*
ਕੁਝ ਨਈਂ ਬੋਲ ਬਲਾਰੇ ਵਿਚ
ਤੂੰ ਨਈਂ ਸਾਡੇ ਵਾਰੇ ਵਿਚ
ਜਿੰਨੀਆਂ ਮਰਜ਼ੀ ਕਸਮਾਂ ਖਾਹ
ਹੁਣ ਨਈਂ ਆਉਣਾ ਲਾਰੇ ਵਿਚ
ਉਹ ਵੀ ਗੱਲਾਂ ਕਰਦੇ ਜੋ
ਅੱਧੇ ਵਿਚ ਨਾ ਸਾਰੇ ਵਿਚ
ਕਿਧਰ ਵੇਖੀ ਜਾਨਾ ਏ
ਹੱਥ ਨਾ ਦੇ ਲਈ ਆਰੇ ਵਿਚ
ਵੱਖਰੀ ਸ਼ੈਅ ਤੇ ਇਕ ਵੀ ਨਈਂ
ਬਾਰੇ ਵਿਚ ਨਾ ਮਾਰੇ ਵਿਚ
ਹਾਕਮੋਂ ਡੋਬਕੇ ਸਾਹ ਲਵੋਗੇ
ਸੋਚੋ ਮੁਲਕ ਦੇ ਬਾਰੇ ਵਿਚ
ਹੀਰ ਤੜਫਦੀ ਝੰਗ ਵਿਚ ਰਹੀ
ਰਾਂਝਾ ਤਖ਼ਤ ਹਜ਼ਾਰੇ ਵਿਚ
ਛੁੱਟੀ ਦਾ ਤੇ ਨਾਂ ਈ ਨਈਂ
ਸੱਜਣਾ ਇਸ਼ਕ ਅਦਾਰੇ ਵਿਚ
ਦੁਨੀਆਂ ਇਕ ਦਿਨ ਸੋਚੇਗੀ
'ਬੁਸ਼ਰਾ ਨਾਜ਼' ਦੇ ਬਾਰੇ ਵਿਚ