ਸਮੁੰਦਰ ਦੇ ਕੰਢੇ ਖੜੇ ਹੋ ਕੇ ਮੈਂ ਵੇਖਿਆ ਕਿ ਉਠਦੀਆਂ ਲਹਿਰਾਂ ਕਿਵੇਂ ਖੁਸ਼ੀ ਨਾਲ ਲਬਰੇਜ਼ ਹਨ ਅਤੇ ਕਿਵੇਂ ਅਰੁਕ ਵੇਗ ਵਿਚ ਅਕਰਾ ਕੇ ਟੁਟਦੀਆਂ ਜਾਂਦੀਆਂ ਹਨ। ਮਨ ਵਿਚ ਉਠ ਰਹੀਆਂ ਅਤੇ ਮੇਰੇ ਆਪੇ ਵਿਚ ਘੁਲ ਰਹੀਆਂ ਲਹਿਰਾਂ ਨੂੰ ਜੇ ਮੈਂ ਝੱਗ ਦੇ ਫੁੱਲਾਂ ਨਾਲ ਲਿਜਾ ਕੇ ਉਸ ਦੇ ਚਰਨਾਂ ਤੇ ਰੱਖ ਦਿਆਂ ਅਤੇ ਸਮੁੰਦਰ ਵਾਂਗ ਫੁਟ ਪਵਾਂ, ਮੈਂ ਸਿਮਰਨ ਵਾਲਾ ਹਾਂ। ਇਸ ਲਈ ਸਿਮਰਨ ਵਿਚ ਜੋ ਗੱਲ ਵਿਸ਼ੇਸ਼ ਮਹੱਤਤਾ ਰੱਖਦੀ ਹੈ, ਉਹ ਹੈ, ਮਨ ਦੀ ਵਿਸ਼ਾਲਤਾ, ਜੋ ਇਕੋ ਦਿਸ਼ਾ ਵਿਚ ਵੱਗ ਰਹੀ ਹੈ। ਮੈਂ ਆਪਣੇ ਆਪੇ ਦੇ ਸਮੁੰਦਰ ਨੂੰ ਸ਼ਾਂਤ ਕਰਨ ਜਾਂ ਉਸ ਵਿਚ ਹਲ ਚਲ ਪੈਦਾ ਕਰਨ ਵੱਲ ਨਹੀਂ ਦੌੜਦਾ, ਸਗੋਂ ਧਿਆਨ ਰੱਖਦਾ ਹਾਂ ਕਿ ਮੈਂ ਸਮੁੰਦਰ ਵਾਂਗ ਉਸ ਦੇ ਚਰਨਾਂ ਤੇ ਖੁਸ਼ੀ ਦੀ ਝੱਗ ਦੇ ਲੱਛਿਆਂ ਵਾਂਗ ਘੁਲ ਕੇ ਟੁੱਟ ਜਾਵਾਂ ਅਤੇ ਆਪਣਾ ਆਪਾ ਤਿਆਗ ਦਿਆਂ।
ਉਹ ਦੇਹ ਵਿਚ ਰਹਿੰਦੇ ਹੋਏ ਹੋਰਨਾਂ ਗੱਲਾਂ ਨੂੰ ਚਿਤਵਦੇ ਰਹਿੰਦੇ ਹਨ, ਜੋ ਆਪਣੀ ਜੀਭਾ ਨਾਲ ਉਸਦਾ ਨਾਮ ਨਹੀਂ ਜਪਦੇ। ਉਹ ਫੁਰਨਿਆਂ ਵਿਚ ਗਵਾਚੇ ਰਹਿੰਦੇ ਹਨ। ਅਤੇ ਚੋਣ ਇਨ੍ਹਾਂ ਵਿਚੋਂ ਹੀ ਹੁੰਦੀ ਹੈ ਕਿ ਸੋਚਿਆ ਨਾ ਜਾਵੇ ਜਾਂ ਕਈ ਗੱਲਾਂ ਬਾਰੇ ਸੋਚਦਿਆਂ ਹੀ ਕਿਹਾ ਜਾਵੇ। ਗੁਰੂ ਪਾਸ ਮਨ ਦਾ ਪ੍ਰਤੀਕ ਹੈ, ਸਫੇਦ ਬਾਜ਼। ਸਫ਼ੇਦ ਬਾਜ਼ ਨੂੰ ਖੁੱਲਿਆਂ ਛੱਡ ਦਿੱਤਾ ਜਾਂਦਾ ਹੈ, ਜਦੋਂ ਉਸ ਨੇ ਸ਼ਿਕਾਰ ਦੇ ਪਿਛੇ ਜਾਣਾ ਹੁੰਦਾ ਹੈ, ਪਰ ਜਦੋਂ ਉਸ ਸ਼ਿਕਾਰ ਦੇ ਪਿਛੇ ਨਹੀਂ ਜਾਣਾ ਹੁੰਦਾ, ਉਹ ਉਸ ਦੇ ਅੰਗੂਠੇ ਤੇ ਆ ਟਿਕਦਾ ਹੈ। ਇਸ ਤਰ੍ਹਾਂ ਮਨ ਨੂੰ ਕਾਰ ਦੇ ਇੰਜਣ ਵਾਂਗ, ਪੂਰੇ