 / 50
Previous
Next