Back ArrowLogo
Info
Profile
ਜਾਵੇ ਕਿ ਝਲਕੇ ਦੇ ਅਸਰ ਦਾ ਸੁਭਾ ਬਣਨ ਲਗ ਜਾਵੇ। ਅਸੀਂ ਸੁੰਦਰਤਾ ਦਾ ਆਪ ਬੂਹਾ ਖੜਕਾਈਏ ਤੇ ਤ੍ਯਾਰ ਹੋਈਏ।

ਗੁਰਦਿੱਤਾ ਜੀ- ਜੀ ਹਾਂ! ਇਸ ਲਈ ਗੁਰੂ ਬਾਬੇ ਨੇ ਕੀਰਤਨ ਦਸਿਆ ਹੈ। ਸੰਗੀਤ ਯਾ ਰਾਗ ਇਕ ਐਸੀ ਸੁੰਦਰਤਾ ਹੈ, ਜਿਸਦਾ ਅਸਰ ਸਭ ਉਪਰ ਪੈਂਦਾ ਹੈ। ਰਾਗ ਵਿਚੋਂ ਸੁੰਦਰਤਾ ਐਸਾ ਬੇ-ਮਲੂਮਾ ਅਸਰ ਕਰਦੀ ਹੈ ਕਿ ਮਨ ਮਗਨਤਾ ਵੱਲ ਰੁਖ਼ ਕਰਦਾ ਹੈ। ਰਾਗ ਗਾਉਣਾ ਮਾਨੋਂ ਸੁੰਦਰਤਾ ਨੂੰ ਆਪ ਹਿਲੋਰੇ ਵਿਚ ਲਿਆਉਣਾ ਹੈ।

ਦੂਸਰੇ ਜਸ ਕਰਨਾ', 'ਗੁਣ ਗਾਉਣੇ ਯਾ 'ਸਿਫਤ ਸਾਲਾਹ ਕਰਨੀ, ਇਸ ਨਾਲ ਅੰਦਰ ਕਦਰ ਕਰਨ ਦਾ ਸੁਭਾਓ ਵਧਦਾ ਹੈ, ਸਿਫਤ ਕਰਨ ਵਾਲਾ ਸੁਤੇ ਹੀ ਆਪਾ ਨਿਵਾਰ ਰਿਹਾ ਹੈ, ਤੇ ਵਾਹਿਗੁਰੂ ਦੀਆਂ ਸੁੰਦਰਤਾਈਆਂ ਅਤੇ ਗੁਣਾਂ ਦੀ ਕਦਰ ਪਾ ਰਿਹਾ ਹੈ। ਜਦ ਕਿਸੇ ਨੂੰ ਚੰਗਾ ਕਹੀਦਾ ਹੈ ਤਾਂ ਉਸ ਵਿਚ ਆਪਾ ਸੁਤੇ ਹੀ ਨਿਵਾਰੀਦਾ ਹੈ। ਇਸ ਲਈ ਬਾਣੀ ਪੜ੍ਹੀਦੀ ਹੈ, ਜਦ ਸਾਈਂ ਦੀ ਸਿਫਤ ਸਾਲਾਹ ਕਰੀਦੀ ਹੈ ਤਾਂ ਮਨ ਉਸਦੇ ਗੁਣਾਂ ਦੀ ਮਗਨਤਾਈ ਵਲ ਜਾਂਦਾ ਹੈ ਤੇ ਆਪੇ ਨੂੰ ਭੁਲਦਾ ਹੈ ਤੇ ਮਨ ਦੀ ਮੈਲ (ਹਉ) ਉਤਰਦੀ ਹੈ।

ਯਥਾ:-

"ਗੁਨ ਗਾਵਤ ਤੇਰੀ ਉਤਰਸਿ ਮੈਲੁ॥

ਬਿਨਸਿ ਜਾਇ ਹਉਮੈ ਬਿਖੁ ਫੈਲੁ॥”

(ਗਉ:ਸੁਖ:ਮ: ੫- ੧੯,ਪੰ: ੨੮੯)

ਹੁਣ ਜਦੋਂ ਰਾਗ ਤੇ ਸਿਫਤ ਸਾਲਾਹ ਕੱਠੇ ਕਰ ਲਈਏ ਤਾਂ ਦੋ ਅਸਰ ਜ਼ਬਰਦਸਤ ਹੋ ਕੇ ਮਨ ਪਰ ਪੈਂਦੇ ਹਨ। "ਰਾਗ ਤੇ ਸਿਫਤ ਸਾਲਾਹ" ਨੂੰ ਕੀਰਤਨ ਆਖਦੇ ਹਨ। ਕੀਰਤਨ ਦਾ ਅਸਰ ਮਨ ਤੋਂ ਹਉਂ ਦੀ ਮੈਲ ਕਢਦਾ ਹੈ। ਮਨ ਵਿਚ ਆਪਾ ਨਿਵਾਰਨ ਦਾ ਅਸਰ  ਸੁਤੇ ਹੀ ਪਾ ਦੇਂਦਾ ਹੈ, ਮਨ ਨੂੰ ਵਾਹਿਗੁਰੂ ਦੇ ਗੁਣਾਂ ਸੁੰਦਰਤਾਈਆਂ ਦੀ ਕਦਰ ਤੇ ਉਸ ਵਿਚ ਮੋਹਤ ਹੋਣ ਦਾ ਭਾਵ ਉਤਪਤ ਕਰਦਾ ਹੈ, ਸੁੰਦਰਤਾਈ ਨੂੰ ਆਪ ਸੱਦਦਾ ਹੈ ਤੇ ਉਸਦੇ ਆਦਰ ਲਈ ਤ੍ਯਾਰ ਹੁੰਦਾ ਹੈ। ਇਸੇ ਕਰਕੇ ਗੁਰੂ ਬਾਬੇ ਕਿਹਾ ਹੈ:-

37 / 55
Previous
Next