ਜਿਸ ਵਿਚ ਉਸ ਦੇ ਸਾਡੇ ਪ੍ਰਤੀ ਪਿਆਰ ਦਾ ਤੇਲ ਬਲਦਾ ਹੈ। ਸਿਮਰਨ ਅਤੇ ਨਾਮ ਦੇ ਖੇੜੇ ਨਾਲ ਰੰਗੀ,
ਅੰਦਰਲੀ ਧਰਤ,
ਕੇਵਲ ਸਾਡੀ ਆਪਣੀ ਗਰੀਬੀ ਅਤੇ ਅਮੀਰੀ,
ਦੁੱਖ ਅਤੇ ਸੁੱਖ,
ਖੁਸ਼ੀ ਅਤੇ ਗ਼ਮੀ ਨੂੰ ਉਸ ਅਧੀ ਬੇਪਰਵਾਹੀ ਵਿਚ ਵੇਖੇਗੀ,
ਜਿਸ ਨਾਲ ਕਿ ਮਨੁੱਖੀ ਮਨ ਬੀਤੇ ਜੁਗਾਂ ਅਤੇ ਅਣਵੇਖੇ ਲੋਕਾਂ ਦੀਆਂ ਦੁਖ ਤਕਲੀਫ਼ਾਂ ਅਤੇ ਖੁਸ਼ੀ ਗ਼ਮੀ ਦਾ ਸਰਵੇਖਣ ਕਰਦਾ ਹੈ। ਇਥੋਂ ਤਕ ਕਿ ਜੇ ਰੂਹ ਨਰਗਸ ਵਾਂਗ ਖਿੜੀ ਹੋਈ ਵੀ ਹੋਵੇ,
ਇਹ ਸਾਡੇ ਦੇਹਧਾਰੀ ਜੀਵਨ ਦੀ ਟਿਮਟਮਾਂਦੀ ਜੋਤ ਤੇ ਨਿਰਭਰ ਕਰਦੀ ਹੈ,
ਇਹ ਆਖ਼ਰੀ ਸਾਹਾਂ ਤਕ ਲੜੇਗਾ ਅਤੇ ਸਿਪਾਹੀ ਵਾਂਗ ਸ਼ਹੀਦ ਹੋ ਜਾਵੇਗਾ।
ਕੀ ਤੁਸਾਂ ਗੁਰੂ ਨਾਨਕ ਨੂੰ ਜਪੁਜੀ ਵਿਚ ਨਹੀਂ ਸੁਣਿਆ:
ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਇ॥
ਨਵਾ ਖੰਡਾ ਵਿਚਿ ਜਾਣੀਐ ਨਾਲਿ ਚਲੈ ਸਭ ਕੋਇ॥
ਚੰਗਾ ਨਾਉ ਰਖਾਇ ਕੈ ਜਸੁ ਕੀਰਤਿ ਜਗਿ ਲੇਇ॥
ਜੇ ਤਿਸੁ ਨਦਰਿ ਨਾ ਆਵਈ, ਤ ਵਾਤ ਨ ਪੁਛੈ ਕੇ॥
ਅਤੇ
ਕੀਟਾ ਅੰਦਰਿ ਕੀਟੁ ਕਰਿ ਦੋਸੀ ਦੋਸੁ ਧਰੇ॥
ਨਾਨਕ ਨਿਰਗੁਣਿ ਗੁਣੁ ਕਰੇ ਗੁਣਵੰਤਿਆ ਗੁਣੁ ਦੇ॥
ਤੇਹਾ ਕੋਇ ਨ ਸੁਝਈ ਜਿ ਤਿਸੁ ਗੁਣੁ ਕੋਇ ਕਰੇ॥੭॥