Back ArrowLogo
Info
Profile
ਦਾ ਬੁਧੀਜੀਵੀ ਵਿਦਿਆਰਥੀ ਇਸ ਨੂੰ ਬੇਸ਼ਕ ਫ਼ਜ਼ੂਲ ਸਮਝੇ। ਮੈਂ ਜਿਵੇਂ ਕਿਵੇਂ ਉਸ ਤੋਂ ਦੂਰ ਨੱਠ ਕੇ, ਆਪਣੀ ਅਗਿਆਨਤਾ ਵਿਚ ਮੂੰਹ ਲੁਕਾ ਕੇ, ਆਪਣੇ ਮਹਿਬੂਬ ਦਾ ਨਾਮ ਜਪੀ ਜਾਣਾ ਚਾਹੁੰਦਾ ਹਾਂ।

ਮੈਂ ਧਰਮ ਸ਼ਾਸਤਰੀਆਂ ਅਤੇ ਪੂਰਬੀ ਦੇਸ਼ਾਂ ਦੇ ਉਨ੍ਹਾਂ ਵਚਿੱਤਰ ਲੋਕਾਂ ਤੋਂ ਦੂਰ ਨੱਸ ਜਾਣਾ ਚਾਹੁੰਦਾ ਹਾਂ, ਜੋ ਕੰਦਰਾ ਵਿਚ ਜਾ ਬੈਠਦੇ ਹਨ ਅਤੇ ਬਿਨਾਂ ਨਿਸ਼ਾਨੇ ਭਗਤੀ ਕਰਦੇ ਹਨ, ਜਿਸ ਨਾਲ ਨਾ ਹੀ ਉਨ੍ਹਾਂ ਦੇ ਅੰਗ ਅਤੇ ਸਰੀਰ ਦਰਿਆ ਦੇ ਪਾਣੀ ਵਾਂਗ ਤਰਲ ਹੋ ਉਠਦੇ ਹਨ, ਜੋ ਪਿਆਰ ਭਰੀ ਦਇਆ ਅਤੇ ਉਸ ਦੇ ਸ਼ਬਦਾਂ ਨਾਲ ਜਿਉਂਦੀ ਅਥਰੂਆਂ ਭਰੀ ਹਮਦਰਦੀ ਨਾਲ ਵਗਦੇ ਹੋਣ ਅਤੇ ਨਾ ਹੀ ਉਨ੍ਹਾਂ ਨੇ ਪਿਆਰ ਦਾ ਮੇਲ ਵੇਖਿਆ ਹੈ। ਵਿਧੀ ਇਕ ਹੀ ਹੈ ਉਸ ਦਾ ਨਾਮ ਜਪਣ, ਸਿਮਰਨ ਜਾਂ ਦਰਦ- ਭਰੀ ਯਾਦ। ਗੁਰੂ ਨਾਨਕ ਸਾਹਿਬ ਨੇ ਕਿਹਾ ਹੈ "ਹਰਿ ਬਿਨੁ ਜੀਓ ਜਲਿ ਬਲਿ ਜਾਓ।” ਗੁਰੂ ਅਰਜਨ ਸਾਹਿਬ ਨੇ ਫ਼ਰਮਾਇਆ ਹੈ, "ਰਸਨਾ ਜਪੈ ਨ ਨਾਮੁ ਤਿਲੁ ਤਿਲੁ ਕਰਿ ਕਟੀਐ”; ਅਤੇ ਫਿਰ ਵੀ ਇਹ ਕਹਿੰਦੇ ਹਨ, ਬਿਨਾਂ ਇਹਸਾਸ ਦੇ ਮਨੁੱਖ ਕਿਵੇਂ ਪੂਰਨ ਹੋ ਸਕਦਾ ਹੈ? ਗੁਰੂ ਗੋਬਿੰਦ ਸਿੰਘ ਕਹਿੰਦੇ ਹਨ, "ਤੂਹੀਂ! ਤੁਹੀਂ” ਜਿਵੇਂ ਕੋਈ ਨਵ ਵਿਆਹੁਤਾ ਆਪਣੇ ਜਵਾਨ ਪਤੀ ਦੀ ਪਿਆਰ ਵਿਰੁੱਤੀ ਸਹਿਜ ਇੱਛਾ ਕਰਦੀ ਹੈ, ਸਿਮਰਨ ਵਾਲਾ ਮਨੁੱਖ ਉਸ ਦੀ ਉਡੀਕ ਵਿਚ ਜਿਉਂਦਾ ਹੈ ਅਤੇ ਲਰਜ਼ਦੀ ਪਿਆਰ ਵਿਰੁੱਤੀ ਉਡੀਕ। ਪਰ ਕੀ ਉਹ ਨਿਸ਼ਚੇਸ਼ਟਤਾ ਹੈ। ਵਿਆਹੁਤਾ ਇਸਤਰੀ ਇਤਨੀ ਉਤਾਵਲੀ ਨਹੀਂ, ਕਿਉਂਕਿ ਉਸ ਨੇ ਵਿਆਹੁਤਾ ਜੀਵਨ ਦੀ ਸਹਿਜ ਪੂਰਨਤਾ ਨੂੰ ਪਾ ਲਿਆ ਹੈ। ਉਸ ਦੇ ਪਤੀ ਪਿਆਰ ਦਾ ਕਾਰਜ ਨਿਰੰਤਰ ਹੈ। ਉਸ ਵਿਚ ਕੋਈ ਨਾਟਕੀਅਤਾ ਨਹੀਂ। ਉਸ ਦੀ ਯਾਦ ਵਿਚ ਖਲਬਲੀ ਪਾਉਣ ਵਾਲਾ ਕੋਈ ਢੋਂਗ ਨਹੀਂ। ਇਸ ਤਰ੍ਹਾਂ ਗੁਰੂ ਨਾਨਕ ਨੇ ਕਿਹਾ ਹੈ ਕਿ ਸਿਮਰਨ ਵਾਲੇ ਦਾ ਸਹਿਜ ਸੰਗੀਤਕ ਜੀਵਨ ਹੁੰਦਾ ਹੈ।

ਪਤੀ ਨਾਲ ਵਿਆਹ ਕਰਵਾ ਲੈਣ ਦੇ ਬਾਵਜੂਦ ਵੀ ਵਿਆਹੁਤਾ ਇਸਤਰੀ ਨਿਸ਼ਚੇ ਨਾਲ ਦਿਲੋਂ ਉਸ ਦੀ ਯਾਦ ਸਿਮਰਨ ਰਾਹੀਂ ਉਸ ਨਾਲ ਜੁੜੀ ਰਹਿੰਦੀ ਹੈ। ਵੱਖ ਵੱਖ ਸਰੀਰ ਉਸ ਨੂੰ ਵੱਖ ਵੱਖ ਕਰਦੇ ਹਨ, ਜਿਵੇਂ ਖਲਾ ਵੱਖ ਕਰਦਾ ਹੈ। ਇਸ ਤਰ੍ਹਾਂ ਉਸ ਦੇ ਬਿਲਕੁਲ ਨਿਕਟ ਰਹਿੰਦੇ

45 / 50
Previous
Next