ਗੁਰੂ ਗੋਬਿੰਦ ਸਿੰਘ ਨੇ ਕਿਹਾ ਹੈ ਕਿ, ਨਾਮ ਰੱਬੀ ਦਾਤ ਹੈ ਜਿਸ ਨੇ ਗਣਕਾ ਨੂੰ ਇਸ ਭੈ ਸਾਗਰ ਤੋਂ ਪਾਰ ਉਤਾਰ ਦਿੱਤਾ ਹੈ। ਉਸ ਦਾ ਨਾਮ ਜਪੀ ਜਾਣਾ ਹੀ ਉਸ ਦੇ ਜੀਵਨ ਦਾ ਆਧਾਰ ਹੈ। ਇਸ ਤਰ੍ਹਾਂ ਸਿਮਰਨ ਵਾਲਾ ਮਨੁੱਖ, ਗੁਰੂ ਦਾ ਸਿੱਖ, ਰੂਹ ਦੀ ਬੁਲੰਦੀ ਦਾ ਦਾਅਵਾ ਨਹੀਂ ਕਰਦਾ, ਜਿਹੜੀ ਆਪੇ ਤੋਂ ਵਿਗਾਸ ਕੇ ਯਾਰੜੇ ਦੀ ਅਸੀਮ ਸੁੰਦਰਤਾ ਨਾਲ ਜਾ ਰਲਦੀ ਹੈ, ਫੁੱਲਾਂ, ਪੰਛੀਆਂ ਨਾਲ ਇਕੋ ਜਿਹੀ ਸਾਂਝੀ ਨਹੀਂ ਕੀਤੀ ਜਾ ਸਕਦੀ। ਉਹ ਨਿਰਣਾ ਨਹੀਂ ਕਰਦਾ ਇਕ ਦੁੱਖੀ ਵੇਸਵਾ ਨੂੰ ਵੀ ਉਸ ਦਾ ਨਾਮ ਜਪਣ ਅਤੇ ਸੁਖ ਪ੍ਰਾਪਤ ਕਰਨ ਦਾ ਕਿਸੇ ਸਾਧ ਵਰਗਾ ਹੀ ਜਨਮ-ਸਿੱਧ ਅਧਿਕਾਰ ਹੈ। ਇਹ ਸੰਭਵ ਹੈ, ਉਨ੍ਹਾਂ ਦੀ ਦੈਵੀ ਰੂਹ, ਸਰੀਰਕ ਜੀਵਨ ਨਾਲੋਂ ਪੂਰੀ ਤਰ੍ਹਾਂ ਨਿਖੜ ਕੇ, ਉਸ ਨੂੰ ਅਜਿਹੇ ਖੰਭ ਦੇ ਦੇਵੇ ਕਿ ਉਹ ਅਣਕਿਆਸੇ ਢੰਗ ਨਾਲ ਜੀਵਨ ਦੀਆਂ ਨੀਚ ਕਰਮਾਂ ਵਾਲੀ ਸਥਿਤੀ ਵਿਚੋਂ ਉਪਰ ਉਠ ਨਿਕਲੇ। ਜੇ ਅਸੀਂ ਆਲੋਚਨਾਤਮਕ ਢੰਗ ਨਾਲ ਚੀਜ਼ਾਂ ਨੂੰ ਵੇਖੀਏ ਤਾਂ ਕੀ ਅਸੀਂ ਸਾਰੇ ਕਿਸੇ ਆਮ ਵੇਸਵਾ ਅਤੇ ਕਿਸੇ ਦੁਖੀਏ ਵਾਂਗ ਮਜਬੂਰ ਨਹੀਂ? ਇਹ ਗਿਰਜਿਆਂ ਵਿਚ ਨਹੀਂ ਅਤੇ ਨਾ ਮੰਦਰਾਂ ਵਿਚ ਹੈ, ਸਗੋਂ ਮਨੁੱਖ ਦੇ ਆਪਣੇ ਦਿਲ ਮੰਦਰ ਦੀ ਗੱਲ ਹੈ, ਜਿਥੇ ਉਹ ਪਾਕੀਜ਼ਗੀ ਅਤੇ ਗ਼ਲਾਜ਼ਤ, ਬੁਰਾਈ ਅਤੇ ਭਲਾਈ ਦੇ ਚੋਗੇ ਨੂੰ ਉਤਾਰ ਕੇ, ਰੂਹ ਦੀ ਪਵਿੱਤਰ ਨਗਨਤਾ ਦੇ ਮੰਡਲ ਵਿਚ ਜਾ ਰਲਦਾ ਹੈ ਅਤੇ ਆਪਣੇ ਨਿੱਜੀ ਖ਼ੁਦਾ, ਅਰਥਾਤ ਆਪਣੇ ਗੁਰੂ ਦੇ ਰੂ-ਬਰੂ ਹੁੰਦਾ ਹੈ।
ਦਿਲ ਦੇ ਮੰਦਰ ਵਿਚ ਕਮਲ ਖਿੜਿਆ ਪਿਆ ਹੈ। ਸਿਮਰਨ ਵਾਲੇ ਮਨੁੱਖ ਦੀਆਂ ਅੱਖਾਂ ਜਿਉਂਦੀਆਂ, ਸ਼ਹਿਦ ਦੀਆਂ ਮੱਖੀਆਂ ਵਾਂਗ ਘੁੰਮਦੀਆਂ ਹਨ। ਲੱਖਾਂ ਫੁੱਲ ਉਨ੍ਹਾਂ ਨੂੰ ਬੁਲਾਉਣ, ਪਰ ਉਹ ਉਥੋਂ ਬਾਹਰ ਨਹੀਂ ਨਿਕਲਦੀਆਂ। ਉਹ ਉੱਡ ਨਹੀਂ ਸਕਦੀਆਂ, ਉਹ ਤ੍ਰਿਪਤ ਹਨ, ਮਦਮਸਤ ਹਨ ਅਤੇ ਕਮਲ ਦੀ ਰੋਸ਼ਨੀ ਨੂੰ ਪੀ ਰਹੀਆਂ ਹਨ, ਪਰ ਮਰ ਕੇ ਵੀ ਜਿੰਦਾ ਹਨ। ਇਸ ਤਰ੍ਹਾਂ ਸਿਮਰਨ ਹੈ, ਅੰਦਰ ਰਹਿਣਾ, ਅੱਖੀਆਂ ਖੁਲ੍ਹੀਆਂ ਹੁੰਦਿਆਂ