*
ਤੇਰੇ 'ਤੇ ਐਤਬਾਰ ਨਈਂ ਕੀਤਾ ਜਾ ਸਕਦਾ
ਝੂਠਾ ਏ ਨਾ ਪਿਆਰ ਨਈਂ ਕੀਤਾ ਜਾ ਸਕਦਾ
ਇਹ ਸੌਦੇ ਤੇ ਉੱਕੇ-ਪੁੱਕੇ ਹੁੰਦੇ ਨੇ
ਦਿਲ ਦਾ ਕਾਰੋਬਾਰ ਨਈਂ ਕੀਤਾ ਜਾ ਸਕਦਾ
ਚੁੱਪ ਕਰ ਸਾਨੂੰ ਚਿਹਰੇ ਪੜ੍ਹਨੇ ਆਉਂਦੇ ਨੇ
ਅੱਖਰਾਂ ਵਿਚ ਇਜ਼ਹਾਰ ਨਈਂ ਕੀਤਾ ਜਾ ਸਕਦਾ
ਮੰਨਿਆਂ ਜੀਵਨ ਦੇ ਲਈ ਪਿਆਰ ਜ਼ਰੂਰੀ ਏ
ਸੋਚਾਂ ਤੇ ਅਸਵਾਰ ਨਈਂ ਕੀਤਾ ਜਾ ਸਕਦਾ
ਦਿਲ ਦੇਵਣ ਲਈ ਕਮਲ਼ਾ ਹੋਇਆ ਫਿਰਨਾ ਏਂ
ਤੈਨੂੰ ਤੇ ਇਨਕਾਰ ਨਈਂ ਕੀਤਾ ਜਾ ਸਕਦਾ
ਦਿਲ ਦੀ ਨਗਰੀ ਲੁੱਟਣ ਵਾਲ਼ੇ ਨੂੰ 'ਬੁਸ਼ਰਾ’
ਦਿਲ ਦਾ ਪਹਿਰੇਦਾਰ ਨਈਂ ਕੀਤਾ ਜਾ ਸਕਦਾ