*
ਇਕੋ ਅੰਜਾਮ ਸੀ ਚਾਹਤ ਦੇ ਹਰ ਨਾਕਾਮ ਕਿੱਸੇ ਦਾ
ਵਫ਼ਾ ਦੀ ਮਰਸੀਆਖ਼ਾਨੀ ਤੋਂ ਦਿਲ ਬੇਜ਼ਾਰ ਸੀ ਚੁੱਪ ਸੀ
ਨਵੇਂ ਲੋਕਾਂ ਨਵੀਂ ਬੋਲੀ 'ਚ ਮੈਥੋਂ ਵਾਕਫ਼ੀ ਮੰਗੀ
ਪੁਰਾਣੇ ਸ਼ਹਿਰ 'ਚ ਜੋ ਮੇਰਾ ਵਾਕਫ਼ਦਾਰ ਸੀ ਚੁੱਪ ਸੀ
ਜ਼ਮਾਨੇ ਮੇਰੇ ਮੁੱਖ ਤੋਂ ਪੜ੍ਹ ਲਈਆਂ ਸਨ ਮੇਰੀਆਂ ਖ਼ਬਰਾਂ
ਤੇ 'ਬੁਸ਼ਰਾ ਨਾਜ਼' ਜਿਵੇਂ ਮੈਂ ਕੋਈ ਅਖ਼ਬਾਰ ਸੀ ਚੁੱਪ ਸੀ