*
ਰੇਤਾਂ 'ਚੋਂ ਨਈਂ ਲੱਭਦੇ ਮੋਤੀ ਪਾਣੀ ਦੇ
ਛਾਣਨੀਆਂ ਦੇ ਨਾਲ ਨਈਂ ਟਿੱਬੇ ਛਾਣੀਦੇ
ਹੱਥ ਲਾ ਲਾ ਕੇ ਵੇਖੀਦਾ ਨਈਂ ਰੀਝਾਂ ਨੂੰ
ਇੰਝ ਨਈਂ ਮਿੱਤਰਾਂ ਆਪਣੇ ਸਾਕ ਪਛਾਣੀਦੇ
ਫੇਰ ਨਵੀਂ ਇਕ ਆਸ ਦਾ ਸੂਰਜ ਫੁੱਟੇਗਾ
ਜੀ ਉੱਠਣਗੇ ਫੇਰ ਕਿਰਦਾਰ ਕਹਾਣੀ ਦੇ
ਖ਼ਬਰੇ ਕਾਹਨੂੰ ਮਾਂ ਚੇਤੇ ਆ ਜਾਂਦੀ ਏ
ਜਦ ਖਿਡੌਣੇ ਵੇਖਾਂ ਬਿੱਲੋ ਰਾਣੀ ਦੇ
ਕੋਈ ਵੀ ਆ ਕੇ 'ਬੁਸ਼ਰਾ’ ਧੁੱਪਾਂ ਵੰਡਦਾ ਨਈਂ
ਆਪਣੇ ਸਿਰ ਤੇ ਆਪੇ ਈ ਤੰਬੂ ਤਾਣੀਦੇ