*
ਦੋ ਦਿਲ 'ਕੱਠੇ ਧੜਕਣਗੇ
ਧੁੱਪੇ ਬੱਦਲ਼ ਕੜਕਣਗੇ
ਜੇ ਤਾਅਬੀਰਾਂ ਨਾ ਮਿਲੀਆਂ
ਅੱਖ ਵਿਚ ਸੁਫ਼ਨੇ ਰੜਕਣਗੇ
ਜਾਲ਼ ਕਦੋਂ ਇਹ ਫ਼ਾਹੀਆਂ ਨੇ
ਕਿੰਨਾ ਕੁ ਚਿਰ ਫੜਕਣਗੇ
ਵਾਅ ਲੱਗਣ ਦੀ ਦੇਰ ਏ ਬੱਸ
ਜੋ ਧੁਖਦੇ ਨੇ ਭੜਕਣਗੇ
'ਬੁਸ਼ਰਾ' ਵਾਅ ਪਈ ਦੱਸਦੀ ਏ
ਉੱਚੇ ਬੂਹੇ ਖੜਕਣਗੇ