*
ਭਾਵੇਂ ਮੁੱਖ ਤੇ ਖੁਸ਼ਹਾਲੀ ਦੀ ਲਾਲੀ ਏ
ਨੈਣਾ ਦਾ ਕਸ਼ਕੌਲ ਅਜੇ ਵੀ ਖਾਲੀ ਏ
ਪਹਿਲੀ ਲੈਨ 'ਚ ਉਸ ਫਿਰ ਲਿਖਿਆ ਆਵਾਂਗਾ
ਬਾਕੀ ਖ਼ਤ ਦਾ ਸਾਰਾ ਵਰਕਾ ਖਾਲੀ ਏ
ਤੇਰੀ ਅੱਖ 'ਚ ਪਾਣੀ ਵੇਖਕੇ ਲੱਗਦਾ ਏ
ਦੁਨੀਆਂ ਤੇਰੀ ਅੱਖ 'ਚੋਂ ਨਿਕਲਣ ਵਾਲ਼ੀ ਏ
ਜਿਹੜੀ ਗੱਲ ਤੇ ਮੈਨੂੰ ਸੋਚਣ ਲਾਇਆ ਈ
ਵੈਸੇ ਇਹ ਗੱਲ ਤੇਰੇ ਸੋਚਣ ਵਾਲ਼ੀ ਏ
ਆਪਣੇ ਆਪ ਨੂੰ ਅਸਲੀ ਸਮਝਣ ਵਾਲੇ ਲੋਕ
ਜਾਅਲੀ ਸ਼ੈਅ ਨੂੰ ਕਹਿ ਨਈਂ ਸਕਦੇ ਜਾਅਲੀ ਏ
ਮੈਨੂੰ ਆਪਣਾ ਆਪ ਗਵਾਚਾ ਲੱਗਦਾ ਏ
'ਬੁਸ਼ਰਾ' ਮੈਂ ਤੇ ਜਦ ਦੀ ਹੋਸ਼ ਸੰਭਾਲ਼ੀ ਏ