Back ArrowLogo
Info
Profile

*

ਸੱਜਣ ਸੱਜਣ ਰੱਟ ਲੱਗੀ ਏ

ਅੱਖ ਤੇ ਐਵੇਂ ਝੱਟ ਲੱਗੀ ਏ

 

ਦਿਲ ਵੀ ਚਕਨਾਚੂਰ ਏ ਹੋਇਆ

ਪੱਥਰ ਨੂੰ ਵੀ ਸੱਟ ਲੱਗੀ ਏ

 

ਜਾਂ ਉਹ ਵਿਕਣਾ ਹੀ ਨਈਂ ਚਾਹੁੰਦੇ

ਜਾਂ ਫਿਰ ਕੀਮਤ ਘੱਟ ਲੱਗੀ ਏ

 

ਵੱਟ ਸ਼ਰੀਕ ਨੂੰ ਲੱਗਣਾ ਹੀ ਸੀ

ਵੱਟ ਦੇ ਨਾਲ਼ ਜੋ ਵੱਟ ਲੱਗੀ ਏ

 

ਅੱਖ ਲਾਵਣ ਦੀ ਚੱਸ ਆਵੇਗੀ

ਸੂਲੀ ਮੈਨੂੰ ਖੱਟ ਲੱਗੀ ਏ

15 / 101
Previous
Next