ਲੋਕ ਖੂਬਸੂਰਤ ਚੀਜ਼ਾਂ ਬਾਰੇ ਸੁਣਨਾ ਚਾਹੁੰਦੇ ਹਨ, ਪਰ ਉਹ ਜੀਵਨ ਦੀਆਂ ਅਜਿਹੀਆਂ ਲੱਭੀਆਂ ਜਾ ਸਕਣ ਵਾਲੀਆਂ ਹਾਲਤਾਂ ਦੀ ਪ੍ਰਾਪਤੀ ਲਈ ਵਿਧੀ ਦੇ ਸਾਧਾਰਣ ਕਾਰਜ ਵਿਚ ਵੀ ਰੁੱਚੀ ਨਹੀਂ ਰੱਖਦੇ। ਪਰ ਇਸਦੇ ਹੁੰਦੇ ਹੋਏ ਵੀ ਉੱਚੀਆਂ ਬੌਧਿਕ ਉਡਾਰੀਆਂ ਦੇ ਬਾਵਜੂਦ, ਜੀਵਨ ਦੇ ਡੂੰਘੇ ਮਸਲਿਆਂ ਸੰਬੰਧੀ ਅਤਿਅੰਤ ਤੀਬਰ ਅਤੇ ਸੂਖਮ ਦਿਮਾਗ਼ਾਂ ਨੂੰ ਬਾਂਦਰਾਂ ਵਾਂਗ ਖੇਡਣਾ ਪੈਂਦਾ ਹੈ, ਜਿਨ੍ਹਾਂ ਸਾਹਵੇਂ ਬੌਧਿਕ ਖੋਜਾਂ ਉਨ੍ਹਾਂ ਜੁੱਤੀਆਂ ਵਰਗੀਆਂ ਹਨ, ਜਿਨ੍ਹਾਂ ਨੂੰ ਮੰਦਰ ਵਿਚ ਲਿਜਾਣ ਦੀ ਇਜਾਜ਼ਤ ਨਹੀਂ। ਕੇਵਲ ਆਪਣਿਆਂ ਅਤੇ ਜਿਨ੍ਹਾਂ ਦਾ ਕੁਝ ਸਤਿਕਾਰ ਹੈ, ਦੇ ਮੁੱਖ ਦੀ ਜਾਣ-ਪਛਾਣ ਨੂੰ ਦੁਹਰਾਈ ਜਾਣ ਦੀ ਖੁਸ਼ੀ, ਮੁੜ ਮੁੜ ਸਾਧਾਰਣ ਤੌਰ ਤੇ ਚਿਤਵੀ ਜਾਣ ਨਾਲ ਮਿਲਦੀ ਹੈ ਕਿ ਸਾਨੂੰ ਇਹ ਚਿਤ-ਚੇਤਾ ਵੀ ਨਹੀਂ ਹੁੰਦਾ ਕਿ ਇਸ ਖੁਸ਼ੀ ਨਾਲ ਸਾਨੂੰ ਕਿੰਨਾਂ ਜੀਵਨ ਮਿਲਦਾ ਹੈ। ਅਸਾਂ ਪਹਾੜਾਂ ਅਤੇ ਝੀਲਾਂ ਦੇ ਦ੍ਰਿਸ਼ਾਂ ਅਤੇ ਮਨੁੱਖੀ ਚਿਹਰਿਆਂ ਨੂੰ ਕਿੰਨੀ ਵਾਰ ਵੇਖਿਆ ਹੈ ਅਤੇ ਕੀ ਅਸੀਂ ਉਨ੍ਹਾਂ ਨੂੰ ਵਾਰ ਵਾਰ ਵੇਖਣਾ ਨਹੀਂ ਲੋਚਦੇ। ਮੁੜ ਮੁੜ ਜਪਣ ਨਾਲ, ਅਚਾਨਕ, ਕਿਸੇ ਨੂੰ ਧੰਨ ਧੰਨ ਕਹਿ ਉਠਦੇ ਹਾਂ, ਜਿਸ ਕਾਰਦ ਇਸ ਚਮਕਦੇ ਮੁੱਖੜੇ ਜਾਂ ਦੈਵੀ ਮੁੱਖੜੇ ਦੇ ਨੂਰਾਨੀ ਪੱਖ ਦੇ ਨਵੇਂ ਜਾਦੂ ਨੂੰ ਵੇਖਣ ਦਾ ਸੁਭਾਗ ਪ੍ਰਾਪਤ ਕੀਤਾ ਹੈ। ਸਿਮਰਨ ਦੁਆਰਾ ਜੀਵਨ ਸੁੰਦਰਤਾ ਦੀ ਖੁਸ਼ੀ ਭਰੇ ਰੂਪ ਵਿਚ ਢਲ ਜਾਂਦਾ ਹੈ। ਅਤੇ ਇਸ ਦੇ ਵੀ ਕਈ ਦਰਜੇ ਹਨ। ਦਰਖਤ ਗਲ ਲੱਗੀ ਵੇਲ ਹੈ, ਆਪਣੇ ਪਤੀ ਦੀਆਂ ਬਾਹਵਾਂ ਵਿਚ ਪਤਨੀ ਅਤੇ ਆਪਣੀ ਮਾਂ ਦੀ ਉਂਗਲੀ ਫੜੀ ਬੱਚਾ, ਇਹ ਸਭ ਸਿਮਰਨ ਦੀਆਂ ਦਿਸ਼ਾਵਾਂ ਹਨ। ਅਤੇ ਇਸੇ ਤਰ੍ਹਾਂ ਦੀਆਂ ਨਾਇਕਾਂ ਦੀਆਂ ਯਾਦਗਾਰਾਂ ਅਤੇ ਰੱਬ ਦੇ