*
ਸਾਡਾ ਭਾਵੇਂ ਕੱਖ ਨਾ ਰੱਖ
ਪਰ ਆਪਣੇ ਤੋਂ ਵੱਖ ਨਾ ਰੱਖ
ਦਿਲ ਦੇਣਾ ਸੀ ਦੇ ਛੱਡਿਆ
ਤੇਰੀ ਮਰਜ਼ੀ ਰੱਖ ਨਾ ਰੱਖ
ਡੱਕਣੀਆਂ ਨੇ ਤੇ ਸਾਹਵਾਂ ਤੱਕ
ਧੁਖਦੀ ਉੱਤੇ ਕੱਖ ਨਾ ਰੱਖ
ਵੇਖਣ ਤੇ ਪਾਬੰਦੀ ਨਈਂ
ਪਰ ਸਾਡੇ ਤੇ ਅੱਖ ਨਾ ਰੱਖ
'ਨਾਜ਼' ਅਦਾਵਾਂ ਆਪਣੀ ਥਾਂ
ਹੱਦੋਂ ਬਹੁਤੀ ਦੇਖ ਨਾ ਰੱਖ