ਪਾਉਂਟੇ ਜਾ ਵਸੇ ਸੇ। ਰਾਜਿਆਂ ਦੀ ਪਹਿਲ ਨਾਲ ਭੰਗਾਣੀ ਦਾ ਯੁੱਧ ਹੋਇਆ ਸੀ। ਉਸ ਜੰਗ ਵਿਚ ਰਾਜਿਆਂ ਦੀ ਹਾਰ ਹੋਈ। ਗੁਰੂ ਜੀ ਮੁੜ ਆਨੰਦਪੁਰ ਆ ਵਸੇ। ਏਥੇ ਵਸਦਿਆਂ ਲੋੜ ਵੇਲੇ ਜੈਸੇ ਨਾਦੌਣ ਦੇ ਜੰਗ ਵਿਚ ਰਾਜੇ ਗੁਰੂ ਜੀ ਦੀ ਸ਼ਰਨ ਬੀ ਆ ਜਾਂਦੇ,
ਮਦਦ ਬੀ ਲੈਂਦੇ,
ਫੇਰ ਅੱਖਾਂ ਬੀ ਫੇਰ ਲੈਂਦੇ ਤੇ ਤੰਗ ਬੀ ਕਰਦੇ। ਇਸ ਤਰ੍ਹਾਂ ਦੇ ਵਰਤਾਵਿਆਂ ਵਿਚ ਭੀਮਚੰਦ ਤਾਂ ਚਲ ਬਸਿਆ ਤੇ ਉਸ ਦੀ ਥਾਵੇਂ ਉਸ ਦਾ ਪੁੱਤ ਅਜਮੇਰ ਚੰਦ ਗੱਦੀ ਤੇ ਬੈਠਾ। ਇਸ ਦਾ ਵਰਤਾਉ ਬੀ ਪਿਤਾ ਵਰਗਾ ਹੀ ਖੋਟਾ ਸੀ। ਇਸ ਨੇ ਇਕ ਵੇਰ ਇਕ ਚਲਾਕੀ ਕੀਤੀ ਕਿ ਆਪਣੇ ਇਕ ਵਜ਼ੀਰ ਨੂੰ,
ਜਿਸ ਨੂੰ ਸਿੱਖ ਪੁਸਤਕਾਂ ਵਿਚ ਪੰਮਾ'
ਲਿਖਿਆ ਹੈ,
ਜੋ ਪਰਮਾਨੰਦ ਦਾ ਸੰਖੇਪ ਜਾਪਦਾ ਹੈ,
ਗੁਰੂ ਦਰਬਾਰ ਵਿਚ ਘੱਲਿਆ ਕਿ ਗੁਰੂ ਜੀ ਨਾਲ ਕੋਈ ਜ਼ਾਹਿਰਾ ਸਮੱਸਿਆ ਦੀ ਸੂਰਤ ਪੈਦਾ ਕਰੇ। ਇਸ ਨੇ ਆ ਕੇ ਪਰਜਾ ਦੀ ਪੁਕਾਰ ਬਾਬਤ ਵਾਰਤਾਲਾਪ ਕੀਤੀ ਤਾਂ ਸਤਿਗੁਰੂ ਜੀ ਦੇ ਦਰਬਾਰ ਦੇ ਮੁਖੀ ਮਾਮਾ ਕ੍ਰਿਪਾਲ ਚੰਦ {
ਜੋ ਪਿਛੋਂ ਅੰਮ੍ਰਿਤ ਛਕ ਕੇ ਕ੍ਰਿਪਾਲ ਸਿੰਘ ਹੋਏ ਤੇ ਦਿੱਲੀ ਵਿਚ ਮਾਤਾ ਸੁੰਦਰੀ ਜੀ ਦੇ ਦੇਹਾਂਤ ਤਕ ਜੀਉਂਦਿਆਂ ਦੀਆਂ ਸੂਹਾਂ ਮਿਲਦੀਆਂ ਹਨ ਤੇ ਮਗਰੋਂ ਬੀ ਕੁਛ ਚਿਰ ਜੀਵੇ ਹਨ}
ਨੇ ਆਖਿਆ: ਹੇ ਵਜ਼ੀਰ! ਸਾਡੀ ਵਿਖਾਂਦ ਕੋਈ ਨਹੀਂ,
ਤੁਸੀਂ ਆਪਣੀ ਪਰਜਾ ਨੂੰ ਹੁਕਮ ਦੇ ਛਡੋ ਜੋ ਘਾਹ ਲੱਕੜੀ ਬਦਲੇ ਸਿੱਖਾਂ ਨਾਲ ਨਾ ਲੜਿਆ ਕਰਨ ਤੇ ਦੁਧ ਘਿਓ,
ਅੰਨ,
ਸ਼ੱਕਰ ਮੁਲ ਕੀਮਤ ਲੈ ਕੇ ਦੇ ਦਿਆ ਕਰਨ {
ਖਾ. ਤਵਾ.}
ਪੰਮਾ ਇਹ ਗੱਲਾਂ ਸੁਣ ਕੇ ਮੰਨ ਮੰਨਾ ਕੇ ਚਲਾ ਗਿਆ,
ਪਰ ਵਰਤਾਰਾ ਉਹੋ ਹੀ ਰਿਹਾ ਤੇ ਸਿੱਖਾਂ ਨੂੰ ਮੁਸ਼ਕਲਾਂ ਪੈਣ ਤੇ ਉਹੋ ਕੁਛ ਕਰਨ ਲਈ ਮਜਬੂਰ ਹੋਣਾ ਪੈਂਦਾ ਰਿਹਾ।
2.
ਇਕ ਦਿਨ ਲੌਢੇ ਪਹਿਰ ਦੀਵਾਨ ਸਜ ਰਿਹਾ ਸੀ, ਕੀਤਰਨ ਹੋ ਰਿਹਾ ਸੀ, ਤਾਰਿਆਂ ਵਿਚ ਚੰਦ ਵਾਂਙੂ ਸਭਾ ਦੇ ਸੁਆਮੀ ਵਿਰਾਜਮਾਨ ਹੋਏ ਸ਼ੋਭ ਰਹੇ ਸਨ, ਨੂਰੀ ਚਿਹਰੇ ਤੋਂ ਤੇਜ ਤੇ ਸ਼ਾਂਤੀ ਦੀ ਮਿਲਵੀਂ ਨੂਰ ਫੁਹਾਰ ਪੈ ਰਹੀ ਸੀ। ਚਕੋਰ-ਮਨ-ਸਿੱਖ ਦਰਸ਼ਨ ਕਰ ਕਰਕੇ ਆਨੰਦ ਲੈ ਰਹੇ ਸਨ! ਇਕ ਪਾਸੇ ਨੈਣਾਂ ਦੇ ਸਾਹਮਣੇ ਪ੍ਰਤੱਖ ਦਰਸ਼ਨ ਸਨ, ਦੂਜੇ ਪਾਸੇ ਕੰਨ ਕੀਰਤਨ ਦੀ ਅੰਮ੍ਰਿਤ ਫੁਹਾਰ ਨੂੰ ਪੀ ਰਹੇ ਸਨ, ਦੋਹਾਂ ਦਾ ਮਿਲਵਾਂ ਅਸਰ ਇਕ