Back ArrowLogo
Info
Profile
ਸਾਲਾਹ ਵੱਸ ਜਾਵੇ, ਧ੍ਯਾਨ ਮਾਲਕ ਦੀ ਹਜ਼ੂਰੀ ਵਿਚ ਵੱਸ ਨਿਕਲੇ, ਫੇਰ ਰਸ ਆਪ ਤੋਂ ਆਪ ਲਗਾਤਾਰ ਹੁੰਦਾ ਹੁੰਦਾ ਲਗਾਤਾਰ ਹੋ ਜਾਂਦਾ ਹੈ, ਇਸ ਲਗਾਤਾਰ ਪ੍ਰਵਾਹ ਦਾ ਨਾਮ 'ਲਿਵ' ਹੈ। ਲਿਵ ਲਗੀ ਰਹੇ, ਫੇਰ ਅੰਦਰਲਾ ਆਤਮਾ ਹਉਂ ਦੇ ਬੰਧਨਾਂ ਤੋਂ ਛੁੱਟ ਗਿਆ, ਆਪਾ ਸੁੰਦਰ ਤੇ ਸੁੰਦਰਤਾ ਦੇ ਘਰ ਵਾਹਿਗੁਰੂ ਨਾਲ ਸੁਰ ਹੋ ਗਿਆ, ਸਹਿਜ ਪਦ ਵਿਚ ਆ ਗਿਆ, ਫੇਰ ਵਿਸਮਾਦ ਹੀ ਵਿਸਮਾਦ ਹੈ। ਉਹ ਰੰਗ ਹੈ, ਉਹ ਸੁਆਦ ਹੈ, ਉਹ ਰਸ ਹੈ, ਉਹ ਅਨੰਦ ਹੈ, ਉਹ ਬਿਨੋਦ ਹੈ, ਉਹ ਮੰਗਲ ਹੈ ਕਿ ਜੋ ਸਭ ਤਰ੍ਹਾਂ ਅਕਹਿ ਹੈ, ਉਥੇ ਮਨ ਦੀ ਗੰਮਤਾ ਨਹੀਂ ਜੋ ਵਰਣਨ ਕਰੇ, ਉਥੇ ਚੰਨ ਸੂਰਜ ਨਹੀਂ ਜੋ ਚਾਨਣਾ ਪਾਣ, ਉਥੇ ਵਿੱਥ ਪੁਲਾੜ ਨਹੀਂ ਕਿ ਤੁਸੀਂ ਉਸਦਾ ਰੂਪ ਲਖੋ, ਉਥੇ ਸਮਾਂ ਨਹੀਂ ਕਿ ਤੁਸੀਂ ਉਸਦਾ ਆਦਿ ਅੰਤ ਜਾਣ ਸਕੋ, ਉਥੇ ਕੋਈ ਹੇਤੂ ਨਹੀਂ, ਕੋਈ ਨਮਿਤ ਨਹੀਂ ਕਿ ਤੁਸੀਂ ਕੋਈ ਫਲ, ਸਿਟੇ, ਕਾਰਣ ਤੱਕ ਸਕੋ. ਉਥੇ ਦੂਜਾ ਨਹੀਂ ਜੇ ਤੁਸੀਂ ਕੁਛ ਪ੍ਰਤੀਤ ਕਰ ਸਕੇ, ਮਨ ਦੀ ਸਮਝ ਤੋਂ ਪਰੇ ਅਰੀਮ ਅਗੋਚਰ ਹੈ। ਉਸ ਸੁੱਖ ਤੇ ਰਸ ਦਾ ਜੋ ਮਿਸਰੀ ਦੀ ਡਲੀ ਵਾਂਙੂ ਸਾਰਾ ਮਿੱਠਾ ਹੈ, ਰੂਪ ਕੀਹ ਕਿਹਾ ਜਾਵੇ! ਵਿਸਮਾਦ ਹੈ ਅਰ ਵਿਸਮਾਦ ਹੈ, ਅਰ ਪੂਰਨ ਵਿਸਮਾਦ ਹੈ।

ਬੁੱਢਣ ਸ਼ਾਹ- ਸਾਹਿਬਜ਼ਾਦੇ ਜੀ! ਆਪ ਧੰਨ ਹੋ, ਇਸੇ ਵਿਸਮਾਦ ਸੁੱਖ ਤੋਂ ਬਿਨਾਂ, ਇਸੇ ਨਜ਼ਰ ਨਾਲ ਮਿਲੇ ਇਲਾਹੀ ਲਹਿਰੇ ਤੋਂ ਬਿਨਾਂ, ਮੈਂ ਉਮਰਾ ਦਾ ਇਕ ਹਿੱਸਾ ਤਪਾਂ ਹਠਾਂ ਵਿਚ ਗੁਆ ਲਿਆ। ਗੁਰੂ ਬਾਬੇ ਨੇ ਮੇਰੇ ਤੇ ਮੇਹਰ ਕੀਤੀ, ਮੇਰੇ ਵਿਚ ਰਸ ਦੀ ਝਰਨਾਟ ਛੇੜੀ, ਮੈਨੂੰ ਜੀਅ ਦਾਨ ਦਿਤਾ, ਮੇਰੇ ਅੰਦਰ ਜੀਉਂਦਾ ਕਿਣਕਾ ਇਲਾਹੀ ਰਸ ਦਾ ਪਾਯਾ, ਤਦ ਤੋਂ ਹੁਣ ਤਕ ਦਾ ਸਮਾਂ ਬੜੇ ਹੀ ਰੰਗ ਵਿਚ ਲੰਘਿਆ ਹੈ। ਸ਼ੁਕਰ ਹੈ ਕਿ ਮੈਂ ਆਤਮ ਸੁੱਖ ਪਾਇਆ।

ਗੁਰਦਿੱਤਾ ਜੀ ਤਪ ਹੱਠ ਬਾਬਤ ਬੀ ਠੀਕ ਖਿਆਲ ਲੋਕ ਨਹੀਂ ਕਰਦੇ। ਹੱਠ ਪਹਿਲਾ ਦਰਜਾ ਹੈ, ਜਦੋਂ ਮਨ ਨੂੰ ਮਨ ਦੇ ਲੋਭ, ਲਹਿਰ, ਆਸਾ, ਤ੍ਰਿਸ਼ਨਾਂ ਦੇ ਸੁਭਾਵਾਂ ਤੋਂ ਹੋੜੀਦਾ ਹੈ, ਸਤਿਗੁਰੂ ਦੀ ਬਾਣੀ ਦੇ ਬਾਣ ਮਾਰੀਦੇ

39 / 55
Previous
Next