*
ਮਿੱਠੇ ਲਹਿਜ਼ੇ ਜ਼ਹਿਰ ਨੀ ਹੁੰਦੇ
ਔਖੇ ਵੇਲ਼ੇ ਕਹਿਰ ਨੀ ਹੁੰਦੇ
ਥਾਂ ਥਾਂ ਨੱਸਦਾ ਭੱਜਦਾ ਫਿਰਦਾ
ਸੁਣਿਆਂ ਝੂਠ ਦੇ ਪੈਰ ਨੀ ਹੁੰਦੇ
ਪਹਿਲਾਂ ਪਹਿਲ ਤੇ ਇੰਝ ਲੱਗਦਾ ਸੀ
ਵੀਰਾਂ ਦੇ ਵਿਚ ਵੈਰ ਨੀ ਹੁੰਦੇ
ਜਗ ਦੀ ਕਿਸੇ ਅਦਾਲਤ ਦੇ ਵਿਚ
ਇਸ਼ਕ ਦੇ ਪਰਚੇ ਦੈਰ ਨੀ ਹੁੰਦੇ
ਜੁਰਅਤ ਨਾਲ ਤੇ ਹੋ ਸਕਦੇ ਨੇ
ਗੱਲਾਂ ਦੇ ਨਾਲ ਫੈਰ ਨੀ ਹੁੰਦੇ
ਇਸ ਮੁਲਕ ਦੇ ਸਾਰੇ ਸਿਸਟਮ
ਜਿੱਦਾਂ ਪਾਟੇ ਟੈਰ ਨੀ ਹੁੰਦੇ
ਇੰਝ ਮਿਲਦੇ ਨੇ ਅੱਜ-ਕੱਲ੍ਹ 'ਬੁਸ਼ਰਾ’
ਆਪਣੇ ਜਿੱਦਾਂ ਗ਼ੈਰ ਨੀ ਹੁੰਦੇ