Back ArrowLogo
Info
Profile

*

ਸੋਚੇ ਸੋਚ ਵਿਚਾਰੀ ਝੂਠੀ

ਕਿਸ ਕੰਮ ਦੀ ਸਰਦਾਰੀ ਝੂਠੀ

 

ਕਾਹਨੂੰ ਸਿਰ ਤੇ ਚੁੱਕੀ ਫਿਰੀਏ

ਐਵੇਂ ਰਿਸ਼ਤੇਦਾਰੀ ਝੂਠੀ

 

ਕਸਮਾਂ ਚੁੱਕ ਚੁੱਕ ਵਾਅਦੇ ਵਾਲੀ

ਓਹਨੇ ਕੰਧ ਉਸਾਰੀ ਝੂਠੀ

 

ਕਿਵੇਂ ਸੱਚੀ ਹੋ ਸਕਦੀ ਏ

ਦੱਸ ਖਾਂ ਸੋਚ ਬਾਜ਼ਾਰੀ ਝੂਠੀ

 

ਓਹਨੂੰ ਸਾਰੀ ਦੁਨੀਆਂ ਮੰਨਿਆਂ

ਕਸਮੇਂ ਦੁਨੀਆਂ ਸਾਰੀ ਝੂਠੀ

 

ਮਾਣ ਸੀ 'ਬੁਸ਼ਰਾ' ਯਾਰੀ ਉੱਤੇ

ਆਖਰ ਨਿਕਲੀ ਯਾਰੀ ਝੂਠੀ

14 / 101
Previous
Next