*
ਜੀਹਨੂੰ ਆਪਣਾ ਸਭ ਕੁਝ ਮੰਨਿਆਂ
ਓਹਨੇ ਮਾਣ ਅਸਾਡਾ ਭੰਨਿਆਂ
ਓਹੋ ਰੱਸੀ ਕੱਚੀ ਨਿਕਲ਼ੀ
ਸੱਧਰਾਂ ਨੂੰ ਸੀ ਜਿਸ ਨਾਲ਼ ਬੰਨਿਆਂ
ਠੋਕਰ ਖਾ ਕੇ ਦਿਲ ਨੂੰ ਪੁੱਛਾਂ
ਨਜ਼ਰ ਨਈਂ ਆਉਂਦਾ ਤੈਨੂੰ ਅੰਨ੍ਹਿਆਂ
ਤੂੰ ਸਾਡੇ ਲਸ਼ਕਾਰੇ ਸਦਕੇ
ਕਦ ਦਾ ਚਮਕੀ ਜਾਨਾ ਪੰਨਿਆਂ
ਅਸੀਂ ਵੀ ਦਿਲ ਦੀ ਇਕ ਨਈਂ ਮੰਨੀ
ਦਿਲ ਵੀ ਸਾਡੀ ਇਕ ਨਈਂ ਮੰਨਿਆਂ
ਉਹਨੂੰ ਭੁੱਲਣਾ ਔਖਾ ਨਈਂ ਸੀ
'ਬੁਸ਼ਰਾ' ਮੇਰਾ ਦਿਲ ਨਈਂ ਮੰਨਿਆਂ