*
ਓਹਦੀ ਸੀ.ਬੀ. ਦਾ ਕੀ ਕਰੀਏ
ਬੇ ਤਰਤੀਬੀ ਦਾ ਕੀ ਕਰੀਏ
ਅੱਖੋਂ ਓਹਲੇ ਕਰ ਛੱਡਿਆ ਏ
ਦਿਲੋਂ ਕਰੀਬੀ ਦਾ ਕੀ ਕਰੀਏ
ਲੋਕੀਂ ਸ਼ਕਲਾਂ ਪੜ੍ਹ ਲੈਂਦੇ ਨੇ
ਯਾਰ ਗ਼ਰੀਬੀ ਦਾ ਕੀ ਕਰੀਏ
ਚਾਰੇ ਪਾਸੇ ਖਿੱਲਰੀ ਹੋਈ
ਬਦ-ਤਹਿਜ਼ੀਬੀ ਦਾ ਕੀ ਕਰੀਏ
ਇਹ ਨਈਂ ਹਟਦੀ ਸੱਚ ਬੋਲਣ ਤੋਂ '
ਬੁਸ਼ਰਾ' ਬੀਬੀ ਦਾ ਕੀ ਕਰੀਏ