*
ਜਿੰਨਾ ਮਰਜ਼ੀ ਰੱਖਲਾ ਕੱਸਕੇ
ਦਿਲ ਨੇ ਕਿਹੜਾ ਜਾਣਾ ਦੱਸਕੇ
ਮਰਜਾਣੇ ਦੀ ਸਮਝ ਨਈਂ ਆਉਂਦੀ
ਓਹਦੇ ਵੱਲੇ ਜਾਂਦਾ ਨੱਸਕੇ
ਮਿੱਟੀ ਦੇ ਵਿਚ ਮਿੱਟੀ ਹੋਇਆ
ਅੱਖੀਆਂ ਵਿਚੋਂ ਲਹੂ ਰਸ ਰਸ ਕੇ
ਅੰਨ੍ਹੇ ਵਾਹ ਈ ਭੱਜਦੀ ਜਾਵਾਂ
ਬੇਚੈਨੀ ਦੇ ਤਸਮੇਂ ਕੱਸਕੇ
ਚਿੱਟੇ ਦਿਨ ਵਿਚ 'ਨੇਰ੍ਹਾ ਹੋਇਆ
ਚੂੜੀ ਟੁੱਟੀ ਕਫ਼ ਵਿਚ ਫਸਕੇ
ਗੱਲਾਂ ਦੇ ਵਿਚ ਆ ਨਈਂ ਸਕਦੀ
ਨਾ ਲਾਇਆ ਕਰ ਐਵੇਂ ਮਸਕੇ
ਲੂਣ ਛਿੜਕ ਕੇ ਜ਼ਖ਼ਮਾਂ ਉੱਤੇ
'ਬੁਸ਼ਰਾ' ਹਰ ਕੋਈ ਲਾਉਂਦਾ ਚਸਕੇ